ਐਸਾ ਰਤਨ ਗਵਾ ਗਏ ਆਪਾ ਜਿਹਦਾ ਨਾ ਸੀ ਕੋਈ ਦਾਮ,
B.S.P ਨਾਇਕ ਮਾਨਿਆਵਰ ਸਾਹਿਬ “ਸ਼੍ਰੀ ਬਾਬੂ ਕਾਸ਼ੀ ਰਾਮ”,
ਛੂਹ ਛਾਤ, ਅੰਨਪੜਤਾ, ਘੱਟ ਗਿਣਤੀ ਨੂੰ ਕਰ ਗਏ ਖਾਰੀਜ਼,
ਬੁੱਧ, ਫੁਲੇ, ਸਾਹੂ ਅਤੇ ਅੰਬੇਡਕਰ ਦੇ ਉਹੀ ਇਕ ਸੱਚੇ ਵਾਰੀਸ,
ਦਬੇ ਕੁਚਲੇ ਲੋਕਾਂ ਲਈ ਆਪਣੀਆਂ ਇੱਛਾਵਾਂ ਕਰਕੇ ਦਫ਼ਨ,
ਵਿਆਹ ਨਾ ਕਰਵਾ ਕੇ ਸਿਹਰੇ ਬਦਲੇ ਮੰਗਿਆ ਇਕ ਕਫਨ,
ਦਲੀਤ ਅਫਸਰਾਂ ਦਾ ਸ਼ੋਸ਼ਣ ਕਰੋ, ਸੀ ਬਣੀ ਬ੍ਰਾਹਮਣ ਪ੍ਰਥਾ,
ਏਸੇ ਦਾ ਖੰਡਨ ਕਰਨ ਲਈ 1978 ਚ ਬਣੀ ਬਾਮਸੇਫ ਸੰਸਥਾ,
ਪੰਜਾਬ ਵਿਚ ਜੰਮ ਕੇ ਪਹਿਲੀ ਚੋਣ ਲੜੀ ਜਾ ਕੇ ਉਤਰ ਪ੍ਰਦੇਸ਼,
B.S.P ਮੈਨੀਫ਼ੈਸਟੋ "ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ” ਦਿੱਤਾ ਸੰਦੇਸ਼,
ਖੁਦ ਸਾਈਕਲ ਉਤੇ ਬਹਿ ਕੇ ਸਾਡੀ ਸੋਚੀ ਉਡਾਨ ਭਰ ਗਿਆ,
ਐਸਾ ਸੀ ਇਕ ਇਨਸਾਨ ਅੰਬੇਡਕਰ ਨੂੰ ਮੁੜ ਜਿਦਾ ਕਰ ਗਿਆ,
ਲੇਖਕ ਗਗਨਦੀਪ ਸਿੰਘ ਵਿਰਦੀ(ਗੈਰੀ)
Comments
Post a Comment