Skip to main content

ਯਾਦਾਂ...../


ਯਾਦਾਂ...../


 ਦਿਲ ਬੈਠਾ ਏ ਖੋਲ ਪਿਟਾਰੀ ਯਾਦਾਂ ਦੀ ।

ਹੰਝੂ ਕਰ ਕਰ ਆਉਣ ਸਵਾਰੀ ਯਾਦਾਂ ਦੀ। 


ਪੰਧ ਲਮੇਰਾ ਮੰਜ਼ਿਲ ਅੱਖੋਂ ਓਹਲੇ ਹੈ ,

ਸਿਰ ਦੇ ਉੱਤੇ ਗਠੜੀ ਭਾਰੀ ਯਾਦਾਂ ਦੀ ।


ਤਨ ਤੋਂ ਲੈ ਕੇ ਰੂਹ ਤਕ ਜਖ਼ਮੀ ਹੋਈ ਏ, 

ਪੁੱਛੋਂ ਨਾ ਕਿੰਝ ਪੀੜ ਸਹਾਰੀ ਯਾਦਾਂ ਦੀ ।


ਜਦ ਵੀ ਕਿਧਰੇ ਕੱਲਮ ਕੱਲੀ ਬਹਿੰਦੀ ਹਾਂ, 

ਸੀਨੇ ਖੁੱਭੇ  ਤੇਜ਼ ਕਟਾਰੀ  ਯਾਦਾਂ ਦੀ ।


ਸੁਪਨੇ ਦੇ ਵਿੱਚ ਮਹਿਲ ਬਣਾਏ ਰੀਝਾਂ ਦੇ,

ਕਰਕੇ  ਰੱਖੀ  ਚਾਰਦਿਵਾਰੀ ਯਾਦਾਂ ਦੀ ।


ਮਿੱਠਾ ਮਿੱਠਾ ਦਰਦ ਜਿਗਰ ਵਿਚ ਉੱਠ ਰਿਹੈ, 

ਨੈਣਾਂ ਵਿੱਚ ਹਰ ਵਕ਼ਤ ਖੁਮਾਰੀ ਯਾਦਾਂ ਦੀ ।


ਢੋਹ ਲੈਂਦੀ ਹਾਂ ਬੂਹੇ ਜਦ ਮੈਂ ਸ਼ਾਮ ਢਲੇ਼,

ਖੁੱਲ ਜਾਂਦੀ ਫਿਰ ਕੋਈ ਬਾਰੀ ਯਾਦਾਂ ਦੀ।


ਦੂਰ ਕਿਤੇ ਉਹ ਜਾ ਕੇ ਮੇਰੇ ਕੋਲ ਰਹੇ ,

'ਬੱਬੂ' ਇਹ ਹੈ ਕਾਰਗੁਜਾਰੀ ਯਾਦਾਂ ਦੀ।


ਬੱਬੂ ਸੈਣੀ 🌀

Comments

Popular posts from this blog

ਧੀ ਵੱਲੋ ਮਾਂ ਨਾਲ ਨਫਰਤ ਦਾ ਕਾਰਨ

  ਧੀ ਵੱਲੋ ਮਾਂ ਨਾਲ ਨਫਰਤ ਦਾ ਕਾਰਨ      ਅੱਜ ਜਮਾਨਾ ਬਹੁਤ ਬਦਲ ਗਿਆ ਹੈ ।ਹੁਣ ਰਿਸ਼ਤਿਆਂ ਵਿੱਚ ਪਹਿਲਾਂ ਵਾਲੀ ਗੱਲ ਨਹੀ ਰਹੀ ।ਪਹਿਲਾ ਵਾਂਗ ਹੁਣ ਮਿਠਾਸ ,ਸ਼ਹਿਣਸ਼ੀਲਤਾ ,ਆਪਣਾਪਣ  ਨਹੀ ਰਿਹਾ । ਪਹਿਲਾਂ ਬੇਝਿਜਕ ਹੋ ਕੇ ਵੱਡੇ ਬਜੁਰਗ ਛੋਟੇ ਬੱਚਿਆਂ ਨੂੰ ਝਿੜਕ ਵੀ ਦਿੰਦੇ ਸਨ ਪਰ ਹੁਣ ਕੋਈ ਬੱਚਾ ਗੱਲ ਨਹੀ ਕਹਾਉਦਾ ਤੇ ਮਾਂ -ਬਾਪ ਵੀ ਕਹਿਣ ਤੋਂ ਝਿਜਕਦੇ ਹਨ।  ਜਮਾਨੇ ਦੇ ਨਾਲ ਰਿਸ਼ਤੇ ਵੀ ਬਦਲ ਰਹੇ ਹਨ।ਹਰ ਰਿਸ਼ਤੇ ਵਿੱਚ ਅੱਜਕਲ ਥੋੜੀ ਬਹੁਤੀ ਨੋਕ ਝੋਕ ਨਾਲ ਅਣਬਣ ਰਹਿੰਦੀ ਹੈ ।ਅੱਜ ਮਾਂ-ਧੀ ਦੇ ਰਿਸ਼ਤੇ ਤੇ ਗੌਰ ਕਰਦੇ ਹਾਂ ਕਿ ਮਾਂ ਵੱਲੋ ਦਿਤੀਆ ਨਸੀਹਤਾਂ ਸਾਡੀ ਜਿੰਦਗੀ ਨੂੰ ਸੰਵਾਰ ਦਿੰਦੀਆਂ ਹਨ ,ਪਰ ਕਈ ਧੀਆਂ ਇੰਨਾਂ ਨਸੀਹਤਾਂ ਨੂੰ ਸਹਾਰਦੀਆਂ ਨਹੀ ਤੇ ਖਿਝ ਜਾਂਦੀਆਂ ਹਨ ।  ਕਈ ਮਾਮਲਿਆਂ ਵਿੱਚ ਧੀ ਨੂੰ ਮਾਂ ਉਦੋਂ ਬੁਰੀ ਲੱਗਦੀ ਹੈ ਜਦੋ ਉਹ ਦੂਜੇ ਬੱਚੇ ਦਾ ਵੱਧ ਮੋਹ ਕਰੇ ਤੇ ਜਦੋਂ ਮਾਂ ਮਤਰੇਈ ਹੋਵੇ ।ਪਰ ਇਹਨਾਂ ਤੋਂ ਇਲਾਵਾ ਵੀ ਕਈ ਬਹੁਤ ਹੋਰ ਵੀ ਕਾਰਨ ਹਨ ਜੋ ਮਾਂ - ਧੀ ਦੇ ਰਿਸ਼ਤੇ ਤੇ ਪਰਭਾਵ ਪਾਉਂਦੇ ਹਨ ।ਮਾਂ ਵੱਲੋਂ ਲਾਈਆਂ ਕੲਈ ਬੰਦਿਸ਼ਾਂ ਕਾਰਨ ਧੀ ਮਾਂ ਨੂੰ ਨਫਰਤ ਕਰਨ ਲੱਗ ਜਾਂਦੀ ਹੈ ।      ਮਾਂ-ਧੀ ਦਾ ਰਿਸ਼ਤਾ ਇਕ ਬਹੁਤ ਹੀ ਖੂਬਸੂਰਤ ਤੇ ਅਹਿਸਾਸ ਭਰਿਆ ਰਿਸ਼ਤਾ ਹੈ ।ਮਾਂ ਦਾ ਦਖਲ ਧੀ ਦੀ ਜਿੰਦਗੀ ਸੰਵਾਰ ਦਿੰਦਾ ਹੈ ।ਮਾਂ ਆਪਣੀ ਧੀ ਨੂੰ ਸਮਾਜ ਦੀਆਂ ਹਰ ਇਕ ਬੁਰੀਆਂ ਨਜਰਾਂ ਤੋਂ ਬਚ...

ਅਸ਼ਲੀਲਤਾ

  ਚੋ ਪਾਸੇ ਤੋਂ ਦਰਵਾਜ਼ੇ ਖੁੱਲੇ ਹੈ ਏਕਤਾ ਦਾ ਪ੍ਰਤੀਕ, ਨੰਗੇ ਹੋ ਕੇ ਗੁਰੂ ਘਰ ਜਾਣਾ ਕੀ ਹੈ ਏਹ ਸਭ ਠੀਕ, ਜੇ ਕੋਈ ਰੋਕੇ ਥੌਨੂੰ ਤਾਂ ਤੁਸੀਂ ਕਰਦੇ ਹੋ ਬਹਿਸ, ਇਹੋ ਥੌਡੀ ਸੋਚ ਨੇ ਥੌਨੂੰ ਕਰਤਾ ਤਹਿਸ ਨਹਿਸ਼, ਭੁੱਲ ਗਈ ਮਰਿਆਦਾ ਥੌਨੂ ਨਾ ਰਿਹਾ ਕਿਸੇ ਦਾ ਡਰ, ਅਸ਼ਲੀਲਤਾ ਫੈਲਾ ਦਿੱਤੀ “ਗੁਰੂ ਰਾਮਦਾਸ” ਦੇ ਘਰ, Social Media ਤੇ ਬਹੁਤੇ ਭਖਦੇ ਮੁੱਦੇ ਮਿੰਟੋ Mint, Flag ਸੀ ਉਹ ਇਟਲੀ ਦਾ ਮੈਂ ਏਹ ਵੀ ਦਿੰਦਾ Hint, Tik Tok ਤਾਂ ਬੈਨ ਕਰਤੀ ਨਵਾ ਚੱਲਿਆ Trend, S G P C ਨੇ ਗਲਤ ਕੀਤਾ ਸੇਵਾਦਾਰ suspend, ਗੱਲ ਵੱਧਣੀ ਸੀ ਵਾਧੂ ਜੇ ਉਹਦੇ ਮੂੰਹ ਤੇ ਦਿੰਦਾ ਧਰ, ਅਸ਼ਲੀਲਤਾ ਫੈਲਾ ਦਿੱਤੀ “ਗੁਰੂ ਰਾਮਦਾਸ” ਦੇ ਘਰ, ਪਤਾ ਲੱਗਜੂ ਥੌਨੂ ਸਾਰਾ ਮਸਲਾ ਪੜੋ ਜਾ ਕੇ Tweet, ਸਿੱਖਾਂ ਨੂੰ ਬਦਨਾਮ ਨੇ ਕਰਦੇ ਏ ਦਿੰਦੇ ਵਾਧੂ Speech, ਕਹਿੰਦੇ ਏਹ ਅਸਲੀ ਨਹੀ ਜੇਹੜਾ Temple of Gold, ਗੱਲਾਂ ਐਵੇ ਦੀਆ ਹੋਰ ਵਾਧੂ ਪਰ ਹਾਂ ਕਰਦਾ ਮੈਂ Hold, ਮੱਸੇ ਰੰਗੜ ਵਰਗੇ ਹੋਗੇ ਹੁਣ ਇੱਥੇ ਨਾਰੀ ਅਤੇ ਨਰ, ਅਸ਼ਲੀਲਤਾ ਫੈਲਾ ਦਿੱਤੀ “ਗੁਰੂ ਰਾਮਦਾਸ” ਦੇ ਘਰ, ਲੇਖਕ ਗਗਨਦੀਪ ਸਿੰਘ ਵਿਰਦੀ(ਗੈਰੀ)

ਸੰਰੀਜਾਂ ਵਾਲੇ ਹੱਥਾਂ ਵਿੱਚ, ਮੈਂ ਕਲਮਾਂ ਫੜਾ ਦਿਆ

  ਨਸ਼ਿਆ ਚ' ਡੁੱਬਿਆ ਪੰਜਾਬ ਜਾਦਾਂ ਧਾਹਾਂ ਮਾਰਦਾ, ਏਸ ਦਲਦਲ ਚ' ਨਿਕਲਣ ਲਈ ਹੈ ਬਾਹਾਂ ਮਾਰਦਾ, ਨਸ਼ੇ ਕਰਨ ਨੂੰ ਨਹੀ ਜੰਮੇ ਏ ਸੱਭ ਨੂੰ ਸਮਝਾ ਦਿਆ, ਸੰਰੀਜਾਂ ਵਾਲੇ ਹੱਥਾਂ ਵਿੱਚ, ਮੈਂ ਕਲਮਾਂ ਫੜਾ ਦਿਆ, ਕਦੇ ਚੁੰਘਦੇ ਸਾ ਬੂਰੀਆਂ, ਹੁਣ ਨਸ਼ੇ ਖਾ ਗਏ ਸਰੀਰ, ਆਦਰ ਸਤਕਾਰ ਵੀ ਭੁੱਲੇ, ਨਾਲੇ ਸੁੱਤੇ ਪਏ ਜ਼ਮੀਰ, ਸਾਰੇ ਸੁੱਤੇ ਪਏ ਜ਼ਮੀਰਾਂ ਨੂੰ ਹੌਕਾ ਮਾਰ ਉੱਠਾਂ ਦਿਆ,   ਸੰਰੀਜਾਂ ਵਾਲੇ ਹੱਥਾਂ ਵਿੱਚ, ਮੈਂ ਕਲਮਾਂ ਫੜਾ ਦਿਆ, ਕਿੰਨੇ ਫੁੱਲ ਸਾੜ ਦਿੱਤੇ ਸਾਡੇ ਏਸ ਨਸ਼ੇ ਦੇ ਤੂਫਾਨ ਨੇ, ਕਿੰਨੀਆਂ ਸੁਹਾਗਣਾ ਰੰਡੀਆਂ, ਕਿੰਨੇ ਘਰ ਵਿਰਾਨ ਨੇ, ਨਵਾ ਕੋਈ ਫੁੱਲ ਮਿਲੇ ਹਰ ਵਿਹੜੇ ਮੈਂ ਉਗਾ ਦਿਆ, ਸੰਰੀਜਾਂ ਵਾਲੇ ਹੱਥਾਂ ਵਿੱਚ, ਮੈਂ ਕਲਮਾਂ ਫੜਾ ਦਿਆ, ਲੇਖਕ ਗਗਨਦੀਪ ਸਿੰਘ ਵਿਰਦੀ (ਗੈਰੀ)