Skip to main content

Posts

Showing posts from May, 2023

ਭਾਰਤ ਰਤਨ

ਐਸਾ ਰਤਨ ਗਵਾ ਗਏ ਆਪਾ ਜਿਹਦਾ ਨਾ ਸੀ ਕੋਈ ਦਾਮ, B.S.P ਨਾਇਕ ਮਾਨਿਆਵਰ ਸਾਹਿਬ “ਸ਼੍ਰੀ ਬਾਬੂ ਕਾਸ਼ੀ ਰਾਮ”,    ਛੂਹ ਛਾਤ, ਅੰਨਪੜਤਾ, ਘੱਟ ਗਿਣਤੀ ਨੂੰ ਕਰ ਗਏ ਖਾਰੀਜ਼, ਬੁੱਧ, ਫੁਲੇ, ਸਾਹੂ ਅਤੇ ਅੰਬੇਡਕਰ ਦੇ ਉਹੀ ਇਕ ਸੱਚੇ ਵਾਰੀਸ, ਦਬੇ ਕੁਚਲੇ ਲੋਕਾਂ ਲਈ ਆਪਣੀਆਂ ਇੱਛਾਵਾਂ ਕਰਕੇ ਦਫ਼ਨ, ਵਿਆਹ ਨਾ ਕਰਵਾ ਕੇ ਸਿਹਰੇ ਬਦਲੇ ਮੰਗਿਆ ਇਕ ਕਫਨ, ਦਲੀਤ ਅਫਸਰਾਂ ਦਾ ਸ਼ੋਸ਼ਣ ਕਰੋ, ਸੀ ਬਣੀ ਬ੍ਰਾਹਮਣ ਪ੍ਰਥਾ, ਏਸੇ ਦਾ ਖੰਡਨ ਕਰਨ ਲਈ 1978 ਚ ਬਣੀ ਬਾਮਸੇਫ ਸੰਸਥਾ,  ਪੰਜਾਬ ਵਿਚ ਜੰਮ ਕੇ ਪਹਿਲੀ ਚੋਣ ਲੜੀ ਜਾ ਕੇ ਉਤਰ ਪ੍ਰਦੇਸ਼, B.S.P ਮੈਨੀਫ਼ੈਸਟੋ "ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ” ਦਿੱਤਾ ਸੰਦੇਸ਼, ਖੁਦ ਸਾਈਕਲ ਉਤੇ ਬਹਿ ਕੇ ਸਾਡੀ ਸੋਚੀ ਉਡਾਨ ਭਰ ਗਿਆ, ਐਸਾ ਸੀ ਇਕ ਇਨਸਾਨ ਅੰਬੇਡਕਰ ਨੂੰ ਮੁੜ ਜਿਦਾ ਕਰ ਗਿਆ, ਲੇਖਕ ਗਗਨਦੀਪ ਸਿੰਘ ਵਿਰਦੀ(ਗੈਰੀ)

ਕੁਦਰਤ

  ਦੇਖ ਭਾਈ ਦੇਖ! ਕੁਦਰਤ ਨੂੰ ਦੇਖ, ਨਾਲੇ ਮਾਣ ਇਹਦੇ ਸੁੰਦਰ ਨਜ਼ਾਰੇ, ਨਾ ਹੀ ਏ ਮੰਦਰ, ਮਸਜ਼ਿਦ ਲੱਭਣੇ, ਨਾ ਹੀ ਲੱਭਣੇ ਏ ਤੈਨੂੰ ਵਿਚ ਬਜਾਰੇ, ਗਰਮੀ ਵਿਚ ਏਹ ਅੱਗ ਵਰਸਾਉਂਦੀ, ਸੂਰਜ ਵੀ ਕੱਡਦਾ ਖੂਬ ਅੰਗਿਆਰੇ, ਸਰਦੀ ਵਿਚ ਏਹ ਧੁੰਦ ਵਰਸਾਉਂਦੀ, ਸਾਵਣ ਬਰਸਾਤ ਬਣ ਪੈਂਦੇ ਫੁਆਰੇ, ਦਿਨ ਵਿਚ ਤਿੱਖੀ ਧੁੱਪ ਹੈ ਚੜਾਉਂਦੀ, ਤੇ ਰਾਤ ਨੂੰ ਟਿਮ ਟਿਮ ਕਰਦੇ ਤਾਰੇ, ਬਸੰਤ ਵਿਚ ਏਹ ਫੁੱਲ ਨੇ ਖਿੜਾਉਂਦੀ, ਜੋ ਮਹਿਕਾ ਨੇ ਵੰਡਦੇ ਪਾਸੇ ਹੀ ਸਾਰੇ, ਏਹ ਰੁੱਖ ਵੀ ਇਹਦੀ ਸੋਭਾਂ ਚ' ਝੂਮਦੇ, ਨਾਲੇ ਝੂਮਣ ਕਿਸਾਨੀ ਖੇਤ ਖਲਿਆਰੇ, ਸਭ ਹੀ ਇਸੇ ਦੇ ਗੁਣ ਗਾਣ ਨੇ ਗਾਉਂਦੇ, ਝੀਲ, ਝਰਨੇ, ਸਮੁੰਦਰ ਸ੍ਰੋਤ ਜਲਧਾਰੇ, ਕਿੜੀ ਵਿਚ ਏਸੇ ਹੀ ਕੁਦਰਤ ਦੀ ਰੂਹ, ਜੋ ਹੀ ਹੈ ਵਿਚ ਵਸਦੀ ਏ ਜਹਾਨ ਸਾਰੇ, ਮੇਰਾ ਲਿਖਣਾ ਤਾਹੀ ਸਾਰਥਕ ਹੋਇਆ, ਮੈਂ ਕੁਦਰਤ ਤੇ ਬਲਿਹਾਰੇ ਮੈਂ ਬਲਿਹਾਰੇ, ਲੇਖਕ ਗਗਨਦੀਪ ਸਿੰਘ ਵਿਰਦੀ(ਗੈਰੀ)

ਮੇਰੀ ਕਵਿਤਾ

ਪਤਾ ਨਹੀ ਹੈ ਕਿਧਰੋਂ ਆਈ, ਏ ਕੁਦਰਤ ਦੀ ਜਾਈ, ਦਿਲ ਚ ਦਸਤਕ ਦੇ ਜਾਦੀ, ਅਮ੍ਰਿਤ ਰਸ ਬਰਸਾਈ, ਜਜ਼ਬਾਤਾਂ ਦੀ ਬਹਿੰਦੀ ਨਦੀ, ਬਣ ਕੇ ਏ ਜਲ ਧਾਰਾ, ਖੁਸ਼ੀਆਂ ਖੇੜੇ ਵੰਡਦੀ ਤੇ ਰੋਸ਼ਨ ਕਰਦੀ ਜਹਾਨ ਸਾਰਾ,  ਹਰ ਇਨਸਾਨ ਨਾਲ ਜੁੜੀ ਹੋਈ, ਇਸਦੀ ਹਰ ਸੱਤਰ, ਅਗਿਆਨਤਾ ਨੂੰ ਮਾਤ ਦਿੰਦਾ, ਇਹਦਾ ਹੀ ਹਰ ਅੱਖਰ,  ਅਜਕਲ ਨੇਤਾਵਾਂ ਦੇ ਦਬੀ ਬੈਠੀ, ਭਾਈ ਕਿੰਨੇ ਹੀ ਰਾਜ, “ਕਵੀ ਦਰਬਾਰ” ਦੀ ਸ਼ਾਨ ਏਹ, ਬਣੀ ਬੁਲੰਦ ਅਵਾਜ਼, ਵਾਰ, ਛੰਦ, ਚੌਪਾਈ ਨੂੰ ਗੀਤਾਂ ਦੇ ਬਣਾਉਂਦੀ ਏਹ ਮੋਤੀ, ਜੀਵਨ ਦਾ ਕਰਦੀ ਸੰਚਾਰ ਏ ਜਗਾ ਕੇ ਜੀਵਨ ਜਯੋਤੀ,  ਪਿੰਡ ਦੀਆਂ ਪੁਰਾਣੀਆਂ ਯਾਦਾਂ, ਬੈਠੀ ਆਪ ਵਿਚ ਸਮੋ, ਕਿੰਨੇ ਇਤਿਹਾਸ ਰਹੇ ਨੇ, ਅਜ ਉਹਦੀ ਬੁੱਕਲ ਵਿਚ ਸੋ, “ਮਾਂ ਸਾਹਿਬ ਕੌਰ” ਦੀ ਜਾਈ, ਜਾ ਜੰਮੀ ਏ “ਦੇਵੀ ਸੀਤਾ”, ਹਰ ਇਸਤਰੀ ਦਾ ਸਤਿਕਾਰ ਕਰਦੀ ਮੇਰੀ ਏਹ ਕਵਿਤਾ, ਲੇਖਕ ਗਗਨਦੀਪ ਸਿੰਘ ਵਿਰਦੀ(ਗੈਰੀ) 

ਮਾਂ ਬਾਪ

 ' ਸੁਭਾਅ ਜਿਹਦਾ ਆਪਣੇ ਬਚੇ ਲਈ ਗਰਮ ਰਹਿੰਦਾ ਹੈ,  ਉਹ ਬਾਹਰੋਂ ਸਖ਼ਤ ਹੈ ਪਰ ਅੰਦਰੋਂ ਨਰਮ ਰਹਿੰਦਾ ਹੈ, ਹਨੇਰਿਆਂ ਨੂੰ ਰੋਸ਼ਨ ਕਰਨ ਵਾਲੀ ਇਕ ਆਸ ਹੈ ਉਹ, ਟੁੱਟੇ ਹੋਏ ਅਰਮਾਨਾਂ ਦੀ ਹਿੰਮਤ ਤੇ ਵਿਸ਼ਵਾਸ ਹੈ ਉਹ, ਖੁਦ ਦੇ ਸੁਪਨੇ ਬੱਚਿਆਂ ਵਿਚ ਪੂਰਾ ਕਰਦਾ ਹੈ ਉਹ, ਬਚੇ ਦਾ ਚੰਗਾ ਭਵਿੱਖ ਮੁਸੀਬਤਾਂ ਨਾਲ ਲੜਦਾ ਉਹ, ਉਹ ਇਕ ਬੋਹੜ, ਜਿਸਦੀ ਛਾਂ ਪੂਰਾ ਪਰਿਵਾਰ ਮਾਣੇ, ਉਹ ਇਕ ਕਿਸਾਨ, ਮਿਹਨਤ ਸਦਕਾ ਖਾਦੇ ਹਾਂ ਦਾਣੇ, ਮੈਂ ਮਾਪ ਨਹੀ ਸਕਦਾ ਕੀ ਚਲਦਾ ਹੈ ਪਿਤਾ ਦੇ ਅੰਦਰ, ਰਿਸ਼ਤਿਆ ਦਾ ਦਰਿਆ ਜਿਵੇ ਕੋਈ ਗਹਿਰਾ ਸਮੁੰਦਰ, ਜਿੰਨਾਂ ਕੋਲ ਮਾਂ ਪਿਉ ਹੈਗੇ ਨੇ ਉਹ ਬਹੁਤ ਅਮੀਰ ਹੈ, ਮਾਂ ਦੀ ਤਰਾਂ ਇਕ ਪਿਤਾ ਵੀ ਰੱਬ ਦਾ ਰੂਪ ਸਰੀਰ ਹੈ, ਲੇਖਕ ਗਗਨਦੀਪ ਸਿੰਘ ਵਿਰਦੀ(ਗੈਰੀ)