Skip to main content

ਦੋਹੇ ....

 


ਦੋਹੇ ....


ਤੁਰਦੇ ਰਹਿਣਾ ਜ਼ਿੰਦਗੀ, ਰੁਕਣਾ ਮੌਤ ਸਮਾਨ ।

ਮੰਜ਼ਿਲ ਮਿਲਦੀ ਚਲਦਿਆਂ, ਰੁਕ ਜਾਵੋ ਸ਼ਮਸ਼ਾਨ ।


ਨਾਲ ਸਲੀਕੇ ਰਹਿਣ ਤੇ, ਮਿਲਦਾ ਇੱਜ਼ਤ ਮਾਣ ।

ਮਿਹਨਤ ਕਰਕੇ ਜੱਗ ਤੇ, ਬਣਦੀ ਹੈ ਪਹਿਚਾਣ।


ਬੰਦਾ ਵੈਰ ਕਮਾਂਵਦਾ, ਅਜਕਲ ਬੰਦੇ ਨਾਲ਼ ।

ਕਿੱਦਾਂ ਕਿਸ ਨੂੰ ਲੁੱਟਣਾ, ਬੁਣਦਾ ਰਹਿੰਦਾ ਜਾਲ਼।


ਨਾ ਹੈ ਅਜਕਲ ਦੋਸਤੀ,ਨਾ ਹੀ ਅਜਕਲ ਪਿਆਰ। 

ਮਤਲਬ  ਪਿੱਛੇ  ਚੱਲਦਾ,  ਇਹ  ਸਾਰਾ  ਸੰਸਾਰ ।


ਦੁਸ਼ਮਣ ਖੁਸ਼ ਨੇ ਹੋਂਵਦੇ ,ਪਾ ਏਕੇ ਵਿਚ  ਫੁੱਟ।

ਬੈਠ ਤਮਾਸ਼ਾ ਵੇਖਦੇ, ਘਰ ਵਿਚ ਤੀਲੀ ਸੁੱਟ।


ਉੱਠ ਸਮੇਂ ਤੇ ਬੰਦਿਆ, ਨੀਂਦਰ ਦਾ ਕਰ ਤਿਆਗ। 

ਆਲਸ ਨੇ ਜੇ ਦੱਬਿਆ  ,ਸੌਂ ਜਾਵਣਗੇ ਭਾਗ ।


 ਕਿਸਮਤ ਨੂੰ ਪਲਟਾਉਣ ਵੀ ,ਹੁੰਦਾ ਅਪਣੇ ਹੱਥ ।

 ਹਿੰਮਤ ਕਰ ਕੇ ਪਾ ਲਵੀਂ ,ਤੂੰ ਕਿਸਮਤ ਨੂੰ ਨੱਥ ।

ਬੱਬੂ ਸੈਣੀ 🌙

Comments

Popular posts from this blog

ਸ਼ਹਿਰਾਂ ਨਾਲੋਂ ਬੜੇ ਹੀ ਸੁੰਦਰ ਸਾਡੇ ਪਿੰਡਾ ਦੇ ਨਜ਼ਾਰੇ,

ਹਰ ਮਹੀਨੇ ਚੜਦੀ ਸੰਗਰਾਂਦ ਵੰਡਦੀ ਖੁਸ਼ੀਆਂ ਖੇੜੇ, ਸੱਥ ਬਜ਼ੁਰਗੀ ਫੈਸਲੇ ਸੁਣਾਵੇ ਫੇਰ ਹੁੰਦੇ ਝੱਟ ਨਬੇੜੇ, ਬੜਾ ਮੰਨ ਭਾਉਂਦੇ ਇੱਥੇ ਮੰਦਰ ਮਸਜ਼ਿਦ ਗੁਰਦੁਆਰੇ, ਸ਼ਹਿਰਾਂ ਨਾਲੋਂ ਬੜੇ ਹੀ ਸੁੰਦਰ ਸਾਡੇ ਪਿੰਡਾ ਦੇ ਨਜ਼ਾਰੇ, ਵਿਹੜਿਆ ਵਿੱਚ ਪੰਜ ਮੰਜੇ ਡਾਲ ਸੋਂਦੇ ਤਾਰਿਆ ਥੱਲੇ, ਸਬਰ ਮਿਹਨਤ ਲਗਨ ਦਿਲ ਚ' ਚਾਹੇ ਕੱਖ ਨਾ ਪੱਲੇ, ਸੱਭ ਦੀ ਮਦਦ ਕਰਨਾ ਜਾਣਦੇ ਏ ਦੌਲਤ ਦੇ ਵਿਚਾਰੇ, ਸ਼ਹਿਰਾਂ ਨਾਲੋਂ ਬੜੇ ਹੀ ਸੁੰਦਰ ਸਾਡੇ ਪਿੰਡਾ ਦੇ ਨਜ਼ਾਰੇ, ਟੋਏ ਛੱਪੜ ਛਪਾਰ ਦਰਿਆ ਕਿੰਨੇ ਹੀ ਸੁੰਦਰ ਨੇ ਸੂਹੇ, ਭੀੜ ਪਈ ਕੋਈ ਦਰ ਆ ਜੇ ਹਮੇਸ਼ਾ ਖੁੱਲੇ ਰੱਖਦੇ ਬੂਹੇ, ਖਾਣ ਲਈ ਹੈ ਜੋ ਵੀ ਸਰਦਾ, ਦਿੰਦੇ ਆਦਰ ਸਤਿਕਾਰੇ, ਸ਼ਹਿਰਾਂ ਨਾਲੋਂ ਬੜੇ ਹੀ ਸੁੰਦਰ ਸਾਡੇ ਪਿੰਡਾ ਦੇ ਨਜ਼ਾਰੇ, ਤੜਕੇ ਉੱਠ ਕੇ ਧਾਰਾਂ ਕੱਢ ਕੇ ਪਾਉਂਦੇ ਬਾਦ ਚ' ਪੱਠੇ, ਦੁੱਧ ਘਿਓ ਦੇ ਸ਼ੁਕੀਨ ਨੇ ਪੂਰੇ ਨਾ ਲਾਉਂਦੇ ਵਾਧੂ ਸੱਟੇ, ਜਿਮ ਦੇ ਵੀ ਨੇ ਆਦੀ ਗੱਭਰੂ ਲਾਉਂਦੇ ਚੜ ਚੁਬਾਰੇ, ਸ਼ਹਿਰਾਂ ਨਾਲੋਂ ਬੜੇ ਹੀ ਸੁੰਦਰ ਸਾਡੇ ਪਿੰਡਾ ਦੇ ਨਜ਼ਾਰੇ, ਲੇਖਕ ਗਗਨਦੀਪ ਸਿੰਘ ਵਿਰਦੀ(ਗੈਰੀ)

ਧੀ ਵੱਲੋ ਮਾਂ ਨਾਲ ਨਫਰਤ ਦਾ ਕਾਰਨ

  ਧੀ ਵੱਲੋ ਮਾਂ ਨਾਲ ਨਫਰਤ ਦਾ ਕਾਰਨ      ਅੱਜ ਜਮਾਨਾ ਬਹੁਤ ਬਦਲ ਗਿਆ ਹੈ ।ਹੁਣ ਰਿਸ਼ਤਿਆਂ ਵਿੱਚ ਪਹਿਲਾਂ ਵਾਲੀ ਗੱਲ ਨਹੀ ਰਹੀ ।ਪਹਿਲਾ ਵਾਂਗ ਹੁਣ ਮਿਠਾਸ ,ਸ਼ਹਿਣਸ਼ੀਲਤਾ ,ਆਪਣਾਪਣ  ਨਹੀ ਰਿਹਾ । ਪਹਿਲਾਂ ਬੇਝਿਜਕ ਹੋ ਕੇ ਵੱਡੇ ਬਜੁਰਗ ਛੋਟੇ ਬੱਚਿਆਂ ਨੂੰ ਝਿੜਕ ਵੀ ਦਿੰਦੇ ਸਨ ਪਰ ਹੁਣ ਕੋਈ ਬੱਚਾ ਗੱਲ ਨਹੀ ਕਹਾਉਦਾ ਤੇ ਮਾਂ -ਬਾਪ ਵੀ ਕਹਿਣ ਤੋਂ ਝਿਜਕਦੇ ਹਨ।  ਜਮਾਨੇ ਦੇ ਨਾਲ ਰਿਸ਼ਤੇ ਵੀ ਬਦਲ ਰਹੇ ਹਨ।ਹਰ ਰਿਸ਼ਤੇ ਵਿੱਚ ਅੱਜਕਲ ਥੋੜੀ ਬਹੁਤੀ ਨੋਕ ਝੋਕ ਨਾਲ ਅਣਬਣ ਰਹਿੰਦੀ ਹੈ ।ਅੱਜ ਮਾਂ-ਧੀ ਦੇ ਰਿਸ਼ਤੇ ਤੇ ਗੌਰ ਕਰਦੇ ਹਾਂ ਕਿ ਮਾਂ ਵੱਲੋ ਦਿਤੀਆ ਨਸੀਹਤਾਂ ਸਾਡੀ ਜਿੰਦਗੀ ਨੂੰ ਸੰਵਾਰ ਦਿੰਦੀਆਂ ਹਨ ,ਪਰ ਕਈ ਧੀਆਂ ਇੰਨਾਂ ਨਸੀਹਤਾਂ ਨੂੰ ਸਹਾਰਦੀਆਂ ਨਹੀ ਤੇ ਖਿਝ ਜਾਂਦੀਆਂ ਹਨ ।  ਕਈ ਮਾਮਲਿਆਂ ਵਿੱਚ ਧੀ ਨੂੰ ਮਾਂ ਉਦੋਂ ਬੁਰੀ ਲੱਗਦੀ ਹੈ ਜਦੋ ਉਹ ਦੂਜੇ ਬੱਚੇ ਦਾ ਵੱਧ ਮੋਹ ਕਰੇ ਤੇ ਜਦੋਂ ਮਾਂ ਮਤਰੇਈ ਹੋਵੇ ।ਪਰ ਇਹਨਾਂ ਤੋਂ ਇਲਾਵਾ ਵੀ ਕਈ ਬਹੁਤ ਹੋਰ ਵੀ ਕਾਰਨ ਹਨ ਜੋ ਮਾਂ - ਧੀ ਦੇ ਰਿਸ਼ਤੇ ਤੇ ਪਰਭਾਵ ਪਾਉਂਦੇ ਹਨ ।ਮਾਂ ਵੱਲੋਂ ਲਾਈਆਂ ਕੲਈ ਬੰਦਿਸ਼ਾਂ ਕਾਰਨ ਧੀ ਮਾਂ ਨੂੰ ਨਫਰਤ ਕਰਨ ਲੱਗ ਜਾਂਦੀ ਹੈ ।      ਮਾਂ-ਧੀ ਦਾ ਰਿਸ਼ਤਾ ਇਕ ਬਹੁਤ ਹੀ ਖੂਬਸੂਰਤ ਤੇ ਅਹਿਸਾਸ ਭਰਿਆ ਰਿਸ਼ਤਾ ਹੈ ।ਮਾਂ ਦਾ ਦਖਲ ਧੀ ਦੀ ਜਿੰਦਗੀ ਸੰਵਾਰ ਦਿੰਦਾ ਹੈ ।ਮਾਂ ਆਪਣੀ ਧੀ ਨੂੰ ਸਮਾਜ ਦੀਆਂ ਹਰ ਇਕ ਬੁਰੀਆਂ ਨਜਰਾਂ ਤੋਂ ਬਚਾ ਕੇ ਰੱਖਦੀ ਹੈ ।ਕਿਉਕਿ ਅਜਕੱਲ ਕਿਸੇ ਰਿਸ਼ਤੇ ਤੇ ਭਰੋਸਾ ਕਰ