Skip to main content

Posts

Showing posts from June, 2023

ਧੀ ਵੱਲੋ ਮਾਂ ਨਾਲ ਨਫਰਤ ਦਾ ਕਾਰਨ

  ਧੀ ਵੱਲੋ ਮਾਂ ਨਾਲ ਨਫਰਤ ਦਾ ਕਾਰਨ      ਅੱਜ ਜਮਾਨਾ ਬਹੁਤ ਬਦਲ ਗਿਆ ਹੈ ।ਹੁਣ ਰਿਸ਼ਤਿਆਂ ਵਿੱਚ ਪਹਿਲਾਂ ਵਾਲੀ ਗੱਲ ਨਹੀ ਰਹੀ ।ਪਹਿਲਾ ਵਾਂਗ ਹੁਣ ਮਿਠਾਸ ,ਸ਼ਹਿਣਸ਼ੀਲਤਾ ,ਆਪਣਾਪਣ  ਨਹੀ ਰਿਹਾ । ਪਹਿਲਾਂ ਬੇਝਿਜਕ ਹੋ ਕੇ ਵੱਡੇ ਬਜੁਰਗ ਛੋਟੇ ਬੱਚਿਆਂ ਨੂੰ ਝਿੜਕ ਵੀ ਦਿੰਦੇ ਸਨ ਪਰ ਹੁਣ ਕੋਈ ਬੱਚਾ ਗੱਲ ਨਹੀ ਕਹਾਉਦਾ ਤੇ ਮਾਂ -ਬਾਪ ਵੀ ਕਹਿਣ ਤੋਂ ਝਿਜਕਦੇ ਹਨ।  ਜਮਾਨੇ ਦੇ ਨਾਲ ਰਿਸ਼ਤੇ ਵੀ ਬਦਲ ਰਹੇ ਹਨ।ਹਰ ਰਿਸ਼ਤੇ ਵਿੱਚ ਅੱਜਕਲ ਥੋੜੀ ਬਹੁਤੀ ਨੋਕ ਝੋਕ ਨਾਲ ਅਣਬਣ ਰਹਿੰਦੀ ਹੈ ।ਅੱਜ ਮਾਂ-ਧੀ ਦੇ ਰਿਸ਼ਤੇ ਤੇ ਗੌਰ ਕਰਦੇ ਹਾਂ ਕਿ ਮਾਂ ਵੱਲੋ ਦਿਤੀਆ ਨਸੀਹਤਾਂ ਸਾਡੀ ਜਿੰਦਗੀ ਨੂੰ ਸੰਵਾਰ ਦਿੰਦੀਆਂ ਹਨ ,ਪਰ ਕਈ ਧੀਆਂ ਇੰਨਾਂ ਨਸੀਹਤਾਂ ਨੂੰ ਸਹਾਰਦੀਆਂ ਨਹੀ ਤੇ ਖਿਝ ਜਾਂਦੀਆਂ ਹਨ ।  ਕਈ ਮਾਮਲਿਆਂ ਵਿੱਚ ਧੀ ਨੂੰ ਮਾਂ ਉਦੋਂ ਬੁਰੀ ਲੱਗਦੀ ਹੈ ਜਦੋ ਉਹ ਦੂਜੇ ਬੱਚੇ ਦਾ ਵੱਧ ਮੋਹ ਕਰੇ ਤੇ ਜਦੋਂ ਮਾਂ ਮਤਰੇਈ ਹੋਵੇ ।ਪਰ ਇਹਨਾਂ ਤੋਂ ਇਲਾਵਾ ਵੀ ਕਈ ਬਹੁਤ ਹੋਰ ਵੀ ਕਾਰਨ ਹਨ ਜੋ ਮਾਂ - ਧੀ ਦੇ ਰਿਸ਼ਤੇ ਤੇ ਪਰਭਾਵ ਪਾਉਂਦੇ ਹਨ ।ਮਾਂ ਵੱਲੋਂ ਲਾਈਆਂ ਕੲਈ ਬੰਦਿਸ਼ਾਂ ਕਾਰਨ ਧੀ ਮਾਂ ਨੂੰ ਨਫਰਤ ਕਰਨ ਲੱਗ ਜਾਂਦੀ ਹੈ ।      ਮਾਂ-ਧੀ ਦਾ ਰਿਸ਼ਤਾ ਇਕ ਬਹੁਤ ਹੀ ਖੂਬਸੂਰਤ ਤੇ ਅਹਿਸਾਸ ਭਰਿਆ ਰਿਸ਼ਤਾ ਹੈ ।ਮਾਂ ਦਾ ਦਖਲ ਧੀ ਦੀ ਜਿੰਦਗੀ ਸੰਵਾਰ ਦਿੰਦਾ ਹੈ ।ਮਾਂ ਆਪਣੀ ਧੀ ਨੂੰ ਸਮਾਜ ਦੀਆਂ ਹਰ ਇਕ ਬੁਰੀਆਂ ਨਜਰਾਂ ਤੋਂ ਬਚਾ ਕੇ ਰੱਖਦੀ ਹੈ ।ਕਿਉਕਿ ਅਜਕੱਲ ਕਿਸੇ ਰਿਸ਼ਤੇ ਤੇ ਭਰੋਸਾ ਕਰ

ਦੋਹੇ ....

  ਦੋਹੇ .... ਤੁਰਦੇ ਰਹਿਣਾ ਜ਼ਿੰਦਗੀ, ਰੁਕਣਾ ਮੌਤ ਸਮਾਨ । ਮੰਜ਼ਿਲ ਮਿਲਦੀ ਚਲਦਿਆਂ, ਰੁਕ ਜਾਵੋ ਸ਼ਮਸ਼ਾਨ । ਨਾਲ ਸਲੀਕੇ ਰਹਿਣ ਤੇ, ਮਿਲਦਾ ਇੱਜ਼ਤ ਮਾਣ । ਮਿਹਨਤ ਕਰਕੇ ਜੱਗ ਤੇ, ਬਣਦੀ ਹੈ ਪਹਿਚਾਣ। ਬੰਦਾ ਵੈਰ ਕਮਾਂਵਦਾ, ਅਜਕਲ ਬੰਦੇ ਨਾਲ਼ । ਕਿੱਦਾਂ ਕਿਸ ਨੂੰ ਲੁੱਟਣਾ, ਬੁਣਦਾ ਰਹਿੰਦਾ ਜਾਲ਼। ਨਾ ਹੈ ਅਜਕਲ ਦੋਸਤੀ,ਨਾ ਹੀ ਅਜਕਲ ਪਿਆਰ।  ਮਤਲਬ  ਪਿੱਛੇ  ਚੱਲਦਾ,  ਇਹ  ਸਾਰਾ  ਸੰਸਾਰ । ਦੁਸ਼ਮਣ ਖੁਸ਼ ਨੇ ਹੋਂਵਦੇ ,ਪਾ ਏਕੇ ਵਿਚ  ਫੁੱਟ। ਬੈਠ ਤਮਾਸ਼ਾ ਵੇਖਦੇ, ਘਰ ਵਿਚ ਤੀਲੀ ਸੁੱਟ। ਉੱਠ ਸਮੇਂ ਤੇ ਬੰਦਿਆ, ਨੀਂਦਰ ਦਾ ਕਰ ਤਿਆਗ।  ਆਲਸ ਨੇ ਜੇ ਦੱਬਿਆ  ,ਸੌਂ ਜਾਵਣਗੇ ਭਾਗ ।  ਕਿਸਮਤ ਨੂੰ ਪਲਟਾਉਣ ਵੀ ,ਹੁੰਦਾ ਅਪਣੇ ਹੱਥ ।  ਹਿੰਮਤ ਕਰ ਕੇ ਪਾ ਲਵੀਂ ,ਤੂੰ ਕਿਸਮਤ ਨੂੰ ਨੱਥ । ਬੱਬੂ ਸੈਣੀ 🌙

ਯਾਦਾਂ...../

ਯਾਦਾਂ...../  ਦਿਲ ਬੈਠਾ ਏ ਖੋਲ ਪਿਟਾਰੀ ਯਾਦਾਂ ਦੀ । ਹੰਝੂ ਕਰ ਕਰ ਆਉਣ ਸਵਾਰੀ ਯਾਦਾਂ ਦੀ।  ਪੰਧ ਲਮੇਰਾ ਮੰਜ਼ਿਲ ਅੱਖੋਂ ਓਹਲੇ ਹੈ , ਸਿਰ ਦੇ ਉੱਤੇ ਗਠੜੀ ਭਾਰੀ ਯਾਦਾਂ ਦੀ । ਤਨ ਤੋਂ ਲੈ ਕੇ ਰੂਹ ਤਕ ਜਖ਼ਮੀ ਹੋਈ ਏ,  ਪੁੱਛੋਂ ਨਾ ਕਿੰਝ ਪੀੜ ਸਹਾਰੀ ਯਾਦਾਂ ਦੀ । ਜਦ ਵੀ ਕਿਧਰੇ ਕੱਲਮ ਕੱਲੀ ਬਹਿੰਦੀ ਹਾਂ,  ਸੀਨੇ ਖੁੱਭੇ  ਤੇਜ਼ ਕਟਾਰੀ  ਯਾਦਾਂ ਦੀ । ਸੁਪਨੇ ਦੇ ਵਿੱਚ ਮਹਿਲ ਬਣਾਏ ਰੀਝਾਂ ਦੇ, ਕਰਕੇ  ਰੱਖੀ  ਚਾਰਦਿਵਾਰੀ ਯਾਦਾਂ ਦੀ । ਮਿੱਠਾ ਮਿੱਠਾ ਦਰਦ ਜਿਗਰ ਵਿਚ ਉੱਠ ਰਿਹੈ,  ਨੈਣਾਂ ਵਿੱਚ ਹਰ ਵਕ਼ਤ ਖੁਮਾਰੀ ਯਾਦਾਂ ਦੀ । ਢੋਹ ਲੈਂਦੀ ਹਾਂ ਬੂਹੇ ਜਦ ਮੈਂ ਸ਼ਾਮ ਢਲੇ਼, ਖੁੱਲ ਜਾਂਦੀ ਫਿਰ ਕੋਈ ਬਾਰੀ ਯਾਦਾਂ ਦੀ। ਦੂਰ ਕਿਤੇ ਉਹ ਜਾ ਕੇ ਮੇਰੇ ਕੋਲ ਰਹੇ , 'ਬੱਬੂ' ਇਹ ਹੈ ਕਾਰਗੁਜਾਰੀ ਯਾਦਾਂ ਦੀ। ਬੱਬੂ ਸੈਣੀ 🌀

ਟਾਲੈਂਟ

  ਜਵਾਨੀ ਬਾਹਰ ਜਾਣ ਨੂੰ ਕਾਹਲੀ, ਲੱਗੀ ਪਈ ਹੋੜ, ਰਿਸ਼ਤੇ ਨਾਤੇ ਸਭ ਭੁੱਲਗੇ, ਹੁਣ ਪੈਸੇ ਦੀ ਲੱਗੀ ਦੋੜ, ਰਹਿ ਵਿੱਚ “ਪੰਜਾਬ” ਕਾਤੋਂ ਕੰਮ ਕਾਜ ਨੀ ਹੁੰਦਾ, ਸਫਲਤਾ ਹਮੇਸ਼ਾ ਕਦਮ ਚੁੰਮਦੀ ਕੀਰਤੀ ਬੰਦੇ ਦੇ, ਟਾਲੈਂਟ ਚਿਹਰੇ ਦਾ ਕਦੇ ਮੁਹਤਾਜ ਨੀ ਹੁੰਦਾ, ਗਰੀਬ ਰਹਿ ਮਾਪੇ, ਧੀ ਪੜ੍ਹਨ ਕਾਲਜਾਂ ਪਾਈ, ਚੰਦ ਦਿਨੇ ਪਿਆਰ, ਗੱਡੀ ਗਲਤ ਲੀਹੇ ਲਾਈ, ਮਾਪੇ ਤਾਂ ਉਦੋਂ ਹੀ ਮਰਗੇ, ਅਸ਼ਲੀਲ ਵੇਖ ਕੇ ਪੀਕ, ਉਹਨੇ ਹੀ ਪੱਗ ਰੋਲ ਦਿੱਤੀ, ਜੋ ਧੀ ਜੰਮੀ ਸੀ ਇਕ, ਅਜੇਹੀ ਔਲਾਦ ਤੇ ਫਿਰ ਕਿਸੇ ਨੂੰ ਨਾਜ਼ ਨੀ ਹੁੰਦਾ, ਸਫਲਤਾ ਹਮੇਸ਼ਾ ਕਦਮ ਚੁੰਮਦੀ ਕੀਰਤੀ ਬੰਦੇ ਦੇ, ਟਾਲੈਂਟ ਚਿਹਰੇ ਦਾ ਕਦੇ ਮੁਹਤਾਜ ਨੀ ਹੁੰਦਾ, ਅਸਲੀ ਗੱਲ ਤਾਂ ਰਹਿ ਗਈ, ਸਿਆਣੇ ਕਹਿਣ ਸੱਚ, ਆਪਣਾ ਕਹਿ ਕਹਿ ਲੁੱਟਦੇ ਤੂੰ ਦੋਗ਼ਲਿਆਂ ਕੋਲੋਂ ਬੱਚ, ਬਹੁਤੇ Ideal ਮੰਨਦੇ, ਕਈਆਂ ਨੂੰ ਚੁੰਬਦਾ ਵਾਗ ਕੱਚ, ਅੱਜ “Sidhu ਸਿੱਧੂ” ਨਾ ਹੁੰਦੀ ਜੇ ਪਿੱਛੇ ਜਾਦਾ ਹੱਟ, ਮਰ ਕੇ ਵੀ ਦੁਨੀਆਂ ਤੇ ਹੁਣ ਕਰਦਾ ਉਹ ਰਾਜ ਨੀ ਹੁੰਦਾ, ਸਫਲਤਾ ਹਮੇਸ਼ਾ ਕਦਮ ਚੁੰਮਦੀ ਕੀਰਤੀ ਬੰਦੇ ਦੇ, Talent ਚਿਹਰੇ ਦਾ ਕਦੇ ਮੁਹਤਾਜ ਨੀ ਹੁੰਦਾ, ਲੇਖਕ ਗਗਨਦੀਪ ਸਿੰਘ ਵਿਰਦੀ(ਗੈਰੀ)

ਸ਼ਹਿਰਾਂ ਨਾਲੋਂ ਬੜੇ ਹੀ ਸੁੰਦਰ ਸਾਡੇ ਪਿੰਡਾ ਦੇ ਨਜ਼ਾਰੇ,

ਹਰ ਮਹੀਨੇ ਚੜਦੀ ਸੰਗਰਾਂਦ ਵੰਡਦੀ ਖੁਸ਼ੀਆਂ ਖੇੜੇ, ਸੱਥ ਬਜ਼ੁਰਗੀ ਫੈਸਲੇ ਸੁਣਾਵੇ ਫੇਰ ਹੁੰਦੇ ਝੱਟ ਨਬੇੜੇ, ਬੜਾ ਮੰਨ ਭਾਉਂਦੇ ਇੱਥੇ ਮੰਦਰ ਮਸਜ਼ਿਦ ਗੁਰਦੁਆਰੇ, ਸ਼ਹਿਰਾਂ ਨਾਲੋਂ ਬੜੇ ਹੀ ਸੁੰਦਰ ਸਾਡੇ ਪਿੰਡਾ ਦੇ ਨਜ਼ਾਰੇ, ਵਿਹੜਿਆ ਵਿੱਚ ਪੰਜ ਮੰਜੇ ਡਾਲ ਸੋਂਦੇ ਤਾਰਿਆ ਥੱਲੇ, ਸਬਰ ਮਿਹਨਤ ਲਗਨ ਦਿਲ ਚ' ਚਾਹੇ ਕੱਖ ਨਾ ਪੱਲੇ, ਸੱਭ ਦੀ ਮਦਦ ਕਰਨਾ ਜਾਣਦੇ ਏ ਦੌਲਤ ਦੇ ਵਿਚਾਰੇ, ਸ਼ਹਿਰਾਂ ਨਾਲੋਂ ਬੜੇ ਹੀ ਸੁੰਦਰ ਸਾਡੇ ਪਿੰਡਾ ਦੇ ਨਜ਼ਾਰੇ, ਟੋਏ ਛੱਪੜ ਛਪਾਰ ਦਰਿਆ ਕਿੰਨੇ ਹੀ ਸੁੰਦਰ ਨੇ ਸੂਹੇ, ਭੀੜ ਪਈ ਕੋਈ ਦਰ ਆ ਜੇ ਹਮੇਸ਼ਾ ਖੁੱਲੇ ਰੱਖਦੇ ਬੂਹੇ, ਖਾਣ ਲਈ ਹੈ ਜੋ ਵੀ ਸਰਦਾ, ਦਿੰਦੇ ਆਦਰ ਸਤਿਕਾਰੇ, ਸ਼ਹਿਰਾਂ ਨਾਲੋਂ ਬੜੇ ਹੀ ਸੁੰਦਰ ਸਾਡੇ ਪਿੰਡਾ ਦੇ ਨਜ਼ਾਰੇ, ਤੜਕੇ ਉੱਠ ਕੇ ਧਾਰਾਂ ਕੱਢ ਕੇ ਪਾਉਂਦੇ ਬਾਦ ਚ' ਪੱਠੇ, ਦੁੱਧ ਘਿਓ ਦੇ ਸ਼ੁਕੀਨ ਨੇ ਪੂਰੇ ਨਾ ਲਾਉਂਦੇ ਵਾਧੂ ਸੱਟੇ, ਜਿਮ ਦੇ ਵੀ ਨੇ ਆਦੀ ਗੱਭਰੂ ਲਾਉਂਦੇ ਚੜ ਚੁਬਾਰੇ, ਸ਼ਹਿਰਾਂ ਨਾਲੋਂ ਬੜੇ ਹੀ ਸੁੰਦਰ ਸਾਡੇ ਪਿੰਡਾ ਦੇ ਨਜ਼ਾਰੇ, ਲੇਖਕ ਗਗਨਦੀਪ ਸਿੰਘ ਵਿਰਦੀ(ਗੈਰੀ)

ਵਹਿਮ ਦਾ ਕੋਈ ਇਲਾਜ ਨੀ ਹੁੰਦਾ

ਚੰਗਾ ਕਰੇ ਕੰਮ ਕੋਈ ਕਾਤੋਂ ਲੈ ਖਾਲੀ ਟੋਕਰਾ ਨੀ ਲੰਘੀ ਦਾ, ਖੰਘ ਜੇ ਨਾ ਹੋਵੇ ਐਵੇ ਦਰ ਮੂਹਰੇ ਜਾਣ ਬੁਝ ਨੀ ਖੰਘੀ ਦਾ, ਸਮੇ ਸਿਰ ਜੇ ਮੌੜ ਦੇਈਏ, ਮੂਲੋਂ ਦੂਣਾ ਵਿਆਜ ਨੀ ਹੁੰਦਾ, ਸੱਚ ਸਿਆਣੇ ਕਹਿੰਦੇ ਵਹਿਮ ਦਾ ਕੋਈ ਇਲਾਜ ਨੀ ਹੁੰਦਾ, ਝਾੜੂ ਵੀ ਬੁੱਝੋ ਭਾਈ ਕਿਹੜੀ ਗੱਲੋਂ ਖੜਾ ਨਹੀ ਕਰੀ ਦਾ, ਪਾਣੀ ਦਾ ਭਰਿਆ ਗਿਲਾਸ ਕਿਉ ਉਪਰੋਂ ਨਹੀ ਫੜੀ ਦਾ, ਮਨ ਮੋਹਣਾ ਜੇ ਨਾ ਹੋਵੇ ਲੱਗਦਾ ਚੰਗਾ ਸਾਜ ਨੀ ਹੁੰਦਾ, ਸੱਚ ਸਿਆਣੇ ਕਹਿੰਦੇ ਵਹਿਮ ਦਾ ਕੋਈ ਇਲਾਜ ਨੀ ਹੁੰਦਾ ਮੰਜੇ ਉਤੇ ਬੈਠ ਕਦੇ ਵੀ ਕਾਤੋਂ ਭਾਈ ਪੈਰ ਨਹੀ ਹਲਾਈ ਦੇ, ਧੋਖੇ ਆਲੇ 20 ਪਿੱਛੇ ਮਿਹਨਤੀ ਆਪਣੇ 5 ਨਹੀ ਗਵਾਈ ਦੇ, ਝੂਠ ਦੀਆ ਨੀਹਾਂ ਬਹੁਤਾ ਚੀਰ ਟੀਕਦਾ ਰਾਜ ਨੀ ਹੁੰਦਾ, ਸੱਚ ਸਿਆਣੇ ਕਹਿੰਦੇ ਵਹਿਮ ਦਾ ਕੋਈ ਇਲਾਜ ਨੀ ਹੁੰਦਾ,     ਤੂਫਾਨ ਵਿਚ ਕਦੇ ਕਿਤੇ ਵੀ ਕਿਉ ਰੁੱਖ ਥੱਲੇ ਨਹੀ ਰਹੀ ਦਾ, ਰਾਤ ਨੂੰ ਹੀ ਕਿਉ ਕਦੇ ਪਿੱਪਲ ਥੱਲੇ ਨਹੀ ਬਹੀ ਦਾ, ਸਾਇੰਸ ਦਾ ਹਰ ਪਹਿਲੂ ਮੈਂਥੋਂ ਨਜ਼ਰ ਅੰਦਾਜ਼ ਨਹੀ ਹੁੰਦਾ, ਸੱਚ ਸਿਆਣੇ ਕਹਿੰਦੇ ਵਹਿਮ ਦਾ ਕੋਈ ਇਲਾਜ ਨੀ ਹੁੰਦਾ, ਲੇਖਕ ਗਗਨਦੀਪ ਸਿੰਘ ਵਿਰਦੀ(ਗੈਰੀ)

ਕਵਿਤਾ ਉੱਗ ਪੈਂਦੀ

ਹਾੜੀ ਧੁੱਪਾਂ ਵਿਚ ਖੇਤ ਪਸੀਨਾ ਮਿਲ ਜਾਵੇ, ਫੇਰ ਬਿਨ ਸੀਜੇ ਹੀ ਫਸਲ ਜੀਅ ਜੁੱਗ ਪੈਂਦੀ,  ਤਰਜ਼ਮਾਨੀ ਸੱਚ ਦੀ ਕਰੇ ਤਰਕਾਂ ਦੇ ਨਾਲ, ਰਾਜਨੀਤੀ ਚੌਰਾਂ ਦੀ ਮੈਂ ਖਾਣ ਨੂੰ ਰੁੱਗ ਪੈਂਦੀ, ਹਰ ਭਾਸ਼ਾ ਅੱਖਰ ਦੇ ਨਾਲ ਕਰ ਪਿਆਰ ਤੂੰ, ਦੇਖੀ ਚਿੜੀ ਇਨਸਾਨੀਅਤ ਚੌਗਾ ਚੁੱਗ ਪੈਂਦੀ, ਹਰ ਵਕਤ ਹੀ ਸੋਚ ਆਪਣੀ ਅਜ਼ਾਦ ਕਰ, ਭਲਕੇ ਵੇਖੀ ਫੇਰ ਕਿੰਝ ਮੁਸੀਬਤ ਲੁੱਕ ਪੈਂਦੀ,  ਜਦ ਕਿਧਰੇ ਵੀ ਮੈਂ, ਖੇਤੀ ਗੇੜਾ ਕੱਢਦਾ ਹਾਂ, ਨਿਤ ਹੀ ਨਵੀ ਨਰੋਈ ਕਵਿਤਾ ਉੱਗ ਪੈਂਦੀ, ਲੇਖਕ ਗਗਨਦੀਪ ਸਿੰਘ ਵਿਰਦੀ(ਗੈਰੀ)

ਸੰਰੀਜਾਂ ਵਾਲੇ ਹੱਥਾਂ ਵਿੱਚ, ਮੈਂ ਕਲਮਾਂ ਫੜਾ ਦਿਆ

  ਨਸ਼ਿਆ ਚ' ਡੁੱਬਿਆ ਪੰਜਾਬ ਜਾਦਾਂ ਧਾਹਾਂ ਮਾਰਦਾ, ਏਸ ਦਲਦਲ ਚ' ਨਿਕਲਣ ਲਈ ਹੈ ਬਾਹਾਂ ਮਾਰਦਾ, ਨਸ਼ੇ ਕਰਨ ਨੂੰ ਨਹੀ ਜੰਮੇ ਏ ਸੱਭ ਨੂੰ ਸਮਝਾ ਦਿਆ, ਸੰਰੀਜਾਂ ਵਾਲੇ ਹੱਥਾਂ ਵਿੱਚ, ਮੈਂ ਕਲਮਾਂ ਫੜਾ ਦਿਆ, ਕਦੇ ਚੁੰਘਦੇ ਸਾ ਬੂਰੀਆਂ, ਹੁਣ ਨਸ਼ੇ ਖਾ ਗਏ ਸਰੀਰ, ਆਦਰ ਸਤਕਾਰ ਵੀ ਭੁੱਲੇ, ਨਾਲੇ ਸੁੱਤੇ ਪਏ ਜ਼ਮੀਰ, ਸਾਰੇ ਸੁੱਤੇ ਪਏ ਜ਼ਮੀਰਾਂ ਨੂੰ ਹੌਕਾ ਮਾਰ ਉੱਠਾਂ ਦਿਆ,   ਸੰਰੀਜਾਂ ਵਾਲੇ ਹੱਥਾਂ ਵਿੱਚ, ਮੈਂ ਕਲਮਾਂ ਫੜਾ ਦਿਆ, ਕਿੰਨੇ ਫੁੱਲ ਸਾੜ ਦਿੱਤੇ ਸਾਡੇ ਏਸ ਨਸ਼ੇ ਦੇ ਤੂਫਾਨ ਨੇ, ਕਿੰਨੀਆਂ ਸੁਹਾਗਣਾ ਰੰਡੀਆਂ, ਕਿੰਨੇ ਘਰ ਵਿਰਾਨ ਨੇ, ਨਵਾ ਕੋਈ ਫੁੱਲ ਮਿਲੇ ਹਰ ਵਿਹੜੇ ਮੈਂ ਉਗਾ ਦਿਆ, ਸੰਰੀਜਾਂ ਵਾਲੇ ਹੱਥਾਂ ਵਿੱਚ, ਮੈਂ ਕਲਮਾਂ ਫੜਾ ਦਿਆ, ਲੇਖਕ ਗਗਨਦੀਪ ਸਿੰਘ ਵਿਰਦੀ (ਗੈਰੀ)

ਬੈਂਕ ਕਰਮਚਾਰੀ

  ਅਜ ਗਿਆ ਮੈਂ ਬੈਂਕ ਆਪਣੇ ਖਾਤੇ ਚ ਪੈਸੇ ਕਢਵਾਉਣ, ਰਾਸ਼ਨ ਘਰ ਦਾ ਮੁਕਿਆਂ, ਗਿਆ ਥੈਲੇ ਚ' ਭਰਵਾਉਣ, ਕਹਿਰ ਦੀ ਧੁੱਪ ਵਿੱਚ ਬੈਂਕ ਪੁੱਜ ਪਰਚੀ ਭਰ ਦਿੱਤੀ, ਅੱਧੇ ਘੰਟੇ ਬਾਅਦ ਬੈਂਕ ਕਰਮਚਾਰੀ ਅੱਗੇ ਧਰ ਦਿੱਤੀ, ਤਪਿਆ ਕਰਮਚਾਰੀ ਬੋਲਿਆ ਪਹਿਲਾਂ ਆਕੜ ਕੇ, ਘੂਰ ਮੇਰੇ ਵਲ ਵੱਟੀ ਉਸਨੇ ਪਾਸ ਬੁੱਕ ਮੇਰੀ ਫਕੜ ਕੇ,  ਮੈਨੂੰ ਕਹਿੰਦਾ ਏ ਤੂੰ ਨਹੀ? ਜੋ ਫ਼ੋਟੋ ਵਿੱਚ ਦਿਸਦਾ ਹੈ, ਮੈਂ ਕਿਹਾ ਗਰੀਬੀ ਵਿੱਚ ਬੰਦਾ ਏਸੇ ਤਰਾ ਹੀ ਪਿਸਦਾ ਹੈ, ਹਾਲੇ ਆਪਾ ਗਲ ਕਰ ਹੀ ਰਹੇ ਸੀ, ਪਿੱਛੋਂ ਆਈ ਅਵਾਜ਼, ਮੈਂ ਕਿਹਾ ਮੰਨਿਆ ਗਰਮੀ ਏ, ਪਰ ਕੀ ਬੋਲਣ ਦਾ ਅੰਦਾਜ਼, ਕਹਿੰਦਾ ਮਾਫ਼ ਕਰਨਾ, ਕੀ  ਏਹ 10,000 ਹੈ ਲਿਖਿਆ, ਮੈਂ 15 ਮਿੰਟ ਹੋ ਗਏ ਪਰਚੀ ਦਿੱਤੀ ਨੂੰ, ਤੈਂ ਹਾਲੇ ਨੀ  ਦਿੱਖਿਆ, ਤੁਸੀ ਅੱਖਾਂ ਦਾ ਇਲਾਜ ਕਰਾਓ ਦਿਖਣਾ ਹੋ ਗਿਆ ਥੌਨੂੰ ਬੰਦ, ਵਿਹਲੀਆਂ ਖਾਣੀਆਂ ਗੀਝੇ ਤੁਸੀ, ਕੰਮ ਕਰਨਾ ਥੌਨੂੰ ਨਾ ਪਸੰਦ, ਲੇਖਕ ਗਗਨਦੀਪ ਸਿੰਘ ਵਿਰਦੀ(ਗੈਰੀ)