Skip to main content

Posts

Showing posts from 2023

ਧੀ ਵੱਲੋ ਮਾਂ ਨਾਲ ਨਫਰਤ ਦਾ ਕਾਰਨ

  ਧੀ ਵੱਲੋ ਮਾਂ ਨਾਲ ਨਫਰਤ ਦਾ ਕਾਰਨ      ਅੱਜ ਜਮਾਨਾ ਬਹੁਤ ਬਦਲ ਗਿਆ ਹੈ ।ਹੁਣ ਰਿਸ਼ਤਿਆਂ ਵਿੱਚ ਪਹਿਲਾਂ ਵਾਲੀ ਗੱਲ ਨਹੀ ਰਹੀ ।ਪਹਿਲਾ ਵਾਂਗ ਹੁਣ ਮਿਠਾਸ ,ਸ਼ਹਿਣਸ਼ੀਲਤਾ ,ਆਪਣਾਪਣ  ਨਹੀ ਰਿਹਾ । ਪਹਿਲਾਂ ਬੇਝਿਜਕ ਹੋ ਕੇ ਵੱਡੇ ਬਜੁਰਗ ਛੋਟੇ ਬੱਚਿਆਂ ਨੂੰ ਝਿੜਕ ਵੀ ਦਿੰਦੇ ਸਨ ਪਰ ਹੁਣ ਕੋਈ ਬੱਚਾ ਗੱਲ ਨਹੀ ਕਹਾਉਦਾ ਤੇ ਮਾਂ -ਬਾਪ ਵੀ ਕਹਿਣ ਤੋਂ ਝਿਜਕਦੇ ਹਨ।  ਜਮਾਨੇ ਦੇ ਨਾਲ ਰਿਸ਼ਤੇ ਵੀ ਬਦਲ ਰਹੇ ਹਨ।ਹਰ ਰਿਸ਼ਤੇ ਵਿੱਚ ਅੱਜਕਲ ਥੋੜੀ ਬਹੁਤੀ ਨੋਕ ਝੋਕ ਨਾਲ ਅਣਬਣ ਰਹਿੰਦੀ ਹੈ ।ਅੱਜ ਮਾਂ-ਧੀ ਦੇ ਰਿਸ਼ਤੇ ਤੇ ਗੌਰ ਕਰਦੇ ਹਾਂ ਕਿ ਮਾਂ ਵੱਲੋ ਦਿਤੀਆ ਨਸੀਹਤਾਂ ਸਾਡੀ ਜਿੰਦਗੀ ਨੂੰ ਸੰਵਾਰ ਦਿੰਦੀਆਂ ਹਨ ,ਪਰ ਕਈ ਧੀਆਂ ਇੰਨਾਂ ਨਸੀਹਤਾਂ ਨੂੰ ਸਹਾਰਦੀਆਂ ਨਹੀ ਤੇ ਖਿਝ ਜਾਂਦੀਆਂ ਹਨ ।  ਕਈ ਮਾਮਲਿਆਂ ਵਿੱਚ ਧੀ ਨੂੰ ਮਾਂ ਉਦੋਂ ਬੁਰੀ ਲੱਗਦੀ ਹੈ ਜਦੋ ਉਹ ਦੂਜੇ ਬੱਚੇ ਦਾ ਵੱਧ ਮੋਹ ਕਰੇ ਤੇ ਜਦੋਂ ਮਾਂ ਮਤਰੇਈ ਹੋਵੇ ।ਪਰ ਇਹਨਾਂ ਤੋਂ ਇਲਾਵਾ ਵੀ ਕਈ ਬਹੁਤ ਹੋਰ ਵੀ ਕਾਰਨ ਹਨ ਜੋ ਮਾਂ - ਧੀ ਦੇ ਰਿਸ਼ਤੇ ਤੇ ਪਰਭਾਵ ਪਾਉਂਦੇ ਹਨ ।ਮਾਂ ਵੱਲੋਂ ਲਾਈਆਂ ਕੲਈ ਬੰਦਿਸ਼ਾਂ ਕਾਰਨ ਧੀ ਮਾਂ ਨੂੰ ਨਫਰਤ ਕਰਨ ਲੱਗ ਜਾਂਦੀ ਹੈ ।      ਮਾਂ-ਧੀ ਦਾ ਰਿਸ਼ਤਾ ਇਕ ਬਹੁਤ ਹੀ ਖੂਬਸੂਰਤ ਤੇ ਅਹਿਸਾਸ ਭਰਿਆ ਰਿਸ਼ਤਾ ਹੈ ।ਮਾਂ ਦਾ ਦਖਲ ਧੀ ਦੀ ਜਿੰਦਗੀ ਸੰਵਾਰ ਦਿੰਦਾ ਹੈ ।ਮਾਂ ਆਪਣੀ ਧੀ ਨੂੰ ਸਮਾਜ ਦੀਆਂ ਹਰ ਇਕ ਬੁਰੀਆਂ ਨਜਰਾਂ ਤੋਂ ਬਚਾ ਕੇ ਰੱਖਦੀ ਹੈ ।ਕਿਉਕਿ ਅਜਕੱਲ ਕਿਸੇ ਰਿਸ਼ਤੇ ਤੇ ਭਰੋਸਾ ਕਰ

ਦੋਹੇ ....

  ਦੋਹੇ .... ਤੁਰਦੇ ਰਹਿਣਾ ਜ਼ਿੰਦਗੀ, ਰੁਕਣਾ ਮੌਤ ਸਮਾਨ । ਮੰਜ਼ਿਲ ਮਿਲਦੀ ਚਲਦਿਆਂ, ਰੁਕ ਜਾਵੋ ਸ਼ਮਸ਼ਾਨ । ਨਾਲ ਸਲੀਕੇ ਰਹਿਣ ਤੇ, ਮਿਲਦਾ ਇੱਜ਼ਤ ਮਾਣ । ਮਿਹਨਤ ਕਰਕੇ ਜੱਗ ਤੇ, ਬਣਦੀ ਹੈ ਪਹਿਚਾਣ। ਬੰਦਾ ਵੈਰ ਕਮਾਂਵਦਾ, ਅਜਕਲ ਬੰਦੇ ਨਾਲ਼ । ਕਿੱਦਾਂ ਕਿਸ ਨੂੰ ਲੁੱਟਣਾ, ਬੁਣਦਾ ਰਹਿੰਦਾ ਜਾਲ਼। ਨਾ ਹੈ ਅਜਕਲ ਦੋਸਤੀ,ਨਾ ਹੀ ਅਜਕਲ ਪਿਆਰ।  ਮਤਲਬ  ਪਿੱਛੇ  ਚੱਲਦਾ,  ਇਹ  ਸਾਰਾ  ਸੰਸਾਰ । ਦੁਸ਼ਮਣ ਖੁਸ਼ ਨੇ ਹੋਂਵਦੇ ,ਪਾ ਏਕੇ ਵਿਚ  ਫੁੱਟ। ਬੈਠ ਤਮਾਸ਼ਾ ਵੇਖਦੇ, ਘਰ ਵਿਚ ਤੀਲੀ ਸੁੱਟ। ਉੱਠ ਸਮੇਂ ਤੇ ਬੰਦਿਆ, ਨੀਂਦਰ ਦਾ ਕਰ ਤਿਆਗ।  ਆਲਸ ਨੇ ਜੇ ਦੱਬਿਆ  ,ਸੌਂ ਜਾਵਣਗੇ ਭਾਗ ।  ਕਿਸਮਤ ਨੂੰ ਪਲਟਾਉਣ ਵੀ ,ਹੁੰਦਾ ਅਪਣੇ ਹੱਥ ।  ਹਿੰਮਤ ਕਰ ਕੇ ਪਾ ਲਵੀਂ ,ਤੂੰ ਕਿਸਮਤ ਨੂੰ ਨੱਥ । ਬੱਬੂ ਸੈਣੀ 🌙

ਯਾਦਾਂ...../

ਯਾਦਾਂ...../  ਦਿਲ ਬੈਠਾ ਏ ਖੋਲ ਪਿਟਾਰੀ ਯਾਦਾਂ ਦੀ । ਹੰਝੂ ਕਰ ਕਰ ਆਉਣ ਸਵਾਰੀ ਯਾਦਾਂ ਦੀ।  ਪੰਧ ਲਮੇਰਾ ਮੰਜ਼ਿਲ ਅੱਖੋਂ ਓਹਲੇ ਹੈ , ਸਿਰ ਦੇ ਉੱਤੇ ਗਠੜੀ ਭਾਰੀ ਯਾਦਾਂ ਦੀ । ਤਨ ਤੋਂ ਲੈ ਕੇ ਰੂਹ ਤਕ ਜਖ਼ਮੀ ਹੋਈ ਏ,  ਪੁੱਛੋਂ ਨਾ ਕਿੰਝ ਪੀੜ ਸਹਾਰੀ ਯਾਦਾਂ ਦੀ । ਜਦ ਵੀ ਕਿਧਰੇ ਕੱਲਮ ਕੱਲੀ ਬਹਿੰਦੀ ਹਾਂ,  ਸੀਨੇ ਖੁੱਭੇ  ਤੇਜ਼ ਕਟਾਰੀ  ਯਾਦਾਂ ਦੀ । ਸੁਪਨੇ ਦੇ ਵਿੱਚ ਮਹਿਲ ਬਣਾਏ ਰੀਝਾਂ ਦੇ, ਕਰਕੇ  ਰੱਖੀ  ਚਾਰਦਿਵਾਰੀ ਯਾਦਾਂ ਦੀ । ਮਿੱਠਾ ਮਿੱਠਾ ਦਰਦ ਜਿਗਰ ਵਿਚ ਉੱਠ ਰਿਹੈ,  ਨੈਣਾਂ ਵਿੱਚ ਹਰ ਵਕ਼ਤ ਖੁਮਾਰੀ ਯਾਦਾਂ ਦੀ । ਢੋਹ ਲੈਂਦੀ ਹਾਂ ਬੂਹੇ ਜਦ ਮੈਂ ਸ਼ਾਮ ਢਲੇ਼, ਖੁੱਲ ਜਾਂਦੀ ਫਿਰ ਕੋਈ ਬਾਰੀ ਯਾਦਾਂ ਦੀ। ਦੂਰ ਕਿਤੇ ਉਹ ਜਾ ਕੇ ਮੇਰੇ ਕੋਲ ਰਹੇ , 'ਬੱਬੂ' ਇਹ ਹੈ ਕਾਰਗੁਜਾਰੀ ਯਾਦਾਂ ਦੀ। ਬੱਬੂ ਸੈਣੀ 🌀

ਟਾਲੈਂਟ

  ਜਵਾਨੀ ਬਾਹਰ ਜਾਣ ਨੂੰ ਕਾਹਲੀ, ਲੱਗੀ ਪਈ ਹੋੜ, ਰਿਸ਼ਤੇ ਨਾਤੇ ਸਭ ਭੁੱਲਗੇ, ਹੁਣ ਪੈਸੇ ਦੀ ਲੱਗੀ ਦੋੜ, ਰਹਿ ਵਿੱਚ “ਪੰਜਾਬ” ਕਾਤੋਂ ਕੰਮ ਕਾਜ ਨੀ ਹੁੰਦਾ, ਸਫਲਤਾ ਹਮੇਸ਼ਾ ਕਦਮ ਚੁੰਮਦੀ ਕੀਰਤੀ ਬੰਦੇ ਦੇ, ਟਾਲੈਂਟ ਚਿਹਰੇ ਦਾ ਕਦੇ ਮੁਹਤਾਜ ਨੀ ਹੁੰਦਾ, ਗਰੀਬ ਰਹਿ ਮਾਪੇ, ਧੀ ਪੜ੍ਹਨ ਕਾਲਜਾਂ ਪਾਈ, ਚੰਦ ਦਿਨੇ ਪਿਆਰ, ਗੱਡੀ ਗਲਤ ਲੀਹੇ ਲਾਈ, ਮਾਪੇ ਤਾਂ ਉਦੋਂ ਹੀ ਮਰਗੇ, ਅਸ਼ਲੀਲ ਵੇਖ ਕੇ ਪੀਕ, ਉਹਨੇ ਹੀ ਪੱਗ ਰੋਲ ਦਿੱਤੀ, ਜੋ ਧੀ ਜੰਮੀ ਸੀ ਇਕ, ਅਜੇਹੀ ਔਲਾਦ ਤੇ ਫਿਰ ਕਿਸੇ ਨੂੰ ਨਾਜ਼ ਨੀ ਹੁੰਦਾ, ਸਫਲਤਾ ਹਮੇਸ਼ਾ ਕਦਮ ਚੁੰਮਦੀ ਕੀਰਤੀ ਬੰਦੇ ਦੇ, ਟਾਲੈਂਟ ਚਿਹਰੇ ਦਾ ਕਦੇ ਮੁਹਤਾਜ ਨੀ ਹੁੰਦਾ, ਅਸਲੀ ਗੱਲ ਤਾਂ ਰਹਿ ਗਈ, ਸਿਆਣੇ ਕਹਿਣ ਸੱਚ, ਆਪਣਾ ਕਹਿ ਕਹਿ ਲੁੱਟਦੇ ਤੂੰ ਦੋਗ਼ਲਿਆਂ ਕੋਲੋਂ ਬੱਚ, ਬਹੁਤੇ Ideal ਮੰਨਦੇ, ਕਈਆਂ ਨੂੰ ਚੁੰਬਦਾ ਵਾਗ ਕੱਚ, ਅੱਜ “Sidhu ਸਿੱਧੂ” ਨਾ ਹੁੰਦੀ ਜੇ ਪਿੱਛੇ ਜਾਦਾ ਹੱਟ, ਮਰ ਕੇ ਵੀ ਦੁਨੀਆਂ ਤੇ ਹੁਣ ਕਰਦਾ ਉਹ ਰਾਜ ਨੀ ਹੁੰਦਾ, ਸਫਲਤਾ ਹਮੇਸ਼ਾ ਕਦਮ ਚੁੰਮਦੀ ਕੀਰਤੀ ਬੰਦੇ ਦੇ, Talent ਚਿਹਰੇ ਦਾ ਕਦੇ ਮੁਹਤਾਜ ਨੀ ਹੁੰਦਾ, ਲੇਖਕ ਗਗਨਦੀਪ ਸਿੰਘ ਵਿਰਦੀ(ਗੈਰੀ)

ਸ਼ਹਿਰਾਂ ਨਾਲੋਂ ਬੜੇ ਹੀ ਸੁੰਦਰ ਸਾਡੇ ਪਿੰਡਾ ਦੇ ਨਜ਼ਾਰੇ,

ਹਰ ਮਹੀਨੇ ਚੜਦੀ ਸੰਗਰਾਂਦ ਵੰਡਦੀ ਖੁਸ਼ੀਆਂ ਖੇੜੇ, ਸੱਥ ਬਜ਼ੁਰਗੀ ਫੈਸਲੇ ਸੁਣਾਵੇ ਫੇਰ ਹੁੰਦੇ ਝੱਟ ਨਬੇੜੇ, ਬੜਾ ਮੰਨ ਭਾਉਂਦੇ ਇੱਥੇ ਮੰਦਰ ਮਸਜ਼ਿਦ ਗੁਰਦੁਆਰੇ, ਸ਼ਹਿਰਾਂ ਨਾਲੋਂ ਬੜੇ ਹੀ ਸੁੰਦਰ ਸਾਡੇ ਪਿੰਡਾ ਦੇ ਨਜ਼ਾਰੇ, ਵਿਹੜਿਆ ਵਿੱਚ ਪੰਜ ਮੰਜੇ ਡਾਲ ਸੋਂਦੇ ਤਾਰਿਆ ਥੱਲੇ, ਸਬਰ ਮਿਹਨਤ ਲਗਨ ਦਿਲ ਚ' ਚਾਹੇ ਕੱਖ ਨਾ ਪੱਲੇ, ਸੱਭ ਦੀ ਮਦਦ ਕਰਨਾ ਜਾਣਦੇ ਏ ਦੌਲਤ ਦੇ ਵਿਚਾਰੇ, ਸ਼ਹਿਰਾਂ ਨਾਲੋਂ ਬੜੇ ਹੀ ਸੁੰਦਰ ਸਾਡੇ ਪਿੰਡਾ ਦੇ ਨਜ਼ਾਰੇ, ਟੋਏ ਛੱਪੜ ਛਪਾਰ ਦਰਿਆ ਕਿੰਨੇ ਹੀ ਸੁੰਦਰ ਨੇ ਸੂਹੇ, ਭੀੜ ਪਈ ਕੋਈ ਦਰ ਆ ਜੇ ਹਮੇਸ਼ਾ ਖੁੱਲੇ ਰੱਖਦੇ ਬੂਹੇ, ਖਾਣ ਲਈ ਹੈ ਜੋ ਵੀ ਸਰਦਾ, ਦਿੰਦੇ ਆਦਰ ਸਤਿਕਾਰੇ, ਸ਼ਹਿਰਾਂ ਨਾਲੋਂ ਬੜੇ ਹੀ ਸੁੰਦਰ ਸਾਡੇ ਪਿੰਡਾ ਦੇ ਨਜ਼ਾਰੇ, ਤੜਕੇ ਉੱਠ ਕੇ ਧਾਰਾਂ ਕੱਢ ਕੇ ਪਾਉਂਦੇ ਬਾਦ ਚ' ਪੱਠੇ, ਦੁੱਧ ਘਿਓ ਦੇ ਸ਼ੁਕੀਨ ਨੇ ਪੂਰੇ ਨਾ ਲਾਉਂਦੇ ਵਾਧੂ ਸੱਟੇ, ਜਿਮ ਦੇ ਵੀ ਨੇ ਆਦੀ ਗੱਭਰੂ ਲਾਉਂਦੇ ਚੜ ਚੁਬਾਰੇ, ਸ਼ਹਿਰਾਂ ਨਾਲੋਂ ਬੜੇ ਹੀ ਸੁੰਦਰ ਸਾਡੇ ਪਿੰਡਾ ਦੇ ਨਜ਼ਾਰੇ, ਲੇਖਕ ਗਗਨਦੀਪ ਸਿੰਘ ਵਿਰਦੀ(ਗੈਰੀ)

ਵਹਿਮ ਦਾ ਕੋਈ ਇਲਾਜ ਨੀ ਹੁੰਦਾ

ਚੰਗਾ ਕਰੇ ਕੰਮ ਕੋਈ ਕਾਤੋਂ ਲੈ ਖਾਲੀ ਟੋਕਰਾ ਨੀ ਲੰਘੀ ਦਾ, ਖੰਘ ਜੇ ਨਾ ਹੋਵੇ ਐਵੇ ਦਰ ਮੂਹਰੇ ਜਾਣ ਬੁਝ ਨੀ ਖੰਘੀ ਦਾ, ਸਮੇ ਸਿਰ ਜੇ ਮੌੜ ਦੇਈਏ, ਮੂਲੋਂ ਦੂਣਾ ਵਿਆਜ ਨੀ ਹੁੰਦਾ, ਸੱਚ ਸਿਆਣੇ ਕਹਿੰਦੇ ਵਹਿਮ ਦਾ ਕੋਈ ਇਲਾਜ ਨੀ ਹੁੰਦਾ, ਝਾੜੂ ਵੀ ਬੁੱਝੋ ਭਾਈ ਕਿਹੜੀ ਗੱਲੋਂ ਖੜਾ ਨਹੀ ਕਰੀ ਦਾ, ਪਾਣੀ ਦਾ ਭਰਿਆ ਗਿਲਾਸ ਕਿਉ ਉਪਰੋਂ ਨਹੀ ਫੜੀ ਦਾ, ਮਨ ਮੋਹਣਾ ਜੇ ਨਾ ਹੋਵੇ ਲੱਗਦਾ ਚੰਗਾ ਸਾਜ ਨੀ ਹੁੰਦਾ, ਸੱਚ ਸਿਆਣੇ ਕਹਿੰਦੇ ਵਹਿਮ ਦਾ ਕੋਈ ਇਲਾਜ ਨੀ ਹੁੰਦਾ ਮੰਜੇ ਉਤੇ ਬੈਠ ਕਦੇ ਵੀ ਕਾਤੋਂ ਭਾਈ ਪੈਰ ਨਹੀ ਹਲਾਈ ਦੇ, ਧੋਖੇ ਆਲੇ 20 ਪਿੱਛੇ ਮਿਹਨਤੀ ਆਪਣੇ 5 ਨਹੀ ਗਵਾਈ ਦੇ, ਝੂਠ ਦੀਆ ਨੀਹਾਂ ਬਹੁਤਾ ਚੀਰ ਟੀਕਦਾ ਰਾਜ ਨੀ ਹੁੰਦਾ, ਸੱਚ ਸਿਆਣੇ ਕਹਿੰਦੇ ਵਹਿਮ ਦਾ ਕੋਈ ਇਲਾਜ ਨੀ ਹੁੰਦਾ,     ਤੂਫਾਨ ਵਿਚ ਕਦੇ ਕਿਤੇ ਵੀ ਕਿਉ ਰੁੱਖ ਥੱਲੇ ਨਹੀ ਰਹੀ ਦਾ, ਰਾਤ ਨੂੰ ਹੀ ਕਿਉ ਕਦੇ ਪਿੱਪਲ ਥੱਲੇ ਨਹੀ ਬਹੀ ਦਾ, ਸਾਇੰਸ ਦਾ ਹਰ ਪਹਿਲੂ ਮੈਂਥੋਂ ਨਜ਼ਰ ਅੰਦਾਜ਼ ਨਹੀ ਹੁੰਦਾ, ਸੱਚ ਸਿਆਣੇ ਕਹਿੰਦੇ ਵਹਿਮ ਦਾ ਕੋਈ ਇਲਾਜ ਨੀ ਹੁੰਦਾ, ਲੇਖਕ ਗਗਨਦੀਪ ਸਿੰਘ ਵਿਰਦੀ(ਗੈਰੀ)

ਕਵਿਤਾ ਉੱਗ ਪੈਂਦੀ

ਹਾੜੀ ਧੁੱਪਾਂ ਵਿਚ ਖੇਤ ਪਸੀਨਾ ਮਿਲ ਜਾਵੇ, ਫੇਰ ਬਿਨ ਸੀਜੇ ਹੀ ਫਸਲ ਜੀਅ ਜੁੱਗ ਪੈਂਦੀ,  ਤਰਜ਼ਮਾਨੀ ਸੱਚ ਦੀ ਕਰੇ ਤਰਕਾਂ ਦੇ ਨਾਲ, ਰਾਜਨੀਤੀ ਚੌਰਾਂ ਦੀ ਮੈਂ ਖਾਣ ਨੂੰ ਰੁੱਗ ਪੈਂਦੀ, ਹਰ ਭਾਸ਼ਾ ਅੱਖਰ ਦੇ ਨਾਲ ਕਰ ਪਿਆਰ ਤੂੰ, ਦੇਖੀ ਚਿੜੀ ਇਨਸਾਨੀਅਤ ਚੌਗਾ ਚੁੱਗ ਪੈਂਦੀ, ਹਰ ਵਕਤ ਹੀ ਸੋਚ ਆਪਣੀ ਅਜ਼ਾਦ ਕਰ, ਭਲਕੇ ਵੇਖੀ ਫੇਰ ਕਿੰਝ ਮੁਸੀਬਤ ਲੁੱਕ ਪੈਂਦੀ,  ਜਦ ਕਿਧਰੇ ਵੀ ਮੈਂ, ਖੇਤੀ ਗੇੜਾ ਕੱਢਦਾ ਹਾਂ, ਨਿਤ ਹੀ ਨਵੀ ਨਰੋਈ ਕਵਿਤਾ ਉੱਗ ਪੈਂਦੀ, ਲੇਖਕ ਗਗਨਦੀਪ ਸਿੰਘ ਵਿਰਦੀ(ਗੈਰੀ)

ਸੰਰੀਜਾਂ ਵਾਲੇ ਹੱਥਾਂ ਵਿੱਚ, ਮੈਂ ਕਲਮਾਂ ਫੜਾ ਦਿਆ

  ਨਸ਼ਿਆ ਚ' ਡੁੱਬਿਆ ਪੰਜਾਬ ਜਾਦਾਂ ਧਾਹਾਂ ਮਾਰਦਾ, ਏਸ ਦਲਦਲ ਚ' ਨਿਕਲਣ ਲਈ ਹੈ ਬਾਹਾਂ ਮਾਰਦਾ, ਨਸ਼ੇ ਕਰਨ ਨੂੰ ਨਹੀ ਜੰਮੇ ਏ ਸੱਭ ਨੂੰ ਸਮਝਾ ਦਿਆ, ਸੰਰੀਜਾਂ ਵਾਲੇ ਹੱਥਾਂ ਵਿੱਚ, ਮੈਂ ਕਲਮਾਂ ਫੜਾ ਦਿਆ, ਕਦੇ ਚੁੰਘਦੇ ਸਾ ਬੂਰੀਆਂ, ਹੁਣ ਨਸ਼ੇ ਖਾ ਗਏ ਸਰੀਰ, ਆਦਰ ਸਤਕਾਰ ਵੀ ਭੁੱਲੇ, ਨਾਲੇ ਸੁੱਤੇ ਪਏ ਜ਼ਮੀਰ, ਸਾਰੇ ਸੁੱਤੇ ਪਏ ਜ਼ਮੀਰਾਂ ਨੂੰ ਹੌਕਾ ਮਾਰ ਉੱਠਾਂ ਦਿਆ,   ਸੰਰੀਜਾਂ ਵਾਲੇ ਹੱਥਾਂ ਵਿੱਚ, ਮੈਂ ਕਲਮਾਂ ਫੜਾ ਦਿਆ, ਕਿੰਨੇ ਫੁੱਲ ਸਾੜ ਦਿੱਤੇ ਸਾਡੇ ਏਸ ਨਸ਼ੇ ਦੇ ਤੂਫਾਨ ਨੇ, ਕਿੰਨੀਆਂ ਸੁਹਾਗਣਾ ਰੰਡੀਆਂ, ਕਿੰਨੇ ਘਰ ਵਿਰਾਨ ਨੇ, ਨਵਾ ਕੋਈ ਫੁੱਲ ਮਿਲੇ ਹਰ ਵਿਹੜੇ ਮੈਂ ਉਗਾ ਦਿਆ, ਸੰਰੀਜਾਂ ਵਾਲੇ ਹੱਥਾਂ ਵਿੱਚ, ਮੈਂ ਕਲਮਾਂ ਫੜਾ ਦਿਆ, ਲੇਖਕ ਗਗਨਦੀਪ ਸਿੰਘ ਵਿਰਦੀ (ਗੈਰੀ)

ਬੈਂਕ ਕਰਮਚਾਰੀ

  ਅਜ ਗਿਆ ਮੈਂ ਬੈਂਕ ਆਪਣੇ ਖਾਤੇ ਚ ਪੈਸੇ ਕਢਵਾਉਣ, ਰਾਸ਼ਨ ਘਰ ਦਾ ਮੁਕਿਆਂ, ਗਿਆ ਥੈਲੇ ਚ' ਭਰਵਾਉਣ, ਕਹਿਰ ਦੀ ਧੁੱਪ ਵਿੱਚ ਬੈਂਕ ਪੁੱਜ ਪਰਚੀ ਭਰ ਦਿੱਤੀ, ਅੱਧੇ ਘੰਟੇ ਬਾਅਦ ਬੈਂਕ ਕਰਮਚਾਰੀ ਅੱਗੇ ਧਰ ਦਿੱਤੀ, ਤਪਿਆ ਕਰਮਚਾਰੀ ਬੋਲਿਆ ਪਹਿਲਾਂ ਆਕੜ ਕੇ, ਘੂਰ ਮੇਰੇ ਵਲ ਵੱਟੀ ਉਸਨੇ ਪਾਸ ਬੁੱਕ ਮੇਰੀ ਫਕੜ ਕੇ,  ਮੈਨੂੰ ਕਹਿੰਦਾ ਏ ਤੂੰ ਨਹੀ? ਜੋ ਫ਼ੋਟੋ ਵਿੱਚ ਦਿਸਦਾ ਹੈ, ਮੈਂ ਕਿਹਾ ਗਰੀਬੀ ਵਿੱਚ ਬੰਦਾ ਏਸੇ ਤਰਾ ਹੀ ਪਿਸਦਾ ਹੈ, ਹਾਲੇ ਆਪਾ ਗਲ ਕਰ ਹੀ ਰਹੇ ਸੀ, ਪਿੱਛੋਂ ਆਈ ਅਵਾਜ਼, ਮੈਂ ਕਿਹਾ ਮੰਨਿਆ ਗਰਮੀ ਏ, ਪਰ ਕੀ ਬੋਲਣ ਦਾ ਅੰਦਾਜ਼, ਕਹਿੰਦਾ ਮਾਫ਼ ਕਰਨਾ, ਕੀ  ਏਹ 10,000 ਹੈ ਲਿਖਿਆ, ਮੈਂ 15 ਮਿੰਟ ਹੋ ਗਏ ਪਰਚੀ ਦਿੱਤੀ ਨੂੰ, ਤੈਂ ਹਾਲੇ ਨੀ  ਦਿੱਖਿਆ, ਤੁਸੀ ਅੱਖਾਂ ਦਾ ਇਲਾਜ ਕਰਾਓ ਦਿਖਣਾ ਹੋ ਗਿਆ ਥੌਨੂੰ ਬੰਦ, ਵਿਹਲੀਆਂ ਖਾਣੀਆਂ ਗੀਝੇ ਤੁਸੀ, ਕੰਮ ਕਰਨਾ ਥੌਨੂੰ ਨਾ ਪਸੰਦ, ਲੇਖਕ ਗਗਨਦੀਪ ਸਿੰਘ ਵਿਰਦੀ(ਗੈਰੀ)  

ਭਾਰਤ ਰਤਨ

ਐਸਾ ਰਤਨ ਗਵਾ ਗਏ ਆਪਾ ਜਿਹਦਾ ਨਾ ਸੀ ਕੋਈ ਦਾਮ, B.S.P ਨਾਇਕ ਮਾਨਿਆਵਰ ਸਾਹਿਬ “ਸ਼੍ਰੀ ਬਾਬੂ ਕਾਸ਼ੀ ਰਾਮ”,    ਛੂਹ ਛਾਤ, ਅੰਨਪੜਤਾ, ਘੱਟ ਗਿਣਤੀ ਨੂੰ ਕਰ ਗਏ ਖਾਰੀਜ਼, ਬੁੱਧ, ਫੁਲੇ, ਸਾਹੂ ਅਤੇ ਅੰਬੇਡਕਰ ਦੇ ਉਹੀ ਇਕ ਸੱਚੇ ਵਾਰੀਸ, ਦਬੇ ਕੁਚਲੇ ਲੋਕਾਂ ਲਈ ਆਪਣੀਆਂ ਇੱਛਾਵਾਂ ਕਰਕੇ ਦਫ਼ਨ, ਵਿਆਹ ਨਾ ਕਰਵਾ ਕੇ ਸਿਹਰੇ ਬਦਲੇ ਮੰਗਿਆ ਇਕ ਕਫਨ, ਦਲੀਤ ਅਫਸਰਾਂ ਦਾ ਸ਼ੋਸ਼ਣ ਕਰੋ, ਸੀ ਬਣੀ ਬ੍ਰਾਹਮਣ ਪ੍ਰਥਾ, ਏਸੇ ਦਾ ਖੰਡਨ ਕਰਨ ਲਈ 1978 ਚ ਬਣੀ ਬਾਮਸੇਫ ਸੰਸਥਾ,  ਪੰਜਾਬ ਵਿਚ ਜੰਮ ਕੇ ਪਹਿਲੀ ਚੋਣ ਲੜੀ ਜਾ ਕੇ ਉਤਰ ਪ੍ਰਦੇਸ਼, B.S.P ਮੈਨੀਫ਼ੈਸਟੋ "ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ” ਦਿੱਤਾ ਸੰਦੇਸ਼, ਖੁਦ ਸਾਈਕਲ ਉਤੇ ਬਹਿ ਕੇ ਸਾਡੀ ਸੋਚੀ ਉਡਾਨ ਭਰ ਗਿਆ, ਐਸਾ ਸੀ ਇਕ ਇਨਸਾਨ ਅੰਬੇਡਕਰ ਨੂੰ ਮੁੜ ਜਿਦਾ ਕਰ ਗਿਆ, ਲੇਖਕ ਗਗਨਦੀਪ ਸਿੰਘ ਵਿਰਦੀ(ਗੈਰੀ)

ਕੁਦਰਤ

  ਦੇਖ ਭਾਈ ਦੇਖ! ਕੁਦਰਤ ਨੂੰ ਦੇਖ, ਨਾਲੇ ਮਾਣ ਇਹਦੇ ਸੁੰਦਰ ਨਜ਼ਾਰੇ, ਨਾ ਹੀ ਏ ਮੰਦਰ, ਮਸਜ਼ਿਦ ਲੱਭਣੇ, ਨਾ ਹੀ ਲੱਭਣੇ ਏ ਤੈਨੂੰ ਵਿਚ ਬਜਾਰੇ, ਗਰਮੀ ਵਿਚ ਏਹ ਅੱਗ ਵਰਸਾਉਂਦੀ, ਸੂਰਜ ਵੀ ਕੱਡਦਾ ਖੂਬ ਅੰਗਿਆਰੇ, ਸਰਦੀ ਵਿਚ ਏਹ ਧੁੰਦ ਵਰਸਾਉਂਦੀ, ਸਾਵਣ ਬਰਸਾਤ ਬਣ ਪੈਂਦੇ ਫੁਆਰੇ, ਦਿਨ ਵਿਚ ਤਿੱਖੀ ਧੁੱਪ ਹੈ ਚੜਾਉਂਦੀ, ਤੇ ਰਾਤ ਨੂੰ ਟਿਮ ਟਿਮ ਕਰਦੇ ਤਾਰੇ, ਬਸੰਤ ਵਿਚ ਏਹ ਫੁੱਲ ਨੇ ਖਿੜਾਉਂਦੀ, ਜੋ ਮਹਿਕਾ ਨੇ ਵੰਡਦੇ ਪਾਸੇ ਹੀ ਸਾਰੇ, ਏਹ ਰੁੱਖ ਵੀ ਇਹਦੀ ਸੋਭਾਂ ਚ' ਝੂਮਦੇ, ਨਾਲੇ ਝੂਮਣ ਕਿਸਾਨੀ ਖੇਤ ਖਲਿਆਰੇ, ਸਭ ਹੀ ਇਸੇ ਦੇ ਗੁਣ ਗਾਣ ਨੇ ਗਾਉਂਦੇ, ਝੀਲ, ਝਰਨੇ, ਸਮੁੰਦਰ ਸ੍ਰੋਤ ਜਲਧਾਰੇ, ਕਿੜੀ ਵਿਚ ਏਸੇ ਹੀ ਕੁਦਰਤ ਦੀ ਰੂਹ, ਜੋ ਹੀ ਹੈ ਵਿਚ ਵਸਦੀ ਏ ਜਹਾਨ ਸਾਰੇ, ਮੇਰਾ ਲਿਖਣਾ ਤਾਹੀ ਸਾਰਥਕ ਹੋਇਆ, ਮੈਂ ਕੁਦਰਤ ਤੇ ਬਲਿਹਾਰੇ ਮੈਂ ਬਲਿਹਾਰੇ, ਲੇਖਕ ਗਗਨਦੀਪ ਸਿੰਘ ਵਿਰਦੀ(ਗੈਰੀ)

ਮੇਰੀ ਕਵਿਤਾ

ਪਤਾ ਨਹੀ ਹੈ ਕਿਧਰੋਂ ਆਈ, ਏ ਕੁਦਰਤ ਦੀ ਜਾਈ, ਦਿਲ ਚ ਦਸਤਕ ਦੇ ਜਾਦੀ, ਅਮ੍ਰਿਤ ਰਸ ਬਰਸਾਈ, ਜਜ਼ਬਾਤਾਂ ਦੀ ਬਹਿੰਦੀ ਨਦੀ, ਬਣ ਕੇ ਏ ਜਲ ਧਾਰਾ, ਖੁਸ਼ੀਆਂ ਖੇੜੇ ਵੰਡਦੀ ਤੇ ਰੋਸ਼ਨ ਕਰਦੀ ਜਹਾਨ ਸਾਰਾ,  ਹਰ ਇਨਸਾਨ ਨਾਲ ਜੁੜੀ ਹੋਈ, ਇਸਦੀ ਹਰ ਸੱਤਰ, ਅਗਿਆਨਤਾ ਨੂੰ ਮਾਤ ਦਿੰਦਾ, ਇਹਦਾ ਹੀ ਹਰ ਅੱਖਰ,  ਅਜਕਲ ਨੇਤਾਵਾਂ ਦੇ ਦਬੀ ਬੈਠੀ, ਭਾਈ ਕਿੰਨੇ ਹੀ ਰਾਜ, “ਕਵੀ ਦਰਬਾਰ” ਦੀ ਸ਼ਾਨ ਏਹ, ਬਣੀ ਬੁਲੰਦ ਅਵਾਜ਼, ਵਾਰ, ਛੰਦ, ਚੌਪਾਈ ਨੂੰ ਗੀਤਾਂ ਦੇ ਬਣਾਉਂਦੀ ਏਹ ਮੋਤੀ, ਜੀਵਨ ਦਾ ਕਰਦੀ ਸੰਚਾਰ ਏ ਜਗਾ ਕੇ ਜੀਵਨ ਜਯੋਤੀ,  ਪਿੰਡ ਦੀਆਂ ਪੁਰਾਣੀਆਂ ਯਾਦਾਂ, ਬੈਠੀ ਆਪ ਵਿਚ ਸਮੋ, ਕਿੰਨੇ ਇਤਿਹਾਸ ਰਹੇ ਨੇ, ਅਜ ਉਹਦੀ ਬੁੱਕਲ ਵਿਚ ਸੋ, “ਮਾਂ ਸਾਹਿਬ ਕੌਰ” ਦੀ ਜਾਈ, ਜਾ ਜੰਮੀ ਏ “ਦੇਵੀ ਸੀਤਾ”, ਹਰ ਇਸਤਰੀ ਦਾ ਸਤਿਕਾਰ ਕਰਦੀ ਮੇਰੀ ਏਹ ਕਵਿਤਾ, ਲੇਖਕ ਗਗਨਦੀਪ ਸਿੰਘ ਵਿਰਦੀ(ਗੈਰੀ) 

ਮਾਂ ਬਾਪ

 ' ਸੁਭਾਅ ਜਿਹਦਾ ਆਪਣੇ ਬਚੇ ਲਈ ਗਰਮ ਰਹਿੰਦਾ ਹੈ,  ਉਹ ਬਾਹਰੋਂ ਸਖ਼ਤ ਹੈ ਪਰ ਅੰਦਰੋਂ ਨਰਮ ਰਹਿੰਦਾ ਹੈ, ਹਨੇਰਿਆਂ ਨੂੰ ਰੋਸ਼ਨ ਕਰਨ ਵਾਲੀ ਇਕ ਆਸ ਹੈ ਉਹ, ਟੁੱਟੇ ਹੋਏ ਅਰਮਾਨਾਂ ਦੀ ਹਿੰਮਤ ਤੇ ਵਿਸ਼ਵਾਸ ਹੈ ਉਹ, ਖੁਦ ਦੇ ਸੁਪਨੇ ਬੱਚਿਆਂ ਵਿਚ ਪੂਰਾ ਕਰਦਾ ਹੈ ਉਹ, ਬਚੇ ਦਾ ਚੰਗਾ ਭਵਿੱਖ ਮੁਸੀਬਤਾਂ ਨਾਲ ਲੜਦਾ ਉਹ, ਉਹ ਇਕ ਬੋਹੜ, ਜਿਸਦੀ ਛਾਂ ਪੂਰਾ ਪਰਿਵਾਰ ਮਾਣੇ, ਉਹ ਇਕ ਕਿਸਾਨ, ਮਿਹਨਤ ਸਦਕਾ ਖਾਦੇ ਹਾਂ ਦਾਣੇ, ਮੈਂ ਮਾਪ ਨਹੀ ਸਕਦਾ ਕੀ ਚਲਦਾ ਹੈ ਪਿਤਾ ਦੇ ਅੰਦਰ, ਰਿਸ਼ਤਿਆ ਦਾ ਦਰਿਆ ਜਿਵੇ ਕੋਈ ਗਹਿਰਾ ਸਮੁੰਦਰ, ਜਿੰਨਾਂ ਕੋਲ ਮਾਂ ਪਿਉ ਹੈਗੇ ਨੇ ਉਹ ਬਹੁਤ ਅਮੀਰ ਹੈ, ਮਾਂ ਦੀ ਤਰਾਂ ਇਕ ਪਿਤਾ ਵੀ ਰੱਬ ਦਾ ਰੂਪ ਸਰੀਰ ਹੈ, ਲੇਖਕ ਗਗਨਦੀਪ ਸਿੰਘ ਵਿਰਦੀ(ਗੈਰੀ) 

ਸਰਦਾਰ ਹਰੀ ਸਿੰਘ ਨਲੂਅ

  “ਮਹਾਰਾਜਾ ਰਣਜੀਤ ਸਿੰਘ” ਦਾ , ਜਿਸ ਸਮੇ ਸੀ ਸ਼ਾਸਨ ਕਾਲ,  ਸ਼ੁਕਰਚਕੀਆ ਮਿਸਲ ਵਿਚ ਜੰਮਿਆ, ਇਕ ਬੇਖ਼ੌਫ਼ ਸਰਦਾਰ, ਧਰਮ ਕੌਰ ਦਾ ਜਾਇਆ, ਬਾਪੂ ਗੁਰਦਿਆਲ ਸਿੰਘ ਦਾ ਲਾਲ, ਜਦੋਂ ਸਾਇਆ ਉੱਠਿਆ ਬਾਪ ਦਾ, ਉਹਦੀ ਉਮਰ ਸੀ ਸੱਤ ਸਾਲ, ਉਹ ਅੱਖੀਂ ਦੇਖ ਸਭ ਸਿੱਖਦਾ, ਦਾਤਾ ਬਖ਼ਸ਼ਿਆ ਗੁਣ ਕਮਾਲ, ਉਨੇ ਦੋਵੇਂ ਹੱਥਾਂ ਨਾਲ ਪਾੜਤਾ, ਜਿਸ ਸ਼ੇਰ ਮਚਾਇਆ ਬਬਾਲ,   ਹਰੀ ਸਿੰਘ ਨੂੰ ਵੇਖ ਲੋਕ ਕਹਿੰਦੇ, ਤੂੰ ਲਾ ਨਲੂਆ ਆਪਣੇ ਨਾਲ, ਮੁੱਢੋਂ ਮਿਲੀ ਗੁਰਮੁਖੀ, ਪਰ ਪੜ ਫਾਰਸੀ ਮਾਰੀ ਲੰਬੀ ਉਛਾਲ, ਬਸੰਤ ਪੰਚਮੀ ਆਈ ਤੇ ਫੇਰ, ਮਹਾਰਾਜਾ ਸਜਾਇਆ ਦਰਬਾਰ, ਪਹਿਲੀ ਵਾਰ ਭਾਗ ਲੈ ਕੇ ਹੀ, ਹਰੀ ਸਿੰਘ ਕੀਤਾ ਖੂਬ ਕਮਾਲ, ਦੇਖ ਰਣਜੀਤ ਸਿੰਘ ਬੋਲਿਆ, ਤੂੰ ਸਾਡੀ ਨੌਜਵਾਨੀ ਦੀ ਮਿਸਾਲ, ਮੇਰੀ ਸ਼ੇਰਦਿਲ ਰੈਜੀਮੈਂਟ ਨੂੰ ਹੁਣ ਹੈ ਤੇਰੀ ਸਰਦਾਰੀ ਦੀ ਭਾਲ, ਕਸੂਰ ਮੁਲਤਾਨ ਕਸ਼ਮੀਰ ਜ਼ਖ਼ਮੀ ਹੋਕੇ ਵੀ ਸਿੰਘ ਕੀਤੇ ਫਤਹਿ, ਪਾਈਆ ਕਈਆਂ ਨੇ ਸ਼ਹੀਦੀਆਂ ਪਰ ਰਹੇ ਅੰਤ ਸਮੇ ਤਕ ਡੱਟੇ, ਪੇਸ਼ਾਵਰ ਜਦੋਂ ਜਿੱਤਿਆ, ਹਿੰਦੂ ਦੀਪ ਜਗਾਏ ਮੁਸਲਮਾਨਾਂ ਨਾਲ,   ਹਿੰਦੂ ਸਿਖਾਂ ਤੋਂ ਹਟਾ ਜਜ਼ੀਆ, ਲੱਗਿਆ ਜੋ ਔਰੰਗਜੇਬ ਦੇ ਕਾਲ, ਅੰਤ 30 ਅਪ੍ਰੈਲ 1837 ਨੂੰ, ਵਾਪਰਿਆ ਭਾਣਾ ਹੈ ਕਿਲ੍ਹਾ ਜਮਰੌਦ, ਹਾਲੇ ਗੁਪਤ ਰੱਖਿਓ ਮੌਤ ਮੇਰੀ, ਵੈਰੀ ਤੇ ਟੁੱਟ ਪਿਉ ਬਣ ਕਰੌਧ, ਸੋਚ ਸਮਝ ਕੇ ਵੱਧਿਓ ਅੱਗੇ, ਮੈਨੂੰ ਫਸਾਇਆ ਵੈਰੀ ਵਿੱਚ ਜਾਲ, ਸ਼ਹੀਦੀ ਮੇਰੀ ਐਵੇ ਨਾ ਜਾਵੇ, ਨਿਸ਼ਾਨ ਸਾਹਿਬ ਝੂਲੇ ਹਰ ਹਾਲ, ਲੇਖਕ ਗਗਨਦੀਪ ਸਿੰਘ ਵਿਰਦੀ(ਗੈਰੀ)

ਮਜਦੂਰ ਦਿਵਸ

  ਜ਼ਿੰਦਗੀ ਨੂੰ ਘੜ ਕੇ ਬਣਾਉਦਾਂ ਉਸ ਨੂੰ ਖ਼ੁਸ਼ਹਾਲ, ਜਿਥੇ ਵੀ ਰੱਬ ਰਖੇ ਓ ਖੁਸ਼ ਰਹਿੰਦਾ ਉਸੇ ਹੀ ਹਾਲ, ਭੀਖ ਮੰਗੇ ਨਾ ਕਿਸੇ ਤੋਂ ਜੇ ਲੱਖ ਪੈ ਜਾਵੇ ਚਾਹੇ ਲੋੜ, ਹੋਲੀ ਹੋਲੀ ਬਰਕਤ ਆਦੀ ਰਹਿੰਦੀ ਨਾ ਫੇਰ ਥੌੜ, ਬੱਚਿਆਂ ਖਾਤਿਰ ਕਰਦੇ ਨੇ ਜੋ ਆਪਣੇ ਸੁਪਨੇ ਚੂਰ, ਲੱਖਾਂ ਮੁਸੀਬਤਾਂ ਝੱਲ ਕੇ ਬਣਦੇ ਫੇਰ ਏਹ ਮਜ਼ਦੂਰ, ਲੱਗਜੇ ਝੜੀ ਸਾਉਣ ਦੀ ਮਿਲਦਾ ਨਹੀ ਕੰਮ ਕਾਜ, ਉਸ ਦੇ ਬੱਚੇ ਭੁੱਖੇ ਸੋ ਜਾਦੇ ਜੇ ਘਰੇ ਨਾ ਹੋਵੇ ਅੰਨਾਜ਼, ਅਮੀਰਾਂ ਦਾ ਏਨੂੰ ਮਜ਼ਦੂਰੀ ਦੇਣਾ ਵੱਖਰਾ ਹੀ ਅੰਦਾਜ਼, ਬਹੁਤੇ ਚੁੱਕਦੇ ਨੇ ਫਾਇਦਾ ਧੀ ਭੈਣ ਦੀ ਲੁੱਟਦੇ ਲਾਜ, ਸ਼ੋਕ ਨਹੀ ਏਹ ਕੋਈ ਬਸ ਗਰੀਬੀ ਇੰਨਾਂ ਦਾ ਕਸੂਰ, ਲੱਖਾਂ ਮੁਸੀਬਤਾਂ ਝੱਲ ਕੇ ਬਣਦੇ ਫੇਰ ਏਹ ਮਜ਼ਦੂਰ, ਫਰੀ ਆਟੇ ਦਾਲ ਆਲੀ ਇਹਨਾਂ ਦੀ ਤਕਦੀਰ ਨਹੀ, ਸੱਚ ਆਖਾਂ ਤਾਂ ਗਰੀਬ ਦਾ ਰੱਬ ਜਾ ਕੋਈ ਪੀਰ ਨਹੀ, ਜਿਥੇ ਮਿਲਜੇ ਰੋਟੀ ਇੰਨਾ ਨੂੰ ਏਹ ਉੱਥੇ ਜਾ ਬਹਿ ਜਾਦੇ, ਜਿਹੜਾ ਕਰਜੇ ਮਦਦ ਇੰਨਾ ਦੀ, ਉਸੇ ਰੱਬ ਕਹਿ ਜਾਦੇ, ਪਸੀਨੇ ਦਾ ਇਤਰ ਪਹਿਚਾਣ ਖੁਸ਼ਬੋ ਨਾਲ ਨੇ ਭਰਪੂਰ, ਲੱਖਾਂ ਮੁਸੀਬਤਾਂ ਝੱਲ ਕੇ ਬਣਦੇ ਫੇਰ ਏਹ ਮਜ਼ਦੂਰ, ਲੇਖਕ ਗਗਨਦੀਪ ਸਿੰਘ ਵਿਰਦੀ(ਗੈਰੀ)

ਮਾਂ

  ਲਖਾ ਦੁਖ ਸਹਿ ਕੇ ਮੈਨੂੰ ਜਿਸ ਨੇ ਜੰਮਿਆ, ਖੂਬ ਤਰੱਕੀ ਬਖਸ਼ੇ ਵਿਚ ਮਾਈ ਦੁਆਵਾਂ, ਮਾਂ ਲਈ ਮਾਂ ਦਿਵਸ ਕਿਹੜੇ ਦਿਨ ਮਨਾਵਾਂ, ਸਿਫਤ ਆਪਣੇ ਰੱਬ ਦੀ ਕਿਦਾ ਲਿਖ ਪਾਵਾ, ਹੱਥੀ ਮਾਲਸ਼ ਕਰਦੀ ਵਹਾਉਂਦੀ ਮੇਰੇ ਵਾਲ, ਪਿਆਰ ਨਾਲ ਬੋਲੇ ਨਾਲਾਇਕ ਮੇਰਾ ਲਾਲ,  ਕਰਾ ਸ਼ਰਾਰਤ ਥੋੜੀ, ਤੈਨੂੰ ਫੇ ਪਿੱਛੇ ਭਜਾਵਾ,  ਸਿਫਤ ਆਪਣੇ ਰੱਬ ਦੀ ਕਿਦਾ ਲਿਖ ਪਾਵਾ, ਉਹੀ ਬੇਫਿਕਰੇ ਉਹੀ ਪਲ ਦੁਬਾਰਾ ਜੁੜਜੇ, ਕਰਾ ਅਰਦਾਸਾਂ ਰੱਬਾ ਸਮਾ ਫੇ ਪਿਛੇ ਮੁੜਜੇ, ਪਿੱਛੇ ਮੁੜਕੇ ਨਾਲ ਤੇਰੇ ਉਹੀ ਪਲ ਬਿਤਾਵਾ, ਸਿਫਤ ਆਪਣੇ ਰੱਬ ਦੀ ਕਿਦਾ ਲਿਖ ਪਾਵਾ, ਪੀਰ ਪੈਗੰਬਰ ਯੋਧੇ ਸਾਰੇ ਫ਼ਰਿਸ਼ਤੇ ਆਏ,    ਵੱਡਾ ਕੋਈ ਨਾ ਮਾਂ ਪੂਰਾ ਬ੍ਰਹਿਮੰਡ ਸਮਾਏ, ਜੁੜਜੇ ਕੋਈ ਯਾਦ ਨਵੀ ਕਵਿਤਾ ਬਣਾਵਾਂ, ਸਿਫਤ ਆਪਣੇ ਰੱਬ ਦੀ ਕਿਦਾ ਲਿਖ ਪਾਵਾ, ਲੇਖਕ ਗਗਨਦੀਪ ਸਿੰਘ ਵਿਰਦੀ(ਗੈਰੀ)

ਖੰਡਾ

ਚਿੱਟਾ ਪੀ ਹੁਣ ਖੂਨ ਸੁਕਾ ਲਏ, ਸੁਪਨੇ ਸੱਦਰਾਂ ਮਿਟੀ ਮਲਾ ਲਏ, ਮਾਵਾਂ ਰੋਦੀਆਂ ਕਰਮਾਂ ਨੂੰ, ਏਹ ਵੇਚ ਗਏ ਨੇ ਸ਼ਰਮਾ ਨੂੰ, ਆਪਣੀ ਕੋਮ ਨੂੰ ਕੀ ਬਚਾ ਲੈਣਗੇ, ਦੱਸੋ ਕਿਵੇਂ ਖੰਡਾ ਖੜਕਾ ਲੈਣਗੇ, ਏ ਭੁੱਲ ਚੁਕੇ ਇੰਨਾਂ ਗੱਲਾਂ ਨੂੰ, ਅਸਾ “ਦਸਮ ਪਿਤਾ” ਦੇ ਜਾਏ ਨੇ, ਦਿੱਤੀ ਲੋਰੀ ਮਾਂ “ਸਾਹਿਬ ਕੌਰ” ਨਾਲੇ ਗੋਦੀ ਵੀ ਖਿਡਾਏ ਨੇ, ਨੀਹਾਂ ਚ ਨਾ ਖੁੱਦ ਚਣਵਾ ਲੈਣਗੇ, ਦੱਸੋ ਕਿਵੇਂ ਖੰਡਾ ਖੜਕਾ ਲੈਣਗੇ, ਸੁਭਾਅ ਇੰਨਾਂ ਦਾ ਤਾਂ ਹੀ ਬਦਲੂ  ਚੰਗਿਆਂ ਦੀ ਜੇ ਸੰਗਤ ਕਰਦੇ, ਪੁੱਠੇ ਕੰਮਾਂ ਵਿੱਚ ਲੱਗੇ ਰਹਿੰਦੇ, ਬੁਰਿਆਂ ਦਾ ਬਸ ਪਾਣੀ ਭਰਦੇ, ਹਾਕਮ ਨੂੰ ਕਿੱਥੋ ਦਬਾ ਲੈਣਗੇ,   ਦੱਸੋ ਕਿਵੇਂ ਖੰਡਾ ਖੜਕਾ ਲੈਣਗੇ, ਕੇਸ ਦਾਹੜੀ ਰੱਖਣੋ ਰਹਿ ਗਏ, ਕੰਨ ਕਈਆਂ ਮਨਾਏ ਹੋਏ ਨੇ, ਸ਼ੋਕ ਨੂੰ ਨੇ ਮੁੰਡੇ ਪੱਗਾਂ ਬੰਨਦੇ, ਕੇਸ ਕਈਆਂ ਕਟਾਏ ਹੋਏ ਨੇ, ਉਲਝੀ ਨੂੰ ਕੀ ਏ ਸੁਲਝਾ ਲੈਣਗੇ, ਦੱਸੋ ਕਿਵੇਂ ਖੰਡਾ ਖੜਕਾ ਲੈਣਗੇ, ਲੇਖਕ ਗਗਨਦੀਪ ਸਿੰਘ ਵਿਰਦੀ(ਗੈਰੀ)

ਅਬੇਡਕਰ ਬੀਮ

ਅੱਜ ਮਾਣ ਕਰਦਾ ਜਿਹਦੇ ਉੱਤੇ ਸਾਡਾ ਸਾਰਾ ਵਤਨ, 14 ਅਪ੍ਰੈਲ  1891 ਈ: ਬੜੌਦਾ ਰਿਆਸਤ ਦੀ ਛਾਉਈ ਮਹੂ, ਮੱਧ ਪ੍ਰਦੇਸ਼ ਵਿੱਚ ਸੂਬੇਦਾਰ ਰਾਮ ਜੀ ਦਾਸ ਦੇ ਘਰ, ਮਾਤਾ ਭੀਮਾ ਬਾਈ ਦੀ ਕੁੱਖੋਂ ਜੰਮਿਆ ਇਕ ਵਿਸ਼ਵ ਰਤਨ, ਉਹ ਵਕਤ ਐਸਾ ਕਹਿਰ ਡਾਹ ਰਿਹਾ ਸੀ ਚਾਰ ਚੁਫੇਰੇ, ਛੂਤ ਛਾਤ, ਅੰਨਪੜਤਾ, ਅਗਿਆਨਤਾ ਦੇ ਸੀ ਛਾਏ ਹਨੇਰੇ, ਨਸ਼ਿਆ ਦਾ ਬੇਸ਼ੱਕ ਦੌਰ ਨਹੀ ਸੀ ਕੁੱਟ ਖਾ ਮਰਦੇ ਜੇਰੇ, ਫੇਰ ਦਲਿਤ ਹੋਣ ਦੇ ਬਾਵਜੂਦ ਤੁਸੀਂ ਪੜੇ ਲਿਖੇ ਬਥੇਰੇ, ਅਰਥ ਸ਼ਾਸਤਰੀ MA ਅਤੇ P.H.D ਕੀਤੀ ਅਮਰੀਕਾ ਤੋਂ, ਬੜਾ ਕੁਝ ਸੀ ਸੁਣਿਆ ਤੁਸਾਂ ਦਲਿਤਾਂ ਦੀਆ ਚੀਕਾਂ ਤੋਂ, “ਪੀਪਲਜ਼ ਐਜੂਕੇਸ਼ਨਲ ਸੁਸਾਇਟੀ” ਏਹ ਦੇਣ ਤੁਹਾਡੀ, “ਮੂਕ ਨਾਇਕ” ਤੇ “ਬਹਿਸ਼ਕ੍ਰਿਤ ਭਾਰਤ” ਨਹੀ ਰਹੇ ਫਾਡੀ, ਸਾਡਾ ਦੇਸ਼ ਅਜ਼ਾਦ ਹੋਇਆ ਬਣੇ ਤੁਸੀਂ ਕਾਨੂੰਨ ਮੰਤਰੀ, ਸੰਵਿਧਾਨ ਦੀ ਰਚਨਾ ਕੀਤੀ ਲਿਖਤੀ ਅਤੇ ਅਲਿਖਤੀ, ਅੱਜ ਓਹੀਓ ਸੰਵਿਧਾਨ ਦੀਆ ਧਜੀਆਂ ਉਡਾਵਦੇ, ਜੇਹੜੇ ਸੰਵਿਧਾਨ ਨੇ ਬਿਠਾਏ ਹੁਕਮਰਾਨ ਤਖ਼ਤੀ, ਲੇਖਕ ਗਗਨਦੀਪ ਸਿੰਘ ਵਿਰਦੀ(ਗੈਰੀ)  

ਫੇਸਬੁਕ

☝ ਆਪ ਉਠਜੇ ਪਹਿਲਾ ਤੇ ਫਿਰ ਫੋਨ ਉਠਾਉਂਦੇ ਨੇ, ਮਾਰ ਮਾਰ ਕੇ ਉਗਲਾਂ ਓ ਫੇਸਬੁਕ ਚਲਾਉਂਦੇ ਨੇ, ਇੰਟਰਨੇਟ ਤੇ ਦੋਸਤ ਸੱਭ ਦੇ ਬਣ ਗਏ ਨੇ ਬਥੇਰੇ, ਕੁੱਤਿਆਂ ਵਾਂਗ ਭੋਕਦੇ ਰਹਿੰਦੇ ਐਵੇ ਫਾਲਤੂ ਜੇਹੜੇ, ਹੈਲੋ ਹਾਏ ਬੋਲਦੇ ਨਾਲੇ, ਹਾਉ ਆਰ ਯੂ ਕਹਿੰਦੇ ਨੇ, ਦੁਨੀਆਂ ਦੇ ਜਿੰਨੇ ਵਿਹਲੜ ਫੇਸਬੁਕ ਤੇ ਰਹਿੰਦੇ ਨੇ, ਕੋਈ ਨਵੀ ਲਈ ਗਡੀ ਹੋਵੇ ਜਾਂ ਹੋਵੇ ਕੱਪੜੇ ਬਾਈਕ, ਕੁੜੀਆਂ ਦੀ ਏਸ ਪੋਸਟ ਹੁੰਦੇ ਵਾਧੂ ਕੁਮੈਂਟ ਲਾਈਕ, ਮੁੰਡੇ ਏਸੇ ਗਲੋ ਬਹੁਤੇ ਇੱਥੇ, ਸੜ ਸੜ ਕੇ ਬਹਿੰਦੇ ਨੇ, ਦੁਨੀਆਂ ਦੇ ਜਿੰਨੇ ਵਿਹਲੜ, ਫੇਸਬੁਕ ਤੇ ਰਹਿੰਦੇ ਨੇ, ਵਿਆਹੇ ਵਰੇ ਲਿਖਣ ਅੱਜਕੱਲ ਖੁਦ ਨੂੰ ਇੱਥੇ ਅਲੌਨ, ਕੱਪੜੇ ਬ੍ਰੈਡਡ ਪਾਉਂਦੇ ਪਰ ਚਾਹੇ ਸਿਰ ਤੇ ਲੱਖਾਂ ਲੌਨ, ਸੱਚੀ ਗਲ ਕੋਈ ਆਖ ਦੇਵੇ ਝੱਟ ਲੜਨ ਨੂੰ ਪੈਦੇ ਨੇ, ਦੁਨੀਆਂ ਦੇ ਜਿੰਨੇ ਵਿਹਲੜ, ਫੇਸਬੁਕ ਤੇ ਰਹਿੰਦੇ ਨੇ, ਠਰਕੀ ਬੁੱਢੜਿਆਂ ਦਾ ਵੀ ਅੱਜ ਕਲ ਨਵਾ ਰਿਵਾਜ, ਮੁਹੱਬਤ ਆਲੀ ਸੁਣਿਆ ਇਹਨਾਂ ਦੇ ਵੀ ਲੱਗੀ ਖਾਜ, ਮਹਲ ਮੁਨਾਰੇ ਇਸ਼ਕ ਦੇ ਛਿੱਤਰਾਂ ਨਾਲ ਢਹਿੰਦੇ ਨੇ, ਦੁਨੀਆਂ ਦੇ ਜਿੰਨੇ ਵਿਹਲੜ, ਫੇਸਬੁਕ ਤੇ ਰਹਿੰਦੇ ਨੇ, ਤੁਰੇ ਫਿਰਦੇ ਮੇਰੇ ਵਰਗੇ ਵੀ ਕਈ ਲੇਖਕ ਨੇ ਇੱਥੇ, ਝੂਠਾ ਦੀ ਪੰਡ ਚਕੀ ਫਿਰੇ ਸੱਚ ਰਹਿ ਗਿਆ ਪਿੱਛੇ, ਲਿਖਤਾਂ ਮੇਰੀਆਂ ਚੁੱਕ ਕੇ ਕਈ ਨਾਂ ਅਪਣਾ ਲੈਂਦੇ ਨੇ, ਦੁਨੀਆਂ ਦੇ ਜਿੰਨੇ ਵਿਹਲੜ, ਫੇਸਬੁਕ ਤੇ ਰਹਿੰਦੇ ਨੇ, ਲੇਖਕ ਗਗਨਦੀਪ ਸਿੰਘ ਵਿਰਦੀ(ਗੈਰੀ)

ਅਸ਼ਲੀਲਤਾ

  ਚੋ ਪਾਸੇ ਤੋਂ ਦਰਵਾਜ਼ੇ ਖੁੱਲੇ ਹੈ ਏਕਤਾ ਦਾ ਪ੍ਰਤੀਕ, ਨੰਗੇ ਹੋ ਕੇ ਗੁਰੂ ਘਰ ਜਾਣਾ ਕੀ ਹੈ ਏਹ ਸਭ ਠੀਕ, ਜੇ ਕੋਈ ਰੋਕੇ ਥੌਨੂੰ ਤਾਂ ਤੁਸੀਂ ਕਰਦੇ ਹੋ ਬਹਿਸ, ਇਹੋ ਥੌਡੀ ਸੋਚ ਨੇ ਥੌਨੂੰ ਕਰਤਾ ਤਹਿਸ ਨਹਿਸ਼, ਭੁੱਲ ਗਈ ਮਰਿਆਦਾ ਥੌਨੂ ਨਾ ਰਿਹਾ ਕਿਸੇ ਦਾ ਡਰ, ਅਸ਼ਲੀਲਤਾ ਫੈਲਾ ਦਿੱਤੀ “ਗੁਰੂ ਰਾਮਦਾਸ” ਦੇ ਘਰ, Social Media ਤੇ ਬਹੁਤੇ ਭਖਦੇ ਮੁੱਦੇ ਮਿੰਟੋ Mint, Flag ਸੀ ਉਹ ਇਟਲੀ ਦਾ ਮੈਂ ਏਹ ਵੀ ਦਿੰਦਾ Hint, Tik Tok ਤਾਂ ਬੈਨ ਕਰਤੀ ਨਵਾ ਚੱਲਿਆ Trend, S G P C ਨੇ ਗਲਤ ਕੀਤਾ ਸੇਵਾਦਾਰ suspend, ਗੱਲ ਵੱਧਣੀ ਸੀ ਵਾਧੂ ਜੇ ਉਹਦੇ ਮੂੰਹ ਤੇ ਦਿੰਦਾ ਧਰ, ਅਸ਼ਲੀਲਤਾ ਫੈਲਾ ਦਿੱਤੀ “ਗੁਰੂ ਰਾਮਦਾਸ” ਦੇ ਘਰ, ਪਤਾ ਲੱਗਜੂ ਥੌਨੂ ਸਾਰਾ ਮਸਲਾ ਪੜੋ ਜਾ ਕੇ Tweet, ਸਿੱਖਾਂ ਨੂੰ ਬਦਨਾਮ ਨੇ ਕਰਦੇ ਏ ਦਿੰਦੇ ਵਾਧੂ Speech, ਕਹਿੰਦੇ ਏਹ ਅਸਲੀ ਨਹੀ ਜੇਹੜਾ Temple of Gold, ਗੱਲਾਂ ਐਵੇ ਦੀਆ ਹੋਰ ਵਾਧੂ ਪਰ ਹਾਂ ਕਰਦਾ ਮੈਂ Hold, ਮੱਸੇ ਰੰਗੜ ਵਰਗੇ ਹੋਗੇ ਹੁਣ ਇੱਥੇ ਨਾਰੀ ਅਤੇ ਨਰ, ਅਸ਼ਲੀਲਤਾ ਫੈਲਾ ਦਿੱਤੀ “ਗੁਰੂ ਰਾਮਦਾਸ” ਦੇ ਘਰ, ਲੇਖਕ ਗਗਨਦੀਪ ਸਿੰਘ ਵਿਰਦੀ(ਗੈਰੀ)

ਆਉ ਮਿਲ ਜੁਲ ਰੁੱਖ ਲਗਾਈਏ

  ਰੁੱਖ ਸਾਡੇ ਬਣਗੇ ਪ੍ਰਾਣ ਅਧਾਰ, ਸਾਨੂੰ ਸੁੱਖ ਦਿੰਦੇ ਏਹ ਬੇਸ਼ੁਮਾਰ, ਪ੍ਰਦੂਸ਼ਣ ਦਾ ਦੈਂਤ ਦੂਰ ਭਜਾਈਏ, ਆਉ ਮਿਲ ਜੁਲ ਰੁੱਖ ਲਗਾਈਏ, ਚਾਰੇ ਪਾਸੇ ਸੀ ਛਾਈ ਹਰੀਆਲੀ, ਵੱਢ ਕੇ ਹੁਣ ਮੁਕਾਈ ਹਰੀਆਲੀ, ਬੋਝ ਆਪਣੇ ਸਿਰ ਦਾ ਲਹਾਈਏ, ਆਉ ਮਿਲ ਜੁਲ ਰੁੱਖ ਲਗਾਈਏ, ਤਾਪਮਾਨ ਦਾ ਹੈ ਵੱਧਿਆ ਪਾਰਾ, ਸਾਫ ਜੋ ਕਰਤਾ ਏ ਜੰਗਲ ਸਾਰਾ, ਖ਼ਤਰਾ ਨਾ ਅਸੀਂ ਆਪ ਬੁਲਾਈਏ, ਆਉ ਮਿਲ ਜੁਲ ਰੁੱਖ ਲਗਾਈਏ, ਛੇੜ ਛਾੜ ਅਸਾ ਮਾੜੀ ਕੀਤੀ, ਅੰਤ ਸਾਡੇ ਨਾਲ ਜੋ ਏਹੋ ਬੀਤੀ, ਹੋਰ ਨਾ ਹੁਣ ਸਬਰ ਅਜਮਾਈਏ, ਆਉ ਮਿਲ ਜੁਲ ਰੁੱਖ ਲਗਾਈਏ, ਮਹਿਕਣ ਜਦੋਂ ਏ ਲੱਗਦੇ ਸੋਹਣੇ, ਮੁਰਝਾਇਆ ਫੇਰ ਪੈ ਜਾਦੇ ਰੋਣੇ, ਫੁੱਲ ਅਸਾ ਇਸ਼ਕ ਦੇ ਉਗਾਈਏ, ਆਉ ਮਿਲ ਜੁਲ ਰੁੱਖ ਲਗਾਈਏ, ਲੇਖਕ ਗਗਨਦੀਪ ਸਿੰਘ ਵਿਰਦੀ(ਗੈਰੀ)

ਸਫਾਈ ਅਭਿਆਨ

ਸਰੀਰ ਦਾ ਸੱਭ ਤੋਂ ਪਹਿਲਾ ਪੱਖ, ਆਲੇ ਦੁਆਲੇ ਨਾ ਹੋਣ ਦੇਈਏ ਕੱਖ, ਪਿੰਡੋਂ ਤੋਂ ਲੈ ਕੇ ਸਕੂਲ ਤੱਕ, ਲਿਫਾਫੇ, ਗੰਦੇ ਮੰਦੇ ਦੇਈਏ ਚੱਕ, ਕੂੜਾ ਸਾਰਾ ਪਾਈਏ ਵਿੱਚ ਕੂੜੇਦਾਨ, ਆਜੋ ਤੁਹਾਨੂੰ ਦੇਈਏ ਗਿਆਨ, ਸੁਰੂ ਕਰੀਏ ਸਫਾਈ ਅਭਿਆਨ, ਖਾਣ ਤੋਂ ਪਹਿਲਾਂ ਧੋਈਏ ਹੱਥ, ਰੋਗਾਂ ਨੂੰ ਫੇਰ ਜਾ ਪਵੇਗੀ ਨੱਥ, ਬੀਮਾਰੀ ਦਾ ਹੁੱਣ ਖਾਤਮਾ ਹੋਜੂ, ਕੀਟਾਣੂ ਸਾਰੇ ਮਰ ਕੇ ਸੋਜੂ, ਬੁੱਢੇ ਵਰੇ ਵੀ ਹੋ ਜਾਣਗੇ ਜਵਾਨ, ਆਜੋ ਤੁਹਾਨੂੰ ਦੇਈਏ ਗਿਆਨ, ਸੁਰੂ ਕਰੀਏ ਸਫਾਈ ਅਭਿਆਨ, ਪਾਣੀ ਵੀ ਹੈ ਅਣਮੁਲੀ ਦਾਤ, ਮੇਰੀ ਏ ਵੀ ਸੁੱਣਲੋ ਤੁਸੀ ਬਾਤ, ਤੁਸੀ ਨਾ ਪਿਉ ਗੰਦਾ ਪਾਣੀ, ਰੋਗਾਂ ਤੋਂ ਜੇ ਜਾਨ ਬਚਾਣੀ, ਘੜੇ ਦਾ ਪਾਣੀ ਅਮ੍ਰਿਤ ਸਮਾਨ, ਆਜੋ ਤੁਹਾਨੂੰ ਦੇਈਏ ਗਿਆਨ, ਸੁਰੂ ਕਰੀਏ ਸਫਾਈ ਅਭਿਆਨ, ਉਚੀ ਰੱਖਿਉ ਆਪਣੀ ਸੋਚ, ਖੁਲੀ ਥਾਂ ਤੇ ਨਾ ਜਾਇਉ ਸ਼ੌਚ, ਬੀਮਾਰੀਆ ਨੂੰ ਦਿਉ ਰੋਕ, ਘੱਟ ਹੀ ਪਿਉ ਲਿਮਕਾ ਕੌਕ, ਟਾਈਲਟ ਘਰ ਲਈ ਵਰਦਾਨ, ਆਜੋ ਤੁਹਾਨੂੰ ਦੇਈਏ ਗਿਆਨ, ਸੁਰੂ ਕਰੀਏ ਸਫਾਈ ਅਭਿਆਨ, ਆਉ ਰਲ ਕੇ ਖਾਈਏ ਸੌਹੁ, ਆਲਾ ਦੁਆਲਾ ਸਾਡਾ ਥੌ, ਸਫਾਈ ਪਹਿਲਾ ਰੱਬ ਦਾ ਨੋ, ਮਾਣੋਗੇ ਤੁਸੀ ਆਰੋਗਤਾ ਦੀ ਛੋ, ਇਸੇ ਵਿੱਚ ਹੈ ਸਾਡੀ ਸਾਨ, ਆਜੋ ਤੁਹਾਨੂੰ ਦੇਈਏ ਗਿਆਨ, ਸੁਰੂ ਕਰੀਏ ਸਫਾਈ ਅਭਿਆਨ, ਲੇਖਕ ਗਗਨਦੀਪ ਸਿੰਘ ਵਿਰਦੀ(ਗੈਰੀ)

ਮੋਬਾਈਲ ਫੋਨ

1876 ਚ ਦਾਦੇ ਪੜਦਾਦੇ ਆਏ, 2007 ਚ ਫੇਰ ਮੈਂ ਸੀ ਆਇਆ, ਗਾਣੇ ਵੀ ਵਜੇ ਤੇ ਲੱਗੀ ਰਿੰਗ ਟੋਨ, ਜੀ ਹਾਂ ਮੈਂ ਤੁਹਾਡਾ ਮੋਬਾਈਲ ਫੋਨ, ਹਰ ਕੰਨਾ ਨਾਲ ਲੱਗਿਆ ਰਹਿੰਦਾ, ਲੋਕਾਂ ਦੇ ਬੋਲ ਮੈਂ ਜੁਬਾਨੀ ਕਹਿੰਦਾ, ਕਰਦੇ ਮੈਨੂੰ ਖੁਸ਼ੀ ਖੁਸ਼ੀ ਸਾਰੇ ਆਨ, ਜੀ ਹਾਂ ਮੈਂ ਤੁਹਾਡਾ ਮੋਬਾਈਲ ਫੋਨ, ਸੰਸਾਰ ਦੀ ਹੁਣ ਨਵੀ ਪਹਿਚਾਣ, ਮੈਨੂੰ ਵਰਤੇ ਅੱਜ ਹਰ ਇਨਸਾਨ, ਮੈਂ ਰਹਿੰਦਾ ਨੋਨਰੇਡੀਏਸ਼ਨ ਜੋਨ, ਜੀ ਹਾਂ ਮੈਂ ਤੁਹਾਡਾ ਮੋਬਾਈਲ ਫੋਨ, ਹਰ ਕੋਈ ਮੈਨੂੰ ਲੈਣ ਨੂੰ ਕਾਹਲਾ, ਦੌਰ ਜੋ ਮੇਰਾ ਏ ਚਲਦਾ ਵਾਹਲਾ, ਮੇਰੇ ਲਈ ਵਾਧੂ ਕਰਵਾਏ ਲੋਨ, ਜੀ ਹਾਂ ਮੈਂ ਤੁਹਾਡਾ ਮੋਬਾਈਲ ਫੋਨ, ਹਰ ਕੰਮ ਲਈ ਹੁੰਦਾ ਮੇਰਾ ਯੂਜ਼, ਮੈਂ ਕੈਪਚਰ ਕਰਦਾ ਹਰ ਨਿਊਜ਼, ਗਲਤ ਨੂੰ ਚਿਤ ਤੇ ਸਹੀ ਨੂੰ ਵੋਨ, ਜੀ ਹਾਂ ਮੈਂ ਤੁਹਾਡਾ ਮੋਬਾਈਲ ਫੋਨ, ਵਿਹਲੜ ਮੇਰਾ ਪਿਛਾ ਨਾ ਛੱਡਦੇ, ਕਰ ਗੱਲਾਂ ਸਾਰੀ ਰਾਤ ਨਾ ਰਜ ਦੇ, ਨਾ ਸੋਂਦੇ ਨਾ ਦਿੰਦੇ ਮੈਨੂੰ ਅੱਖ ਲੋਣ, ਜੀ ਹਾਂ ਮੈਂ ਤੁਹਾਡਾ ਮੋਬਾਈਲ ਫੋਨ, ਲੇਖਕ ਗਗਨਦੀਪ ਸਿੰਘ ਵਿਰਦੀ(ਗੈਰੀ)

ਨਿੱਕੀਆਂ ਜਿੰਦਾ ਵੱਡਾ ਸਾਕਾ

 ਜਣੇ ਖਣੇ ਦੇ ਵੱਸ ਨਹੀ ਕਿਸਾ ਏ ਸਰਹਿੰਦ ਲਿਖਣਾ, "ਨਿੱਕੀਆਂ ਜਿੰਦਾ ਵੱਡੇ ਸਾਕੇ" ਹੌਸਲੇ ਬੁਲੰਦ ਲਿਖਣਾ। "ਸਰਹਿੰਦ" ਦੀ ਧਰਤੀ ਤੇ ਆਏ ਗੁਰਾਂ ਦੇ ਲਾਲ ਨੇ,  ਦੋਵੇਂ ਫੁੱਲਾਂ ਜੇਹੇ ਕੋਮਲ ਨਿਰਮਲ ਹਿਰਦੇ ਦੇ ਬਾਲ ਨੇ।  ਸੋਚਦੇ ਨੇ ਵੈਰੀ ਅਸੀਂ ਇਹਨਾਂ ਨੂੰ ਡਰਾਵੇਗਾ,  ਪਿਉ ਨੂੰ ਤਾਂ ਮਨਾ ਨਾ ਸਕੇ ਈਨ ਇੰਨਾ ਨੂੰ ਮਨਾਵਾਂਗੇ।  ਦੇਣ ਲੱਗੇ ਡਰਾਵੇ ਉਹ ਦਿੰਦੇ ਕਦੇ ਲਾਲਚ ਸੀ,  ਈਨ-ਏ-ਇਮਾਨ ਤੇ ਲਾਈ ਉਹਨਾਂ ਕਾਲਖ ਸੀ।  ਜਿੱਤ ਲਿਆ ਬੱਚਿਆਂ ਨੂੰ ਰਾਜ ਪੰਜਾਬ ਤੇ ਚਲਾਵਾਂਗੇ,  ਪਿਉ ਨੂੰ ਤਾਂ ਮਨਾ ਨਾ ਸਕੇ ਈਨ ਇੰਨਾ ਨੂੰ ਮਨਾਵਾਂਗੇ।  ਡੋਲੇ ਨਾ "ਸਿੱਦਕੋ" ਦੋਵੇਂ ਆਪਣੇ "ਧਰਮ" ਤੇ ਅਡੋਲ ਰਹੇ,  "ਬਾਬਾ ਫਤਹਿ ਸਿੰਘ ਤੇ ਜ਼ੋਰਾਵਰ ਸਿੰਘ" ਹਿੱਕ ਤਾਣ ਬੋਲ ਰਹੇ।  ਟੁੱਟੇ ਭੁਲੇਖੇ ਵੈਰੀ ਆਖਦੇ ਜੋ ਇਹਨਾਂ ਨੂੰ ਹਰਾਵਾਂਗੇ। ਪਿਉ ਨੂੰ ਤਾਂ ਮਨਾ ਨਾ ਸਕੇ ਈਨ ਇੰਨਾ ਨੂੰ ਮਨਾਵਾਂਗੇ।  ਬਦਲ ਲਿਆ ਰੁਖ ਉਦੋਂ ਵਗਦੀਆਂ ਹੋਈਆਂ ਹਵਾਵਾਂ ਨੇ,  ਫ਼ਤਵੇ ਚ' ਸੁਣਾਈਆਂ ਜੋ ਕਾਜ਼ੀ ਸਜਾਵਾਂ ਨੇ। ਆਖਿਆ ਸੀ ਫ਼ਤਵੇ ਅਸੀਂ ਇੰਨਾ ਨਿਹਾਂ ਚ' ਚਣਾਵਾਗੇ,  ਪਿਉ ਨੂੰ ਤਾ ਮਨਾ ਨਾ ਸਕੇ ਈਨ ਇੰਨਾ ਨੂੰ ਮਨਾਵਾਂਗੇ।  "ਬਾਣੀ" ਪੜਦੇ ਹੋਏ ਦੋਵੇਂ ਨਿਹਾਂ ਵਿੱਚ ਖੜੇ ਰਹੇ,  ਆਖਰੀ ਸਾਹਾਂ ਤੱਕ ਸਿਖੀ-ਸਿੱਦਕ ਤੇ ਅੜੇ ਰਹੇ। ਅੱਧ-ਵਿਚਕਾਰੇ ਜਾ ਕੇ ਢਹਿ ਪਈ ਉਹ ਕੰਧ ਲਿਖਣਾ,  ਜਣੇ-ਖਣੇ ਦੇ ਵੱਸ ਨਹੀ ਕਿੱਸਾ ਏ ਸਰਹਿੰਦ ਲਿ

ਜਾਗੋ ਹੋਈ ਸਵੇਰ

  ਜਾਗੋ ਹੋਈ ਸਵੇਰ ਦੋਸਤਾ, ਜਾਗੋ ਹੋਈ ਸਵੇਰ, ਉੱਗੀਆਂ ਕਿਰਨਾਂ ਨੂਰ ਪਰਸਿਆ,ਹੋਇਆ ਦੂਰ ਹਨੇਰ, ਔਖੀ ਘੜੀ ਨਾ ਵੇਖਣ ਦੇਈਂ, ਬਣ ਤੂੰ ਮਰਦ ਦਲੇਰ, ਸਮੇ ਦਾ ਅੱਜ ਤੋਂ ਪਾਬੰਦ ਬਣਜਾ, ਬਾਅਦ ਚ ਹੋਜੂ ਦੇਰ, ਜਾਗੋ ਹੋਈ ਸਵੇਰ ਦੋਸਤਾ, ਜਾਗੋ ਹੋਈ ਸਵੇਰ, ਛੱਡ ਪਰੇ ਹੁਣ ਆਲਸ ਨੂੰ, ਤੂੰ ਹਰਾਮਪੁਣਾ ਤਿਆਗ, ਮਿਹਨਤ ਕਰਕੇ ਫੇਰ ਆਪਣੇ ਸੁੱਤੇ ਜਗਾ ਲੈ ਭਾਗ, ਧੰਨ ਦੀ ਕਿਧਰੇ ਥੌੜ ਨਾ ਰਹਿਣੀ, ਬਖਸ਼ੂ ਖੂਬ ਕੁਬੇਰ, ਜਾਗੋ ਹੋਈ ਸਵੇਰ ਦੋਸਤਾ, ਜਾਗੋ ਹੋਈ ਸਵੇਰ, ਨਵੇ ਵਿਚਾਰਾਂ ਵਾਂਗੂੰ “ਗੈਰੀ” ਕਲਮ ਆਪਣੀ ਨੂੰ ਘੜ, “ਬਾਬਾ ਸਾਹਿਬ” ਦੇ ਵਾਂਗੂੰ ਮਜ਼ਲੂਮਾਂ ਲਈ ਵੀ ਲੜ, ਸਮੇ ਦਿਆ ਹਾਲਾਤਾਂ ਨੂੰ, ਟੱਕਰ ਤੂੰ ਬਣ ਕੇ ਸ਼ੇਰ, ਜਾਗੋ ਹੋਈ ਸਵੇਰ ਦੋਸਤਾ, ਜਾਗੋ ਹੋਈ ਸਵੇਰ, ਲੇਖਕ ਗਗਨਦੀਪ ਸਿੰਘ ਵਿਰਦੀ(ਗੈਰੀ)

ਜੂਝਦਾ ਪੰਜਾਬ

  ਗ਼ਮਾਂ ਦੇ ਬਣਦੇ ਹੰਝੂ, ਹੰਝੂਆਂ ਦੀਆ ਬਣਦੀਆਂ ਲਹਿਰਾਂ, ਪੱਥਰਾਂ ਦੀਆ ਇਮਾਰਤਾਂ ਵਿੱਚ ਹੀ ਪੱਥਰ ਵੱਸਦੇ ਸ਼ਹਿਰਾਂ, ਵੰਨ ਸੁਵੰਨੇ ਲੋਕ ਨੇ ਇੱਥੇ ਜੋ ਇਨਸਾਨਾਂ ਨੂੰ ਮੱਥੇ ਟੇਕੇ, ਰੱਬ ਨੂੰ ਦਿਲ ਚ' ਕੱਢ ਕੇ ਕਹਿੰਦੇ ਕੁਝ ਨਾ ਲੇਖੇ ਜੋਖੇ, “ਕੰਜਕਾ” ਪੂਜਣ ਲੋਕੀ ਤਾਂ ਜੋ ਘਰ ਆਵੇ ਸੁੱਖ ਸਮਰੀਧੀ, “ਧੀ” ਦੀ ਬਲੀ ਚਾੜ ਕੇ ਕੁਝ ਵਹਿਮੀ ਪਾਉਂਦੇ ਰਿਧੀ ਸਿੱਧੀ, “ਧੀਆਂ ਭੈਣਾਂ” ਲਈ ਸਮਾਨ ਕੋਈ ਨਾ, ਰੁੜ੍ਹੀਆਂ ਵਿਚ ਨਹਿਰਾਂ, ਦਿਖਾਵੇ ਲਈ ਇੱਜ਼ਤ ਕਰਦੇ ਪਰ ਕਈ ਸਮਝੇ ਜੁੱਤੀ ਪੈਰਾਂ, ਅਜਬ ਗ਼ਜ਼ਬ ਖੇਲ ਹੈ ਜ਼ਿੰਦਗੀ ਜੋ ਪਵੇ ਨਾ ਕਿਸੇ ਦੇ ਪੱਲੇ, ਜਿਤ ਹਾਰ ਤਾਂ ਹੁੰਦੀ ਇਕ ਦੀ, ਪਰ ਨੇਤਾ ਕਰਦੇ ਬਲੇ ਬੱਲੇ, ਨੈਟ ਦਾ ਗਲਤ ਇਸਤੇਮਾਲ ਕਰਕੇ ਬਣਾਉਂਦੇ ਗੰਦੀਆਂ ਪਿਚਰਾਂ, ਸਿਆਸਤ ਵਿੱਚ ਇੱਜ਼ਤ ਉਤਾਰਦੇ ਕਰ ਕਰਾ ਲੋਕੀ ਟਿੱਚਰਾਂ, ਦੌਲਤ ਸੌਹਰਤ ਨੂੰ ਕੀ ਕਰਨਾ, ਜੇ ਸਮਝੀ ਨਾ ਤੂੰ ਫ਼ਕੀਰੀ, ਭੁੱਖਾ ਰਹਿ ਕੇ ਖੁੱਦ ਭੁੱਖੇ ਨੂੰ ਰਜਾਵੇ ਏ ਵੱਡੇ ਦਿਲ ਦੀ ਅਮੀਰੀ, ਪੰਥ ਨੂੰ ਵੇਚ ਕੇ ਖਾ ਗਏ ਨੇ ਸਾਡੇ ਪੰਥ ਦੇ ਹੀ ਠੇਕੇਦਾਰ, ਧਰਮ ਦੇ ਨਾ ਤੇ ਕੱਟਦੇ ਵੱਡਦੇ ਖਤਮ ਹੋ ਗਿਆ ਪਿਆਰ, ਨਵੀ ਸੋਚ ਨਵੀ ਪੀੜੀ ਦਾ ਅੱਜ ਆਪਣਾ ਹੋ ਗਿਆ ਰਿਵਾਜ, ਕੁੜੀ ਹੀ ਕੁੜੀ ਨਾਲ ਮੈਰੀਜ਼ ਕਰਦੀ ਇਹ ਹੋ ਗਿਆ ਸਮਾਜ਼, ਸਕੂਲ ਤੋਂ ਵਾਂਝੇ ਰਹਿ ਗਏ ਬੱਚੇ ਮਜ਼ਦੂਰੀ ਚ’ ਹੱਡ ਸੇਕੇ, ਕਾਲਾ ਹੋ ਗਿਆ ਦੇਸ਼ ਮੇਰਾ ਉਤੇ ਬਹਿ ਰੱਬ ਤਮਾਸ਼ਾ ਦੇਖੇ, ਸੁੱਕ ਗਏ ਤਲਾਬ ਕਈ ਖਤਮ ਕਰ ਦਿੱਤੀ ਅਸਾ ਹਰਿਆਲੀ, ਪਾਣੀ ਪਾ ਸਿੰਜਣ ਦੀ ਜਗਾ ਹੁਣ