Skip to main content

Posts

Showing posts from April, 2023

ਸਰਦਾਰ ਹਰੀ ਸਿੰਘ ਨਲੂਅ

  “ਮਹਾਰਾਜਾ ਰਣਜੀਤ ਸਿੰਘ” ਦਾ , ਜਿਸ ਸਮੇ ਸੀ ਸ਼ਾਸਨ ਕਾਲ,  ਸ਼ੁਕਰਚਕੀਆ ਮਿਸਲ ਵਿਚ ਜੰਮਿਆ, ਇਕ ਬੇਖ਼ੌਫ਼ ਸਰਦਾਰ, ਧਰਮ ਕੌਰ ਦਾ ਜਾਇਆ, ਬਾਪੂ ਗੁਰਦਿਆਲ ਸਿੰਘ ਦਾ ਲਾਲ, ਜਦੋਂ ਸਾਇਆ ਉੱਠਿਆ ਬਾਪ ਦਾ, ਉਹਦੀ ਉਮਰ ਸੀ ਸੱਤ ਸਾਲ, ਉਹ ਅੱਖੀਂ ਦੇਖ ਸਭ ਸਿੱਖਦਾ, ਦਾਤਾ ਬਖ਼ਸ਼ਿਆ ਗੁਣ ਕਮਾਲ, ਉਨੇ ਦੋਵੇਂ ਹੱਥਾਂ ਨਾਲ ਪਾੜਤਾ, ਜਿਸ ਸ਼ੇਰ ਮਚਾਇਆ ਬਬਾਲ,   ਹਰੀ ਸਿੰਘ ਨੂੰ ਵੇਖ ਲੋਕ ਕਹਿੰਦੇ, ਤੂੰ ਲਾ ਨਲੂਆ ਆਪਣੇ ਨਾਲ, ਮੁੱਢੋਂ ਮਿਲੀ ਗੁਰਮੁਖੀ, ਪਰ ਪੜ ਫਾਰਸੀ ਮਾਰੀ ਲੰਬੀ ਉਛਾਲ, ਬਸੰਤ ਪੰਚਮੀ ਆਈ ਤੇ ਫੇਰ, ਮਹਾਰਾਜਾ ਸਜਾਇਆ ਦਰਬਾਰ, ਪਹਿਲੀ ਵਾਰ ਭਾਗ ਲੈ ਕੇ ਹੀ, ਹਰੀ ਸਿੰਘ ਕੀਤਾ ਖੂਬ ਕਮਾਲ, ਦੇਖ ਰਣਜੀਤ ਸਿੰਘ ਬੋਲਿਆ, ਤੂੰ ਸਾਡੀ ਨੌਜਵਾਨੀ ਦੀ ਮਿਸਾਲ, ਮੇਰੀ ਸ਼ੇਰਦਿਲ ਰੈਜੀਮੈਂਟ ਨੂੰ ਹੁਣ ਹੈ ਤੇਰੀ ਸਰਦਾਰੀ ਦੀ ਭਾਲ, ਕਸੂਰ ਮੁਲਤਾਨ ਕਸ਼ਮੀਰ ਜ਼ਖ਼ਮੀ ਹੋਕੇ ਵੀ ਸਿੰਘ ਕੀਤੇ ਫਤਹਿ, ਪਾਈਆ ਕਈਆਂ ਨੇ ਸ਼ਹੀਦੀਆਂ ਪਰ ਰਹੇ ਅੰਤ ਸਮੇ ਤਕ ਡੱਟੇ, ਪੇਸ਼ਾਵਰ ਜਦੋਂ ਜਿੱਤਿਆ, ਹਿੰਦੂ ਦੀਪ ਜਗਾਏ ਮੁਸਲਮਾਨਾਂ ਨਾਲ,   ਹਿੰਦੂ ਸਿਖਾਂ ਤੋਂ ਹਟਾ ਜਜ਼ੀਆ, ਲੱਗਿਆ ਜੋ ਔਰੰਗਜੇਬ ਦੇ ਕਾਲ, ਅੰਤ 30 ਅਪ੍ਰੈਲ 1837 ਨੂੰ, ਵਾਪਰਿਆ ਭਾਣਾ ਹੈ ਕਿਲ੍ਹਾ ਜਮਰੌਦ, ਹਾਲੇ ਗੁਪਤ ਰੱਖਿਓ ਮੌਤ ਮੇਰੀ, ਵੈਰੀ ਤੇ ਟੁੱਟ ਪਿਉ ਬਣ ਕਰੌਧ, ਸੋਚ ਸਮਝ ਕੇ ਵੱਧਿਓ ਅੱਗੇ, ਮੈਨੂੰ ਫਸਾਇਆ ਵੈਰੀ ਵਿੱਚ ਜਾਲ, ਸ਼ਹੀਦੀ ਮੇਰੀ ਐਵੇ ਨਾ ਜਾਵੇ, ਨਿਸ਼ਾਨ ਸਾਹਿਬ ਝੂਲੇ ਹਰ ਹਾਲ, ਲੇਖਕ ਗਗਨਦੀਪ ਸਿੰਘ ਵਿਰਦੀ(ਗੈਰੀ)

ਮਜਦੂਰ ਦਿਵਸ

  ਜ਼ਿੰਦਗੀ ਨੂੰ ਘੜ ਕੇ ਬਣਾਉਦਾਂ ਉਸ ਨੂੰ ਖ਼ੁਸ਼ਹਾਲ, ਜਿਥੇ ਵੀ ਰੱਬ ਰਖੇ ਓ ਖੁਸ਼ ਰਹਿੰਦਾ ਉਸੇ ਹੀ ਹਾਲ, ਭੀਖ ਮੰਗੇ ਨਾ ਕਿਸੇ ਤੋਂ ਜੇ ਲੱਖ ਪੈ ਜਾਵੇ ਚਾਹੇ ਲੋੜ, ਹੋਲੀ ਹੋਲੀ ਬਰਕਤ ਆਦੀ ਰਹਿੰਦੀ ਨਾ ਫੇਰ ਥੌੜ, ਬੱਚਿਆਂ ਖਾਤਿਰ ਕਰਦੇ ਨੇ ਜੋ ਆਪਣੇ ਸੁਪਨੇ ਚੂਰ, ਲੱਖਾਂ ਮੁਸੀਬਤਾਂ ਝੱਲ ਕੇ ਬਣਦੇ ਫੇਰ ਏਹ ਮਜ਼ਦੂਰ, ਲੱਗਜੇ ਝੜੀ ਸਾਉਣ ਦੀ ਮਿਲਦਾ ਨਹੀ ਕੰਮ ਕਾਜ, ਉਸ ਦੇ ਬੱਚੇ ਭੁੱਖੇ ਸੋ ਜਾਦੇ ਜੇ ਘਰੇ ਨਾ ਹੋਵੇ ਅੰਨਾਜ਼, ਅਮੀਰਾਂ ਦਾ ਏਨੂੰ ਮਜ਼ਦੂਰੀ ਦੇਣਾ ਵੱਖਰਾ ਹੀ ਅੰਦਾਜ਼, ਬਹੁਤੇ ਚੁੱਕਦੇ ਨੇ ਫਾਇਦਾ ਧੀ ਭੈਣ ਦੀ ਲੁੱਟਦੇ ਲਾਜ, ਸ਼ੋਕ ਨਹੀ ਏਹ ਕੋਈ ਬਸ ਗਰੀਬੀ ਇੰਨਾਂ ਦਾ ਕਸੂਰ, ਲੱਖਾਂ ਮੁਸੀਬਤਾਂ ਝੱਲ ਕੇ ਬਣਦੇ ਫੇਰ ਏਹ ਮਜ਼ਦੂਰ, ਫਰੀ ਆਟੇ ਦਾਲ ਆਲੀ ਇਹਨਾਂ ਦੀ ਤਕਦੀਰ ਨਹੀ, ਸੱਚ ਆਖਾਂ ਤਾਂ ਗਰੀਬ ਦਾ ਰੱਬ ਜਾ ਕੋਈ ਪੀਰ ਨਹੀ, ਜਿਥੇ ਮਿਲਜੇ ਰੋਟੀ ਇੰਨਾ ਨੂੰ ਏਹ ਉੱਥੇ ਜਾ ਬਹਿ ਜਾਦੇ, ਜਿਹੜਾ ਕਰਜੇ ਮਦਦ ਇੰਨਾ ਦੀ, ਉਸੇ ਰੱਬ ਕਹਿ ਜਾਦੇ, ਪਸੀਨੇ ਦਾ ਇਤਰ ਪਹਿਚਾਣ ਖੁਸ਼ਬੋ ਨਾਲ ਨੇ ਭਰਪੂਰ, ਲੱਖਾਂ ਮੁਸੀਬਤਾਂ ਝੱਲ ਕੇ ਬਣਦੇ ਫੇਰ ਏਹ ਮਜ਼ਦੂਰ, ਲੇਖਕ ਗਗਨਦੀਪ ਸਿੰਘ ਵਿਰਦੀ(ਗੈਰੀ)

ਮਾਂ

  ਲਖਾ ਦੁਖ ਸਹਿ ਕੇ ਮੈਨੂੰ ਜਿਸ ਨੇ ਜੰਮਿਆ, ਖੂਬ ਤਰੱਕੀ ਬਖਸ਼ੇ ਵਿਚ ਮਾਈ ਦੁਆਵਾਂ, ਮਾਂ ਲਈ ਮਾਂ ਦਿਵਸ ਕਿਹੜੇ ਦਿਨ ਮਨਾਵਾਂ, ਸਿਫਤ ਆਪਣੇ ਰੱਬ ਦੀ ਕਿਦਾ ਲਿਖ ਪਾਵਾ, ਹੱਥੀ ਮਾਲਸ਼ ਕਰਦੀ ਵਹਾਉਂਦੀ ਮੇਰੇ ਵਾਲ, ਪਿਆਰ ਨਾਲ ਬੋਲੇ ਨਾਲਾਇਕ ਮੇਰਾ ਲਾਲ,  ਕਰਾ ਸ਼ਰਾਰਤ ਥੋੜੀ, ਤੈਨੂੰ ਫੇ ਪਿੱਛੇ ਭਜਾਵਾ,  ਸਿਫਤ ਆਪਣੇ ਰੱਬ ਦੀ ਕਿਦਾ ਲਿਖ ਪਾਵਾ, ਉਹੀ ਬੇਫਿਕਰੇ ਉਹੀ ਪਲ ਦੁਬਾਰਾ ਜੁੜਜੇ, ਕਰਾ ਅਰਦਾਸਾਂ ਰੱਬਾ ਸਮਾ ਫੇ ਪਿਛੇ ਮੁੜਜੇ, ਪਿੱਛੇ ਮੁੜਕੇ ਨਾਲ ਤੇਰੇ ਉਹੀ ਪਲ ਬਿਤਾਵਾ, ਸਿਫਤ ਆਪਣੇ ਰੱਬ ਦੀ ਕਿਦਾ ਲਿਖ ਪਾਵਾ, ਪੀਰ ਪੈਗੰਬਰ ਯੋਧੇ ਸਾਰੇ ਫ਼ਰਿਸ਼ਤੇ ਆਏ,    ਵੱਡਾ ਕੋਈ ਨਾ ਮਾਂ ਪੂਰਾ ਬ੍ਰਹਿਮੰਡ ਸਮਾਏ, ਜੁੜਜੇ ਕੋਈ ਯਾਦ ਨਵੀ ਕਵਿਤਾ ਬਣਾਵਾਂ, ਸਿਫਤ ਆਪਣੇ ਰੱਬ ਦੀ ਕਿਦਾ ਲਿਖ ਪਾਵਾ, ਲੇਖਕ ਗਗਨਦੀਪ ਸਿੰਘ ਵਿਰਦੀ(ਗੈਰੀ)

ਖੰਡਾ

ਚਿੱਟਾ ਪੀ ਹੁਣ ਖੂਨ ਸੁਕਾ ਲਏ, ਸੁਪਨੇ ਸੱਦਰਾਂ ਮਿਟੀ ਮਲਾ ਲਏ, ਮਾਵਾਂ ਰੋਦੀਆਂ ਕਰਮਾਂ ਨੂੰ, ਏਹ ਵੇਚ ਗਏ ਨੇ ਸ਼ਰਮਾ ਨੂੰ, ਆਪਣੀ ਕੋਮ ਨੂੰ ਕੀ ਬਚਾ ਲੈਣਗੇ, ਦੱਸੋ ਕਿਵੇਂ ਖੰਡਾ ਖੜਕਾ ਲੈਣਗੇ, ਏ ਭੁੱਲ ਚੁਕੇ ਇੰਨਾਂ ਗੱਲਾਂ ਨੂੰ, ਅਸਾ “ਦਸਮ ਪਿਤਾ” ਦੇ ਜਾਏ ਨੇ, ਦਿੱਤੀ ਲੋਰੀ ਮਾਂ “ਸਾਹਿਬ ਕੌਰ” ਨਾਲੇ ਗੋਦੀ ਵੀ ਖਿਡਾਏ ਨੇ, ਨੀਹਾਂ ਚ ਨਾ ਖੁੱਦ ਚਣਵਾ ਲੈਣਗੇ, ਦੱਸੋ ਕਿਵੇਂ ਖੰਡਾ ਖੜਕਾ ਲੈਣਗੇ, ਸੁਭਾਅ ਇੰਨਾਂ ਦਾ ਤਾਂ ਹੀ ਬਦਲੂ  ਚੰਗਿਆਂ ਦੀ ਜੇ ਸੰਗਤ ਕਰਦੇ, ਪੁੱਠੇ ਕੰਮਾਂ ਵਿੱਚ ਲੱਗੇ ਰਹਿੰਦੇ, ਬੁਰਿਆਂ ਦਾ ਬਸ ਪਾਣੀ ਭਰਦੇ, ਹਾਕਮ ਨੂੰ ਕਿੱਥੋ ਦਬਾ ਲੈਣਗੇ,   ਦੱਸੋ ਕਿਵੇਂ ਖੰਡਾ ਖੜਕਾ ਲੈਣਗੇ, ਕੇਸ ਦਾਹੜੀ ਰੱਖਣੋ ਰਹਿ ਗਏ, ਕੰਨ ਕਈਆਂ ਮਨਾਏ ਹੋਏ ਨੇ, ਸ਼ੋਕ ਨੂੰ ਨੇ ਮੁੰਡੇ ਪੱਗਾਂ ਬੰਨਦੇ, ਕੇਸ ਕਈਆਂ ਕਟਾਏ ਹੋਏ ਨੇ, ਉਲਝੀ ਨੂੰ ਕੀ ਏ ਸੁਲਝਾ ਲੈਣਗੇ, ਦੱਸੋ ਕਿਵੇਂ ਖੰਡਾ ਖੜਕਾ ਲੈਣਗੇ, ਲੇਖਕ ਗਗਨਦੀਪ ਸਿੰਘ ਵਿਰਦੀ(ਗੈਰੀ)

ਅਬੇਡਕਰ ਬੀਮ

ਅੱਜ ਮਾਣ ਕਰਦਾ ਜਿਹਦੇ ਉੱਤੇ ਸਾਡਾ ਸਾਰਾ ਵਤਨ, 14 ਅਪ੍ਰੈਲ  1891 ਈ: ਬੜੌਦਾ ਰਿਆਸਤ ਦੀ ਛਾਉਈ ਮਹੂ, ਮੱਧ ਪ੍ਰਦੇਸ਼ ਵਿੱਚ ਸੂਬੇਦਾਰ ਰਾਮ ਜੀ ਦਾਸ ਦੇ ਘਰ, ਮਾਤਾ ਭੀਮਾ ਬਾਈ ਦੀ ਕੁੱਖੋਂ ਜੰਮਿਆ ਇਕ ਵਿਸ਼ਵ ਰਤਨ, ਉਹ ਵਕਤ ਐਸਾ ਕਹਿਰ ਡਾਹ ਰਿਹਾ ਸੀ ਚਾਰ ਚੁਫੇਰੇ, ਛੂਤ ਛਾਤ, ਅੰਨਪੜਤਾ, ਅਗਿਆਨਤਾ ਦੇ ਸੀ ਛਾਏ ਹਨੇਰੇ, ਨਸ਼ਿਆ ਦਾ ਬੇਸ਼ੱਕ ਦੌਰ ਨਹੀ ਸੀ ਕੁੱਟ ਖਾ ਮਰਦੇ ਜੇਰੇ, ਫੇਰ ਦਲਿਤ ਹੋਣ ਦੇ ਬਾਵਜੂਦ ਤੁਸੀਂ ਪੜੇ ਲਿਖੇ ਬਥੇਰੇ, ਅਰਥ ਸ਼ਾਸਤਰੀ MA ਅਤੇ P.H.D ਕੀਤੀ ਅਮਰੀਕਾ ਤੋਂ, ਬੜਾ ਕੁਝ ਸੀ ਸੁਣਿਆ ਤੁਸਾਂ ਦਲਿਤਾਂ ਦੀਆ ਚੀਕਾਂ ਤੋਂ, “ਪੀਪਲਜ਼ ਐਜੂਕੇਸ਼ਨਲ ਸੁਸਾਇਟੀ” ਏਹ ਦੇਣ ਤੁਹਾਡੀ, “ਮੂਕ ਨਾਇਕ” ਤੇ “ਬਹਿਸ਼ਕ੍ਰਿਤ ਭਾਰਤ” ਨਹੀ ਰਹੇ ਫਾਡੀ, ਸਾਡਾ ਦੇਸ਼ ਅਜ਼ਾਦ ਹੋਇਆ ਬਣੇ ਤੁਸੀਂ ਕਾਨੂੰਨ ਮੰਤਰੀ, ਸੰਵਿਧਾਨ ਦੀ ਰਚਨਾ ਕੀਤੀ ਲਿਖਤੀ ਅਤੇ ਅਲਿਖਤੀ, ਅੱਜ ਓਹੀਓ ਸੰਵਿਧਾਨ ਦੀਆ ਧਜੀਆਂ ਉਡਾਵਦੇ, ਜੇਹੜੇ ਸੰਵਿਧਾਨ ਨੇ ਬਿਠਾਏ ਹੁਕਮਰਾਨ ਤਖ਼ਤੀ, ਲੇਖਕ ਗਗਨਦੀਪ ਸਿੰਘ ਵਿਰਦੀ(ਗੈਰੀ)  

ਫੇਸਬੁਕ

☝ ਆਪ ਉਠਜੇ ਪਹਿਲਾ ਤੇ ਫਿਰ ਫੋਨ ਉਠਾਉਂਦੇ ਨੇ, ਮਾਰ ਮਾਰ ਕੇ ਉਗਲਾਂ ਓ ਫੇਸਬੁਕ ਚਲਾਉਂਦੇ ਨੇ, ਇੰਟਰਨੇਟ ਤੇ ਦੋਸਤ ਸੱਭ ਦੇ ਬਣ ਗਏ ਨੇ ਬਥੇਰੇ, ਕੁੱਤਿਆਂ ਵਾਂਗ ਭੋਕਦੇ ਰਹਿੰਦੇ ਐਵੇ ਫਾਲਤੂ ਜੇਹੜੇ, ਹੈਲੋ ਹਾਏ ਬੋਲਦੇ ਨਾਲੇ, ਹਾਉ ਆਰ ਯੂ ਕਹਿੰਦੇ ਨੇ, ਦੁਨੀਆਂ ਦੇ ਜਿੰਨੇ ਵਿਹਲੜ ਫੇਸਬੁਕ ਤੇ ਰਹਿੰਦੇ ਨੇ, ਕੋਈ ਨਵੀ ਲਈ ਗਡੀ ਹੋਵੇ ਜਾਂ ਹੋਵੇ ਕੱਪੜੇ ਬਾਈਕ, ਕੁੜੀਆਂ ਦੀ ਏਸ ਪੋਸਟ ਹੁੰਦੇ ਵਾਧੂ ਕੁਮੈਂਟ ਲਾਈਕ, ਮੁੰਡੇ ਏਸੇ ਗਲੋ ਬਹੁਤੇ ਇੱਥੇ, ਸੜ ਸੜ ਕੇ ਬਹਿੰਦੇ ਨੇ, ਦੁਨੀਆਂ ਦੇ ਜਿੰਨੇ ਵਿਹਲੜ, ਫੇਸਬੁਕ ਤੇ ਰਹਿੰਦੇ ਨੇ, ਵਿਆਹੇ ਵਰੇ ਲਿਖਣ ਅੱਜਕੱਲ ਖੁਦ ਨੂੰ ਇੱਥੇ ਅਲੌਨ, ਕੱਪੜੇ ਬ੍ਰੈਡਡ ਪਾਉਂਦੇ ਪਰ ਚਾਹੇ ਸਿਰ ਤੇ ਲੱਖਾਂ ਲੌਨ, ਸੱਚੀ ਗਲ ਕੋਈ ਆਖ ਦੇਵੇ ਝੱਟ ਲੜਨ ਨੂੰ ਪੈਦੇ ਨੇ, ਦੁਨੀਆਂ ਦੇ ਜਿੰਨੇ ਵਿਹਲੜ, ਫੇਸਬੁਕ ਤੇ ਰਹਿੰਦੇ ਨੇ, ਠਰਕੀ ਬੁੱਢੜਿਆਂ ਦਾ ਵੀ ਅੱਜ ਕਲ ਨਵਾ ਰਿਵਾਜ, ਮੁਹੱਬਤ ਆਲੀ ਸੁਣਿਆ ਇਹਨਾਂ ਦੇ ਵੀ ਲੱਗੀ ਖਾਜ, ਮਹਲ ਮੁਨਾਰੇ ਇਸ਼ਕ ਦੇ ਛਿੱਤਰਾਂ ਨਾਲ ਢਹਿੰਦੇ ਨੇ, ਦੁਨੀਆਂ ਦੇ ਜਿੰਨੇ ਵਿਹਲੜ, ਫੇਸਬੁਕ ਤੇ ਰਹਿੰਦੇ ਨੇ, ਤੁਰੇ ਫਿਰਦੇ ਮੇਰੇ ਵਰਗੇ ਵੀ ਕਈ ਲੇਖਕ ਨੇ ਇੱਥੇ, ਝੂਠਾ ਦੀ ਪੰਡ ਚਕੀ ਫਿਰੇ ਸੱਚ ਰਹਿ ਗਿਆ ਪਿੱਛੇ, ਲਿਖਤਾਂ ਮੇਰੀਆਂ ਚੁੱਕ ਕੇ ਕਈ ਨਾਂ ਅਪਣਾ ਲੈਂਦੇ ਨੇ, ਦੁਨੀਆਂ ਦੇ ਜਿੰਨੇ ਵਿਹਲੜ, ਫੇਸਬੁਕ ਤੇ ਰਹਿੰਦੇ ਨੇ, ਲੇਖਕ ਗਗਨਦੀਪ ਸਿੰਘ ਵਿਰਦੀ(ਗੈਰੀ)

ਅਸ਼ਲੀਲਤਾ

  ਚੋ ਪਾਸੇ ਤੋਂ ਦਰਵਾਜ਼ੇ ਖੁੱਲੇ ਹੈ ਏਕਤਾ ਦਾ ਪ੍ਰਤੀਕ, ਨੰਗੇ ਹੋ ਕੇ ਗੁਰੂ ਘਰ ਜਾਣਾ ਕੀ ਹੈ ਏਹ ਸਭ ਠੀਕ, ਜੇ ਕੋਈ ਰੋਕੇ ਥੌਨੂੰ ਤਾਂ ਤੁਸੀਂ ਕਰਦੇ ਹੋ ਬਹਿਸ, ਇਹੋ ਥੌਡੀ ਸੋਚ ਨੇ ਥੌਨੂੰ ਕਰਤਾ ਤਹਿਸ ਨਹਿਸ਼, ਭੁੱਲ ਗਈ ਮਰਿਆਦਾ ਥੌਨੂ ਨਾ ਰਿਹਾ ਕਿਸੇ ਦਾ ਡਰ, ਅਸ਼ਲੀਲਤਾ ਫੈਲਾ ਦਿੱਤੀ “ਗੁਰੂ ਰਾਮਦਾਸ” ਦੇ ਘਰ, Social Media ਤੇ ਬਹੁਤੇ ਭਖਦੇ ਮੁੱਦੇ ਮਿੰਟੋ Mint, Flag ਸੀ ਉਹ ਇਟਲੀ ਦਾ ਮੈਂ ਏਹ ਵੀ ਦਿੰਦਾ Hint, Tik Tok ਤਾਂ ਬੈਨ ਕਰਤੀ ਨਵਾ ਚੱਲਿਆ Trend, S G P C ਨੇ ਗਲਤ ਕੀਤਾ ਸੇਵਾਦਾਰ suspend, ਗੱਲ ਵੱਧਣੀ ਸੀ ਵਾਧੂ ਜੇ ਉਹਦੇ ਮੂੰਹ ਤੇ ਦਿੰਦਾ ਧਰ, ਅਸ਼ਲੀਲਤਾ ਫੈਲਾ ਦਿੱਤੀ “ਗੁਰੂ ਰਾਮਦਾਸ” ਦੇ ਘਰ, ਪਤਾ ਲੱਗਜੂ ਥੌਨੂ ਸਾਰਾ ਮਸਲਾ ਪੜੋ ਜਾ ਕੇ Tweet, ਸਿੱਖਾਂ ਨੂੰ ਬਦਨਾਮ ਨੇ ਕਰਦੇ ਏ ਦਿੰਦੇ ਵਾਧੂ Speech, ਕਹਿੰਦੇ ਏਹ ਅਸਲੀ ਨਹੀ ਜੇਹੜਾ Temple of Gold, ਗੱਲਾਂ ਐਵੇ ਦੀਆ ਹੋਰ ਵਾਧੂ ਪਰ ਹਾਂ ਕਰਦਾ ਮੈਂ Hold, ਮੱਸੇ ਰੰਗੜ ਵਰਗੇ ਹੋਗੇ ਹੁਣ ਇੱਥੇ ਨਾਰੀ ਅਤੇ ਨਰ, ਅਸ਼ਲੀਲਤਾ ਫੈਲਾ ਦਿੱਤੀ “ਗੁਰੂ ਰਾਮਦਾਸ” ਦੇ ਘਰ, ਲੇਖਕ ਗਗਨਦੀਪ ਸਿੰਘ ਵਿਰਦੀ(ਗੈਰੀ)

ਆਉ ਮਿਲ ਜੁਲ ਰੁੱਖ ਲਗਾਈਏ

  ਰੁੱਖ ਸਾਡੇ ਬਣਗੇ ਪ੍ਰਾਣ ਅਧਾਰ, ਸਾਨੂੰ ਸੁੱਖ ਦਿੰਦੇ ਏਹ ਬੇਸ਼ੁਮਾਰ, ਪ੍ਰਦੂਸ਼ਣ ਦਾ ਦੈਂਤ ਦੂਰ ਭਜਾਈਏ, ਆਉ ਮਿਲ ਜੁਲ ਰੁੱਖ ਲਗਾਈਏ, ਚਾਰੇ ਪਾਸੇ ਸੀ ਛਾਈ ਹਰੀਆਲੀ, ਵੱਢ ਕੇ ਹੁਣ ਮੁਕਾਈ ਹਰੀਆਲੀ, ਬੋਝ ਆਪਣੇ ਸਿਰ ਦਾ ਲਹਾਈਏ, ਆਉ ਮਿਲ ਜੁਲ ਰੁੱਖ ਲਗਾਈਏ, ਤਾਪਮਾਨ ਦਾ ਹੈ ਵੱਧਿਆ ਪਾਰਾ, ਸਾਫ ਜੋ ਕਰਤਾ ਏ ਜੰਗਲ ਸਾਰਾ, ਖ਼ਤਰਾ ਨਾ ਅਸੀਂ ਆਪ ਬੁਲਾਈਏ, ਆਉ ਮਿਲ ਜੁਲ ਰੁੱਖ ਲਗਾਈਏ, ਛੇੜ ਛਾੜ ਅਸਾ ਮਾੜੀ ਕੀਤੀ, ਅੰਤ ਸਾਡੇ ਨਾਲ ਜੋ ਏਹੋ ਬੀਤੀ, ਹੋਰ ਨਾ ਹੁਣ ਸਬਰ ਅਜਮਾਈਏ, ਆਉ ਮਿਲ ਜੁਲ ਰੁੱਖ ਲਗਾਈਏ, ਮਹਿਕਣ ਜਦੋਂ ਏ ਲੱਗਦੇ ਸੋਹਣੇ, ਮੁਰਝਾਇਆ ਫੇਰ ਪੈ ਜਾਦੇ ਰੋਣੇ, ਫੁੱਲ ਅਸਾ ਇਸ਼ਕ ਦੇ ਉਗਾਈਏ, ਆਉ ਮਿਲ ਜੁਲ ਰੁੱਖ ਲਗਾਈਏ, ਲੇਖਕ ਗਗਨਦੀਪ ਸਿੰਘ ਵਿਰਦੀ(ਗੈਰੀ)

ਸਫਾਈ ਅਭਿਆਨ

ਸਰੀਰ ਦਾ ਸੱਭ ਤੋਂ ਪਹਿਲਾ ਪੱਖ, ਆਲੇ ਦੁਆਲੇ ਨਾ ਹੋਣ ਦੇਈਏ ਕੱਖ, ਪਿੰਡੋਂ ਤੋਂ ਲੈ ਕੇ ਸਕੂਲ ਤੱਕ, ਲਿਫਾਫੇ, ਗੰਦੇ ਮੰਦੇ ਦੇਈਏ ਚੱਕ, ਕੂੜਾ ਸਾਰਾ ਪਾਈਏ ਵਿੱਚ ਕੂੜੇਦਾਨ, ਆਜੋ ਤੁਹਾਨੂੰ ਦੇਈਏ ਗਿਆਨ, ਸੁਰੂ ਕਰੀਏ ਸਫਾਈ ਅਭਿਆਨ, ਖਾਣ ਤੋਂ ਪਹਿਲਾਂ ਧੋਈਏ ਹੱਥ, ਰੋਗਾਂ ਨੂੰ ਫੇਰ ਜਾ ਪਵੇਗੀ ਨੱਥ, ਬੀਮਾਰੀ ਦਾ ਹੁੱਣ ਖਾਤਮਾ ਹੋਜੂ, ਕੀਟਾਣੂ ਸਾਰੇ ਮਰ ਕੇ ਸੋਜੂ, ਬੁੱਢੇ ਵਰੇ ਵੀ ਹੋ ਜਾਣਗੇ ਜਵਾਨ, ਆਜੋ ਤੁਹਾਨੂੰ ਦੇਈਏ ਗਿਆਨ, ਸੁਰੂ ਕਰੀਏ ਸਫਾਈ ਅਭਿਆਨ, ਪਾਣੀ ਵੀ ਹੈ ਅਣਮੁਲੀ ਦਾਤ, ਮੇਰੀ ਏ ਵੀ ਸੁੱਣਲੋ ਤੁਸੀ ਬਾਤ, ਤੁਸੀ ਨਾ ਪਿਉ ਗੰਦਾ ਪਾਣੀ, ਰੋਗਾਂ ਤੋਂ ਜੇ ਜਾਨ ਬਚਾਣੀ, ਘੜੇ ਦਾ ਪਾਣੀ ਅਮ੍ਰਿਤ ਸਮਾਨ, ਆਜੋ ਤੁਹਾਨੂੰ ਦੇਈਏ ਗਿਆਨ, ਸੁਰੂ ਕਰੀਏ ਸਫਾਈ ਅਭਿਆਨ, ਉਚੀ ਰੱਖਿਉ ਆਪਣੀ ਸੋਚ, ਖੁਲੀ ਥਾਂ ਤੇ ਨਾ ਜਾਇਉ ਸ਼ੌਚ, ਬੀਮਾਰੀਆ ਨੂੰ ਦਿਉ ਰੋਕ, ਘੱਟ ਹੀ ਪਿਉ ਲਿਮਕਾ ਕੌਕ, ਟਾਈਲਟ ਘਰ ਲਈ ਵਰਦਾਨ, ਆਜੋ ਤੁਹਾਨੂੰ ਦੇਈਏ ਗਿਆਨ, ਸੁਰੂ ਕਰੀਏ ਸਫਾਈ ਅਭਿਆਨ, ਆਉ ਰਲ ਕੇ ਖਾਈਏ ਸੌਹੁ, ਆਲਾ ਦੁਆਲਾ ਸਾਡਾ ਥੌ, ਸਫਾਈ ਪਹਿਲਾ ਰੱਬ ਦਾ ਨੋ, ਮਾਣੋਗੇ ਤੁਸੀ ਆਰੋਗਤਾ ਦੀ ਛੋ, ਇਸੇ ਵਿੱਚ ਹੈ ਸਾਡੀ ਸਾਨ, ਆਜੋ ਤੁਹਾਨੂੰ ਦੇਈਏ ਗਿਆਨ, ਸੁਰੂ ਕਰੀਏ ਸਫਾਈ ਅਭਿਆਨ, ਲੇਖਕ ਗਗਨਦੀਪ ਸਿੰਘ ਵਿਰਦੀ(ਗੈਰੀ)

ਮੋਬਾਈਲ ਫੋਨ

1876 ਚ ਦਾਦੇ ਪੜਦਾਦੇ ਆਏ, 2007 ਚ ਫੇਰ ਮੈਂ ਸੀ ਆਇਆ, ਗਾਣੇ ਵੀ ਵਜੇ ਤੇ ਲੱਗੀ ਰਿੰਗ ਟੋਨ, ਜੀ ਹਾਂ ਮੈਂ ਤੁਹਾਡਾ ਮੋਬਾਈਲ ਫੋਨ, ਹਰ ਕੰਨਾ ਨਾਲ ਲੱਗਿਆ ਰਹਿੰਦਾ, ਲੋਕਾਂ ਦੇ ਬੋਲ ਮੈਂ ਜੁਬਾਨੀ ਕਹਿੰਦਾ, ਕਰਦੇ ਮੈਨੂੰ ਖੁਸ਼ੀ ਖੁਸ਼ੀ ਸਾਰੇ ਆਨ, ਜੀ ਹਾਂ ਮੈਂ ਤੁਹਾਡਾ ਮੋਬਾਈਲ ਫੋਨ, ਸੰਸਾਰ ਦੀ ਹੁਣ ਨਵੀ ਪਹਿਚਾਣ, ਮੈਨੂੰ ਵਰਤੇ ਅੱਜ ਹਰ ਇਨਸਾਨ, ਮੈਂ ਰਹਿੰਦਾ ਨੋਨਰੇਡੀਏਸ਼ਨ ਜੋਨ, ਜੀ ਹਾਂ ਮੈਂ ਤੁਹਾਡਾ ਮੋਬਾਈਲ ਫੋਨ, ਹਰ ਕੋਈ ਮੈਨੂੰ ਲੈਣ ਨੂੰ ਕਾਹਲਾ, ਦੌਰ ਜੋ ਮੇਰਾ ਏ ਚਲਦਾ ਵਾਹਲਾ, ਮੇਰੇ ਲਈ ਵਾਧੂ ਕਰਵਾਏ ਲੋਨ, ਜੀ ਹਾਂ ਮੈਂ ਤੁਹਾਡਾ ਮੋਬਾਈਲ ਫੋਨ, ਹਰ ਕੰਮ ਲਈ ਹੁੰਦਾ ਮੇਰਾ ਯੂਜ਼, ਮੈਂ ਕੈਪਚਰ ਕਰਦਾ ਹਰ ਨਿਊਜ਼, ਗਲਤ ਨੂੰ ਚਿਤ ਤੇ ਸਹੀ ਨੂੰ ਵੋਨ, ਜੀ ਹਾਂ ਮੈਂ ਤੁਹਾਡਾ ਮੋਬਾਈਲ ਫੋਨ, ਵਿਹਲੜ ਮੇਰਾ ਪਿਛਾ ਨਾ ਛੱਡਦੇ, ਕਰ ਗੱਲਾਂ ਸਾਰੀ ਰਾਤ ਨਾ ਰਜ ਦੇ, ਨਾ ਸੋਂਦੇ ਨਾ ਦਿੰਦੇ ਮੈਨੂੰ ਅੱਖ ਲੋਣ, ਜੀ ਹਾਂ ਮੈਂ ਤੁਹਾਡਾ ਮੋਬਾਈਲ ਫੋਨ, ਲੇਖਕ ਗਗਨਦੀਪ ਸਿੰਘ ਵਿਰਦੀ(ਗੈਰੀ)

ਨਿੱਕੀਆਂ ਜਿੰਦਾ ਵੱਡਾ ਸਾਕਾ

 ਜਣੇ ਖਣੇ ਦੇ ਵੱਸ ਨਹੀ ਕਿਸਾ ਏ ਸਰਹਿੰਦ ਲਿਖਣਾ, "ਨਿੱਕੀਆਂ ਜਿੰਦਾ ਵੱਡੇ ਸਾਕੇ" ਹੌਸਲੇ ਬੁਲੰਦ ਲਿਖਣਾ। "ਸਰਹਿੰਦ" ਦੀ ਧਰਤੀ ਤੇ ਆਏ ਗੁਰਾਂ ਦੇ ਲਾਲ ਨੇ,  ਦੋਵੇਂ ਫੁੱਲਾਂ ਜੇਹੇ ਕੋਮਲ ਨਿਰਮਲ ਹਿਰਦੇ ਦੇ ਬਾਲ ਨੇ।  ਸੋਚਦੇ ਨੇ ਵੈਰੀ ਅਸੀਂ ਇਹਨਾਂ ਨੂੰ ਡਰਾਵੇਗਾ,  ਪਿਉ ਨੂੰ ਤਾਂ ਮਨਾ ਨਾ ਸਕੇ ਈਨ ਇੰਨਾ ਨੂੰ ਮਨਾਵਾਂਗੇ।  ਦੇਣ ਲੱਗੇ ਡਰਾਵੇ ਉਹ ਦਿੰਦੇ ਕਦੇ ਲਾਲਚ ਸੀ,  ਈਨ-ਏ-ਇਮਾਨ ਤੇ ਲਾਈ ਉਹਨਾਂ ਕਾਲਖ ਸੀ।  ਜਿੱਤ ਲਿਆ ਬੱਚਿਆਂ ਨੂੰ ਰਾਜ ਪੰਜਾਬ ਤੇ ਚਲਾਵਾਂਗੇ,  ਪਿਉ ਨੂੰ ਤਾਂ ਮਨਾ ਨਾ ਸਕੇ ਈਨ ਇੰਨਾ ਨੂੰ ਮਨਾਵਾਂਗੇ।  ਡੋਲੇ ਨਾ "ਸਿੱਦਕੋ" ਦੋਵੇਂ ਆਪਣੇ "ਧਰਮ" ਤੇ ਅਡੋਲ ਰਹੇ,  "ਬਾਬਾ ਫਤਹਿ ਸਿੰਘ ਤੇ ਜ਼ੋਰਾਵਰ ਸਿੰਘ" ਹਿੱਕ ਤਾਣ ਬੋਲ ਰਹੇ।  ਟੁੱਟੇ ਭੁਲੇਖੇ ਵੈਰੀ ਆਖਦੇ ਜੋ ਇਹਨਾਂ ਨੂੰ ਹਰਾਵਾਂਗੇ। ਪਿਉ ਨੂੰ ਤਾਂ ਮਨਾ ਨਾ ਸਕੇ ਈਨ ਇੰਨਾ ਨੂੰ ਮਨਾਵਾਂਗੇ।  ਬਦਲ ਲਿਆ ਰੁਖ ਉਦੋਂ ਵਗਦੀਆਂ ਹੋਈਆਂ ਹਵਾਵਾਂ ਨੇ,  ਫ਼ਤਵੇ ਚ' ਸੁਣਾਈਆਂ ਜੋ ਕਾਜ਼ੀ ਸਜਾਵਾਂ ਨੇ। ਆਖਿਆ ਸੀ ਫ਼ਤਵੇ ਅਸੀਂ ਇੰਨਾ ਨਿਹਾਂ ਚ' ਚਣਾਵਾਗੇ,  ਪਿਉ ਨੂੰ ਤਾ ਮਨਾ ਨਾ ਸਕੇ ਈਨ ਇੰਨਾ ਨੂੰ ਮਨਾਵਾਂਗੇ।  "ਬਾਣੀ" ਪੜਦੇ ਹੋਏ ਦੋਵੇਂ ਨਿਹਾਂ ਵਿੱਚ ਖੜੇ ਰਹੇ,  ਆਖਰੀ ਸਾਹਾਂ ਤੱਕ ਸਿਖੀ-ਸਿੱਦਕ ਤੇ ਅੜੇ ਰਹੇ। ਅੱਧ-ਵਿਚਕਾਰੇ ਜਾ ਕੇ ਢਹਿ ਪਈ ਉਹ ਕੰਧ ਲਿਖਣਾ,  ਜਣੇ-ਖਣੇ ਦੇ ਵੱਸ ਨਹੀ ਕਿੱਸਾ ਏ ਸਰਹਿੰਦ ਲਿ

ਜਾਗੋ ਹੋਈ ਸਵੇਰ

  ਜਾਗੋ ਹੋਈ ਸਵੇਰ ਦੋਸਤਾ, ਜਾਗੋ ਹੋਈ ਸਵੇਰ, ਉੱਗੀਆਂ ਕਿਰਨਾਂ ਨੂਰ ਪਰਸਿਆ,ਹੋਇਆ ਦੂਰ ਹਨੇਰ, ਔਖੀ ਘੜੀ ਨਾ ਵੇਖਣ ਦੇਈਂ, ਬਣ ਤੂੰ ਮਰਦ ਦਲੇਰ, ਸਮੇ ਦਾ ਅੱਜ ਤੋਂ ਪਾਬੰਦ ਬਣਜਾ, ਬਾਅਦ ਚ ਹੋਜੂ ਦੇਰ, ਜਾਗੋ ਹੋਈ ਸਵੇਰ ਦੋਸਤਾ, ਜਾਗੋ ਹੋਈ ਸਵੇਰ, ਛੱਡ ਪਰੇ ਹੁਣ ਆਲਸ ਨੂੰ, ਤੂੰ ਹਰਾਮਪੁਣਾ ਤਿਆਗ, ਮਿਹਨਤ ਕਰਕੇ ਫੇਰ ਆਪਣੇ ਸੁੱਤੇ ਜਗਾ ਲੈ ਭਾਗ, ਧੰਨ ਦੀ ਕਿਧਰੇ ਥੌੜ ਨਾ ਰਹਿਣੀ, ਬਖਸ਼ੂ ਖੂਬ ਕੁਬੇਰ, ਜਾਗੋ ਹੋਈ ਸਵੇਰ ਦੋਸਤਾ, ਜਾਗੋ ਹੋਈ ਸਵੇਰ, ਨਵੇ ਵਿਚਾਰਾਂ ਵਾਂਗੂੰ “ਗੈਰੀ” ਕਲਮ ਆਪਣੀ ਨੂੰ ਘੜ, “ਬਾਬਾ ਸਾਹਿਬ” ਦੇ ਵਾਂਗੂੰ ਮਜ਼ਲੂਮਾਂ ਲਈ ਵੀ ਲੜ, ਸਮੇ ਦਿਆ ਹਾਲਾਤਾਂ ਨੂੰ, ਟੱਕਰ ਤੂੰ ਬਣ ਕੇ ਸ਼ੇਰ, ਜਾਗੋ ਹੋਈ ਸਵੇਰ ਦੋਸਤਾ, ਜਾਗੋ ਹੋਈ ਸਵੇਰ, ਲੇਖਕ ਗਗਨਦੀਪ ਸਿੰਘ ਵਿਰਦੀ(ਗੈਰੀ)

ਜੂਝਦਾ ਪੰਜਾਬ

  ਗ਼ਮਾਂ ਦੇ ਬਣਦੇ ਹੰਝੂ, ਹੰਝੂਆਂ ਦੀਆ ਬਣਦੀਆਂ ਲਹਿਰਾਂ, ਪੱਥਰਾਂ ਦੀਆ ਇਮਾਰਤਾਂ ਵਿੱਚ ਹੀ ਪੱਥਰ ਵੱਸਦੇ ਸ਼ਹਿਰਾਂ, ਵੰਨ ਸੁਵੰਨੇ ਲੋਕ ਨੇ ਇੱਥੇ ਜੋ ਇਨਸਾਨਾਂ ਨੂੰ ਮੱਥੇ ਟੇਕੇ, ਰੱਬ ਨੂੰ ਦਿਲ ਚ' ਕੱਢ ਕੇ ਕਹਿੰਦੇ ਕੁਝ ਨਾ ਲੇਖੇ ਜੋਖੇ, “ਕੰਜਕਾ” ਪੂਜਣ ਲੋਕੀ ਤਾਂ ਜੋ ਘਰ ਆਵੇ ਸੁੱਖ ਸਮਰੀਧੀ, “ਧੀ” ਦੀ ਬਲੀ ਚਾੜ ਕੇ ਕੁਝ ਵਹਿਮੀ ਪਾਉਂਦੇ ਰਿਧੀ ਸਿੱਧੀ, “ਧੀਆਂ ਭੈਣਾਂ” ਲਈ ਸਮਾਨ ਕੋਈ ਨਾ, ਰੁੜ੍ਹੀਆਂ ਵਿਚ ਨਹਿਰਾਂ, ਦਿਖਾਵੇ ਲਈ ਇੱਜ਼ਤ ਕਰਦੇ ਪਰ ਕਈ ਸਮਝੇ ਜੁੱਤੀ ਪੈਰਾਂ, ਅਜਬ ਗ਼ਜ਼ਬ ਖੇਲ ਹੈ ਜ਼ਿੰਦਗੀ ਜੋ ਪਵੇ ਨਾ ਕਿਸੇ ਦੇ ਪੱਲੇ, ਜਿਤ ਹਾਰ ਤਾਂ ਹੁੰਦੀ ਇਕ ਦੀ, ਪਰ ਨੇਤਾ ਕਰਦੇ ਬਲੇ ਬੱਲੇ, ਨੈਟ ਦਾ ਗਲਤ ਇਸਤੇਮਾਲ ਕਰਕੇ ਬਣਾਉਂਦੇ ਗੰਦੀਆਂ ਪਿਚਰਾਂ, ਸਿਆਸਤ ਵਿੱਚ ਇੱਜ਼ਤ ਉਤਾਰਦੇ ਕਰ ਕਰਾ ਲੋਕੀ ਟਿੱਚਰਾਂ, ਦੌਲਤ ਸੌਹਰਤ ਨੂੰ ਕੀ ਕਰਨਾ, ਜੇ ਸਮਝੀ ਨਾ ਤੂੰ ਫ਼ਕੀਰੀ, ਭੁੱਖਾ ਰਹਿ ਕੇ ਖੁੱਦ ਭੁੱਖੇ ਨੂੰ ਰਜਾਵੇ ਏ ਵੱਡੇ ਦਿਲ ਦੀ ਅਮੀਰੀ, ਪੰਥ ਨੂੰ ਵੇਚ ਕੇ ਖਾ ਗਏ ਨੇ ਸਾਡੇ ਪੰਥ ਦੇ ਹੀ ਠੇਕੇਦਾਰ, ਧਰਮ ਦੇ ਨਾ ਤੇ ਕੱਟਦੇ ਵੱਡਦੇ ਖਤਮ ਹੋ ਗਿਆ ਪਿਆਰ, ਨਵੀ ਸੋਚ ਨਵੀ ਪੀੜੀ ਦਾ ਅੱਜ ਆਪਣਾ ਹੋ ਗਿਆ ਰਿਵਾਜ, ਕੁੜੀ ਹੀ ਕੁੜੀ ਨਾਲ ਮੈਰੀਜ਼ ਕਰਦੀ ਇਹ ਹੋ ਗਿਆ ਸਮਾਜ਼, ਸਕੂਲ ਤੋਂ ਵਾਂਝੇ ਰਹਿ ਗਏ ਬੱਚੇ ਮਜ਼ਦੂਰੀ ਚ’ ਹੱਡ ਸੇਕੇ, ਕਾਲਾ ਹੋ ਗਿਆ ਦੇਸ਼ ਮੇਰਾ ਉਤੇ ਬਹਿ ਰੱਬ ਤਮਾਸ਼ਾ ਦੇਖੇ, ਸੁੱਕ ਗਏ ਤਲਾਬ ਕਈ ਖਤਮ ਕਰ ਦਿੱਤੀ ਅਸਾ ਹਰਿਆਲੀ, ਪਾਣੀ ਪਾ ਸਿੰਜਣ ਦੀ ਜਗਾ ਹੁਣ

ਬਾਰ ਮਾਹਾ

ਆਉ ਤੁਹਾਨੂੰ ਦੱਸਦਾ ਹਾਂ ਮੈਂ, ਦੇਸੀ ਮਹੀਨੇ ਦਾ ਬਿਰਤਾਂਤ, ਦੇਸੀ ਮਹੀਨੇ ਪਹਿਲੇ ਦਿਨ ਆਦੀ ਖੁਸ਼ੀਆਂ ਭਰੀ ਸੰਗਰਾਂਦ, ਮੱਧ ਮਾਰਚ ਤੋਂ ਮਧ ਅਪ੍ਰੈਲ ਪਹਿਲਾਂ ਚੇਤ ਮਹੀਨਾ ਚੜ੍ਹਦਾ, ਲੈ ਆਉਂਦਾ ਖੁਸ਼ਹਾਲੀ, ਕਣਕਾਂ ਨੂੰ ਹੈ ਸੋਨੇ ਰੰਗ ਚ' ਮੜ੍ਹਦਾ, ਮੱਧ ਅਪ੍ਰੈਲ ਤੋਂ ਮੱਧ ਮਈ ਤਕ, ਸੁਰੂ ਹੁੰਦਾ ਮਹੀਨਾ ਵੈਸਾਖ, ਏਸ ਮਹੀਨੇ ਲੋਕ ਵੈਸਾਖੀ ਨਹੁਦੇ, ਅਤੇ ਧੋਂਦੇ ਆਪਣੇ ਪਾਪ, ਮੱਧਮ ਮਈ ਸੁਰੂ ਹੋ ਮੱਧਮ ਜੂਨ ਤਕ, ਚੜਦਾ ਫੇਰ ਜੇਠ, ੳਦੋ ਵਗਦੀਆਂ ਤੇਜ ਲੂਹਾਂ, ਸਾਰੇ ਦੱਬਦੇ ਇਹਨਾਂ ਦੇ ਹੇਠ, ਮੱਧ ਜੂਨ ਮੱਧ ਜੁਲਾਈ, ਆਏ ਹਾੜ ਲੋਕਾਂ ਦੀ ਜਾਨ ਸੁਕਾਈ, ਗੁੱਸਾ ਏਸ ਮਹੀਨੇ ਵਾਧੂ, ਤਪਦੀ ਹਰ ਚੀਜ਼ ਮੇਰੇ ਭਾਈ, ਮੱਧਮ ਜੁਲਾਈ ਮੱਧ ਅਗਸਤ ਤਕ, ਚੜਦਾ ਜਦੋਂ ਹੈ ਸਾਉਣ, ਨੱਚਦੇ ਟਪਦੇ ਪੈਲਾਂ ਪਾਉਂਦੇ, ਮੌਰ ਵੀ ਲੱਗ ਜਾਦੇ ਉਦੋਂ ਗਾਉਣ, ਮੱਧ ਅਗਸਤ ਤੋਂ ਮੱਧ ਸਤੰਬਰ ਤਕ, ਭਾਦੋਂ ਦਾ ਹੈ ਕਹਿਰ, ਧੁੱਪਾਂ ਖੂਬ ਨੇ ਚਮਕਦੀਆਂ, ਕਿਣ ਮਿਣ ਰਹਿੰਦੀ ਹਰ ਪਹਿਰ, ਮੱਧ ਸਤੰਬਰ ਤੋਂ ਮੱਧ ਅਕਤੂਬਰ ਤਕ, ਦਿੰਦਾ ਦਸਤਕ ਅੱਸੂ, ਏਸ ਮਹਿਨੇ ਠੰਢ ਜਾ ਗਰਮੀ ਨਹੀ ਲੱਗਦੀ, ਏਹ ਮੈਂ ਹੀ ਦੱਸੂ, ਕੱਤਕ ਸੁਰੂ ਹੋ ਮੱਧ ਅਕਤੂਬਰ ਤੋਂ, ਮੱਧ ਨਵੰਬਰ ਤੱਕ ਰਹਿੰਦਾ, ਵੰਡਦਾ ਰਹਿ ਤੂੰ ਚਾਨਣੀਆ ਰਾਤਾਂ, ਚੰਨ ਅੰਬਰ ਨੂੰ ਹੈ ਕਹਿੰਦਾ, ਮੱਧ ਨਵੰਬਰ ਤੋਂ ਮੱਧ ਦਸੰਬਰ, ਮੱਘਰ ਨੇ ਮਲੀ ਆਪਣੀ ਥਾਂ, ਪਹਿਲੀ ਠੰਡ ਤੇ ਆਸਾ ਕੋਟ ਸਵੈਟਰ ਪਾਉਣਾ, ਆਏ ਇਸੇ ਨਾ, ਮੱਧ ਦਸੰਬਰ ਤੋਂ ਮੱਧ ਜਨਵਰੀ, ਪੋਹ ਨੂੰ ਘੱਟ ਹੀ ਮਿਲਦਾ ਸੂਰਜ,

ਪੰਜਾਬੀ ਮਾਂ ਬੋਲੀ(ਪੈਂਤੀ)

ੳ ਤੋਂ ਇਕ ਓਮ ਕਾਰ ਦਾ ਅ ਤੋਂ ਹੋਇਆ ਆਗਾਜ਼, ਆਪਣੀ ਮਾਂ ਬੋਲੀ ਪੰਜਾਬੀ, ਸਭ ਨੂੰ ਬੜਾ ਹੈ ਨਾਜ਼, ਈ ਤੋਂ ਇਨਕਲਾਬ ਦੀ ਅਤੇ ਸ ਤੋਂ ਹੋਈ ਸ਼ੁਰੂਆਤ, ਦਬਾਉਣ ਲਈ ਇਸਨੂੰ ਕਰਦੇ, ਵੈਰੀ ਘਾਤ ਤੋਂ ਘਾਤ, ਹ ਤੋਂ ਜਦੋਂ ਹੰਕਾਰ ਜੰਮਿਆ, ਕ ਕਿਰਪਾ ਹੋਈ ਬੰਦ, ਵੱਡਾ ਛੋਟਾ ਨਾ ਮਾਇਨੇ, ਹੁਣ ਬਕਦਾ ਸੱਭ ਨੂੰ ਗੰਦ, ਖ ਤੋਂ ਖਤਮ ਹੋ ਪਿਆਰ ਗਿਆ, ਗ ਤੋਂ ਗਗਨ ਅਕਾਸ਼, ਮੁੜ ਕੇ ਸਾਰੇ ਇਕ ਹੋ ਜਾਣ, ਹਰ ਵੇਲੇ ਇਹੋ ਅਰਦਾਸ, ਘ ਤੋਂ ਘੋੜ-ਸਵਾਰੀ ਦਾ ਛਾਇਆ, ਰੋਅਬ ਪੂਰੇ ਪੰਜਾਬ, ਙ ਵਾਂਗ ਨਾ ਖਾਲੀ ਰਹਿ ਜਾਇਓ, ਕਿਤੇ ਤੁਸੀਂ ਜਨਾਬ, ਚ ਤੋਂ ਚੌਧਰ ਕਬੀਲਦਾਰੀ, ਛ ਤੋਂ ਛੱਪੜ ਟੋਏ ਛਪਾਰ, ਪਿੰਡ ਪੰਚਾਇਤੀ ਜ਼ਮੀਨ ਦੇ, ਬਣੇ ਬੜੇ ਹੀ ਦਾਵੇਦਾਰ, ਜ ਤੋਂ ਜਗਤ ਜਾਨਣੀ ਮਾਂ ਨੂੰ, ਝ ਤੋਂ ਝੁਕ ਕੇ ਮੱਥਾ ਟੇਕ, ਇਕ ਦੁੱਖ ਨਾ ਸਹਿੰਦਾ ਤੂੰ, ਜੇ ਕਿਧਰੇ ਲਿਖਦੀ ਉਹ ਲੇਖ, ਞ ਤੋਂ ਞਾਣੀ ਵਾਣ ਪਿਆਰਾ, ਟ ਤੋਂ ਟੁੱਟੀ ਗੰਢਣ ਹਾਰਾ, ਛੱਡ ਐਬ ਸਿਮਰਨ ਕਰ, ਜਨਮ ਮਿਲਣਾ ਨੀ ਦੁਬਾਰਾ, To be cont. ਲੇਖਕ ਗਗਨਦੀਪ ਸਿੰਘ ਵਿਰਦੀ(ਗੈਰੀ)

ਈਦ ਮੁਬਾਰਕ

  ਨਫ਼ਰਤ ਦੇ ਹੁਣ ਕੋਈ ਬੀਜ ਨਾ ਵੀਜੋ, ਇਨਸਾਨੀਅਤ ਨੂੰ ਪਿਆਰ ਨਾਲ ਸੀਜੋ, ਏਨੀ ਕੁ ਗੱਲ ਮੰਨ ਸਭ ਪੱਲੇ ਬੰਨ ਲਿਓ, ਕੁਦਰਤ ਤੋੜ ਦੀ ਹਰੇਕ ਬੰਦੇ ਦੀ ਈਗੋ, ਸੱਚ ਦੀ ਪਉੜੀ ਦੇ ਹਮੇਸ਼ਾ, ਬਣੋ ਉਚਾਰਕ, ਹੋਵੇ ਕੁਲ ਜਹਾਨ ਨੂੰ, ਭਾਈ ਈਦ ਮੁਬਾਰਕ, ਸੱਭ ਦੇ ਨੇ ਸਾਂਝੇ ਤਿਉਹਾਰ, ਈਦ ਵਿਸਾਖੀ, ਰੰਗ ਚ’ ਨਾ ਭੰਗ ਪਾਇਓ, ਨਾ ਲਠਮ ਲਾਠੀ, ਸਾਂਝੀਵਾਲਤਾ ਦਾ ਪ੍ਰਤੀਕ, ਹੁਣ ਤੁਸੀਂ ਬਣ ਕੇ, ਮਾੜੇ ਵਕਤ ਪਏ ਤੇ' ਕਰੀਉ ਸੱਭ ਦੀ ਰਾਖੀ, ਫੱਟੜਾ ਨੂੰ ਵੀ ਗਲ ਲਾ ਲਉ, ਬਣੋ ਉਪਚਾਰਕ, ਹੋਵੇ ਕੁਲ ਜਹਾਨ ਨੂੰ, ਭਾਈ ਈਦ ਮੁਬਾਰਕ, ਕਿੰਨਾ ਚੰਗਾ ਹੋਣਾ ਉਹ, ਜੋ ਫੇਰ ਆਊਗਾ ਸਮਾ, ਮਿਲਾਪ ਹੋਣਾ ਹਰ ਥਾਂ, ਕਿਸੇ ਨੂੰ ਨਾ ਕੋਈ ਤਮਾ, ਖੁੱਦ ਕਰ ਕੇ ਗੁਨਾਹ ਫੇਰ ਖੁੱਦ ਹੀ ਕਬੂਲਾਂ ਬੰਦਾਂ, ਉਦੋਂ ਦਿਲ ਹੋਣਗੇ ਵੱਡੇ ਲੋਕਾਂ, ਕਰ ਦੇਣਗੇ ਛਮਾ, ਰਹਿਣਾ ਨਹੀਓ ਫੇਰ ਕਿਸੇ ਮੰਨ ਵਿੱਚ ਹਰਕ, ਹੋਵੇ ਕੁਲ ਜਹਾਨ ਨੂੰ, ਭਾਈ ਈਦ ਮੁਬਾਰਕ, ਲੇਖਕ ਗਗਨਦੀਪ ਸਿੰਘ ਵਿਰਦੀ(ਗੈਰੀ)  

ਕਿਤਾਬ ਵਿਸ਼ਵ ਦਿਵਸ

ਮੇਰੀ ਸੋਚ ਚ' ਆਇਆ ਦੂਣ ਨਿਖਾਰ, ਮੈਨੂੰ ਮਿਲਿਆ ਗਿਆਨ ਬੇਸ਼ੁਮਾਰ, ਜ਼ਿੰਦਗੀ ਦੇ ਅਣ ਕਹੇ ਅਣ ਸੁਲਝੇ ਵੇਂ, ਕਾਲਪਨਿਕ, ਵਾਸਤਵਿਕ ਉਲਝੇ ਵੇਂ, ਮੈਂ ਉਲਝਿਆ ਰਿਹਾ ਸਵਾਲਾਂ ਜਵਾਬਾਂ, ਲੰਬੇ ਸਫਰ ਲੈ ਆਈਆਂ ਮੈਨੂੰ ਅੱਜ ਕਿਤਾਬਾਂ, ਜਦੋਂ ਸ਼ੁਰੂਆਤ ਕੀਤੀ ਅਜਿਹਾ ਦੌਰ ਚੱਲਿਆ, ਪੜ੍ਹਨ ਦਾ ਸਿਲਸਿਲਾ ਹੋਰ ਤੋਂ ਹੋਰ ਚੱਲਿਆ, ਜੋ ਵੀ ਸਿੱਖਿਆ ਇਹਨਾਂ ਤੋਂ ਹੀ ਸਿੱਖਿਆ, ਜੋ ਲਿਖਿਆ ਇਹਨਾਂ ਮੁਤਾਬਕ ਹੀ ਲਿਖਿਆ, ਮੁੜ ਤੋਂ ਜਗਾਏ ਨਾਲੇ ਰੋਸ਼ਨ ਕਰੇ ਖ਼ੁਆਬਾਂ, ਲੰਬੇ ਸਫਰ ਲੈ ਆਈਆਂ ਮੈਨੂੰ ਅੱਜ ਕਿਤਾਬਾਂ, ਏਸੇ ਦੁਆਲੇ ਘੁੰਮਦੇ ਗਿਆਨ ਵਿਗਿਆਨ, ਰਿਧੀਆਂ ਸਿੱਧੀਆਂ ਅਤੇ ਹਰ ਵਰਦਾਨ, ਦੂਰ ਕਰਦੀਆਂ ਵੈਰ, ਛੂਤ ਛਾਤ ਅਤੇ ਪਖੰਡ, ਇਹਨਾਂ ਵਿੱਚ ਸਮਾਏ ਬ੍ਰਹਿਮੰਡ ਤੋਂ ਬ੍ਰਹਿਮੰਡ, ਜੀਵਨ ਵੇਰਵਾ ਇਹਨਾਂ ਵਿੱਚ ਹੀ ਵੱਡੇ ਨਵਾਬਾਂ, ਲੰਬੇ ਸਫਰ ਲੈ ਆਈਆਂ ਮੈਨੂੰ ਅੱਜ ਕਿਤਾਬਾਂ, ਲੇਖਕ ਗਗਨਦੀਪ ਸਿੰਘ ਵਿਰਦੀ(ਗੈਰੀ)