ਹਾੜੀ ਧੁੱਪਾਂ ਵਿਚ ਖੇਤ ਪਸੀਨਾ ਮਿਲ ਜਾਵੇ,
ਫੇਰ ਬਿਨ ਸੀਜੇ ਹੀ ਫਸਲ ਜੀਅ ਜੁੱਗ ਪੈਂਦੀ,
ਤਰਜ਼ਮਾਨੀ ਸੱਚ ਦੀ ਕਰੇ ਤਰਕਾਂ ਦੇ ਨਾਲ,
ਰਾਜਨੀਤੀ ਚੌਰਾਂ ਦੀ ਮੈਂ ਖਾਣ ਨੂੰ ਰੁੱਗ ਪੈਂਦੀ,
ਹਰ ਭਾਸ਼ਾ ਅੱਖਰ ਦੇ ਨਾਲ ਕਰ ਪਿਆਰ ਤੂੰ,
ਦੇਖੀ ਚਿੜੀ ਇਨਸਾਨੀਅਤ ਚੌਗਾ ਚੁੱਗ ਪੈਂਦੀ,
ਹਰ ਵਕਤ ਹੀ ਸੋਚ ਆਪਣੀ ਅਜ਼ਾਦ ਕਰ,
ਭਲਕੇ ਵੇਖੀ ਫੇਰ ਕਿੰਝ ਮੁਸੀਬਤ ਲੁੱਕ ਪੈਂਦੀ,
ਜਦ ਕਿਧਰੇ ਵੀ ਮੈਂ, ਖੇਤੀ ਗੇੜਾ ਕੱਢਦਾ ਹਾਂ,
ਨਿਤ ਹੀ ਨਵੀ ਨਰੋਈ ਕਵਿਤਾ ਉੱਗ ਪੈਂਦੀ,
ਲੇਖਕ ਗਗਨਦੀਪ ਸਿੰਘ ਵਿਰਦੀ(ਗੈਰੀ)
Comments
Post a Comment