ਅਜ ਗਿਆ ਮੈਂ ਬੈਂਕ ਆਪਣੇ ਖਾਤੇ ਚ ਪੈਸੇ ਕਢਵਾਉਣ,
ਰਾਸ਼ਨ ਘਰ ਦਾ ਮੁਕਿਆਂ, ਗਿਆ ਥੈਲੇ ਚ' ਭਰਵਾਉਣ,
ਕਹਿਰ ਦੀ ਧੁੱਪ ਵਿੱਚ ਬੈਂਕ ਪੁੱਜ ਪਰਚੀ ਭਰ ਦਿੱਤੀ,
ਅੱਧੇ ਘੰਟੇ ਬਾਅਦ ਬੈਂਕ ਕਰਮਚਾਰੀ ਅੱਗੇ ਧਰ ਦਿੱਤੀ,
ਤਪਿਆ ਕਰਮਚਾਰੀ ਬੋਲਿਆ ਪਹਿਲਾਂ ਆਕੜ ਕੇ,
ਘੂਰ ਮੇਰੇ ਵਲ ਵੱਟੀ ਉਸਨੇ ਪਾਸ ਬੁੱਕ ਮੇਰੀ ਫਕੜ ਕੇ,
ਮੈਨੂੰ ਕਹਿੰਦਾ ਏ ਤੂੰ ਨਹੀ? ਜੋ ਫ਼ੋਟੋ ਵਿੱਚ ਦਿਸਦਾ ਹੈ,
ਮੈਂ ਕਿਹਾ ਗਰੀਬੀ ਵਿੱਚ ਬੰਦਾ ਏਸੇ ਤਰਾ ਹੀ ਪਿਸਦਾ ਹੈ,
ਹਾਲੇ ਆਪਾ ਗਲ ਕਰ ਹੀ ਰਹੇ ਸੀ, ਪਿੱਛੋਂ ਆਈ ਅਵਾਜ਼,
ਮੈਂ ਕਿਹਾ ਮੰਨਿਆ ਗਰਮੀ ਏ, ਪਰ ਕੀ ਬੋਲਣ ਦਾ ਅੰਦਾਜ਼,
ਕਹਿੰਦਾ ਮਾਫ਼ ਕਰਨਾ, ਕੀ ਏਹ 10,000 ਹੈ ਲਿਖਿਆ,
ਮੈਂ 15 ਮਿੰਟ ਹੋ ਗਏ ਪਰਚੀ ਦਿੱਤੀ ਨੂੰ, ਤੈਂ ਹਾਲੇ ਨੀ ਦਿੱਖਿਆ,
ਤੁਸੀ ਅੱਖਾਂ ਦਾ ਇਲਾਜ ਕਰਾਓ ਦਿਖਣਾ ਹੋ ਗਿਆ ਥੌਨੂੰ ਬੰਦ,
ਵਿਹਲੀਆਂ ਖਾਣੀਆਂ ਗੀਝੇ ਤੁਸੀ, ਕੰਮ ਕਰਨਾ ਥੌਨੂੰ ਨਾ ਪਸੰਦ,
ਲੇਖਕ ਗਗਨਦੀਪ ਸਿੰਘ ਵਿਰਦੀ(ਗੈਰੀ)
Comments
Post a Comment