Skip to main content

ਸਫਾਈ ਅਭਿਆਨ


ਸਰੀਰ ਦਾ ਸੱਭ ਤੋਂ ਪਹਿਲਾ ਪੱਖ,
ਆਲੇ ਦੁਆਲੇ ਨਾ ਹੋਣ ਦੇਈਏ ਕੱਖ,
ਪਿੰਡੋਂ ਤੋਂ ਲੈ ਕੇ ਸਕੂਲ ਤੱਕ,
ਲਿਫਾਫੇ, ਗੰਦੇ ਮੰਦੇ ਦੇਈਏ ਚੱਕ,
ਕੂੜਾ ਸਾਰਾ ਪਾਈਏ ਵਿੱਚ ਕੂੜੇਦਾਨ,
ਆਜੋ ਤੁਹਾਨੂੰ ਦੇਈਏ ਗਿਆਨ,
ਸੁਰੂ ਕਰੀਏ ਸਫਾਈ ਅਭਿਆਨ,

ਖਾਣ ਤੋਂ ਪਹਿਲਾਂ ਧੋਈਏ ਹੱਥ,
ਰੋਗਾਂ ਨੂੰ ਫੇਰ ਜਾ ਪਵੇਗੀ ਨੱਥ,
ਬੀਮਾਰੀ ਦਾ ਹੁੱਣ ਖਾਤਮਾ ਹੋਜੂ,
ਕੀਟਾਣੂ ਸਾਰੇ ਮਰ ਕੇ ਸੋਜੂ,
ਬੁੱਢੇ ਵਰੇ ਵੀ ਹੋ ਜਾਣਗੇ ਜਵਾਨ,
ਆਜੋ ਤੁਹਾਨੂੰ ਦੇਈਏ ਗਿਆਨ,
ਸੁਰੂ ਕਰੀਏ ਸਫਾਈ ਅਭਿਆਨ,

ਪਾਣੀ ਵੀ ਹੈ ਅਣਮੁਲੀ ਦਾਤ,
ਮੇਰੀ ਏ ਵੀ ਸੁੱਣਲੋ ਤੁਸੀ ਬਾਤ,
ਤੁਸੀ ਨਾ ਪਿਉ ਗੰਦਾ ਪਾਣੀ,
ਰੋਗਾਂ ਤੋਂ ਜੇ ਜਾਨ ਬਚਾਣੀ,
ਘੜੇ ਦਾ ਪਾਣੀ ਅਮ੍ਰਿਤ ਸਮਾਨ,
ਆਜੋ ਤੁਹਾਨੂੰ ਦੇਈਏ ਗਿਆਨ,
ਸੁਰੂ ਕਰੀਏ ਸਫਾਈ ਅਭਿਆਨ,

ਉਚੀ ਰੱਖਿਉ ਆਪਣੀ ਸੋਚ,
ਖੁਲੀ ਥਾਂ ਤੇ ਨਾ ਜਾਇਉ ਸ਼ੌਚ,
ਬੀਮਾਰੀਆ ਨੂੰ ਦਿਉ ਰੋਕ,
ਘੱਟ ਹੀ ਪਿਉ ਲਿਮਕਾ ਕੌਕ,
ਟਾਈਲਟ ਘਰ ਲਈ ਵਰਦਾਨ,
ਆਜੋ ਤੁਹਾਨੂੰ ਦੇਈਏ ਗਿਆਨ,
ਸੁਰੂ ਕਰੀਏ ਸਫਾਈ ਅਭਿਆਨ,

ਆਉ ਰਲ ਕੇ ਖਾਈਏ ਸੌਹੁ,
ਆਲਾ ਦੁਆਲਾ ਸਾਡਾ ਥੌ,
ਸਫਾਈ ਪਹਿਲਾ ਰੱਬ ਦਾ ਨੋ,
ਮਾਣੋਗੇ ਤੁਸੀ ਆਰੋਗਤਾ ਦੀ ਛੋ,
ਇਸੇ ਵਿੱਚ ਹੈ ਸਾਡੀ ਸਾਨ,
ਆਜੋ ਤੁਹਾਨੂੰ ਦੇਈਏ ਗਿਆਨ,
ਸੁਰੂ ਕਰੀਏ ਸਫਾਈ ਅਭਿਆਨ,

ਲੇਖਕ ਗਗਨਦੀਪ ਸਿੰਘ ਵਿਰਦੀ(ਗੈਰੀ)

Comments

Popular posts from this blog

New World Order

  NWO(New World Order)   ਆਉਣ ਵਾਲੇ ਕੁੰਝ ਸਾਲਾ ਦੀ ਲੱਗਾ ਬਿਆਨ ਕਰਨ ਮੈਂ ਕਹਾਣੀ , ਨਾ ਚੰਨ ਰਹਿਣਾ ਸਾਡਾ ਨਾ ਧਰਤੀ ਅਤੇ ਨਾ ਹੀ ਰਹਿਣਾ ਪਾਣੀ , ਦੁੱਨੀਆ ਨੂੰ ਕੰਟਰੋਲ ਕਰਨਾ   New World Order   ਅਜੈਂਡਾ , ਖਤਮ ਹੋ ਜਾਣੇ Flag ਸਾਰੇ ਹਰ ਪਾਸੇ ਦਿਸੂ ਬਸ ਇਕ ਹੀ ਝੰਡਾ ,   New Word Order ਨੂੰ ਲਾਗੂ ਕਰਨਾ ਚਾਹੁੰਦੇ ਸ਼ਾਹੀ ਘਰਾਣੇ , ਹਰ ਦੇਸ਼ ਹੈ ਕਰਜਾਈ ਇਹਨਾਂ ਦਾ ਏਹ ਪੂਰੀ ਦੁਨੀਆ ਜਾਣੇ , ਜਿਹੜਾ ਉਹਨੇ ਦੇ ਰਾਹ ਦਾ ਰੌੜ੍ਹਾ ਬਣਦਾ ਕੱਢ ਦਿੰਦੇ ਨੇ ਕੰਡਾ , ਖਤਮ ਹੋ ਜਾਣੇ Flag ਸਾਰੇ ਹਰ ਪਾਸੇ ਦਿਸੂ ਬਸ ਇਕ ਹੀ ਝੰਡਾ ,   ਤਿੰਨ ਕਾਲੇ ਖੇਤੀ ਕਾਨੂੰਨ ਨੇ ਜੋ ਏਹ ਵੀ ਏਸੇ ਦਾ ਹੀ ਨਤੀਜਾ , ਖੇਤ ਜਮੀਨਾਂ ਹੀ ਨਹੀ ਰਹਿਣੀਆ ਫੇਰ ਕਿੱਥੇ ਫਸਲਾਂ ਬੀਜਾਂ , ਐਵੇ ਤਾਂ ਨਹੀ ਗੋਲੀਆ ਚੱਲਦੀਆ ਦੇਖ ਕਿਸਾਨਾਂ ਹੱਥ ਡੰਡਾ , ਖਤਮ ਹੋ ਜਾਣੇ Flag ਸਾਰੇ ਹਰ ਪਾਸੇ ਦਿਸੂ ਬਸ ਇਕ ਹੀ ਝੰਡਾ ,   ਪਤਨ ਕਰਨਾ ਇਹਨਾਂ   currency   ਦਾ ਤੇ   ਹੋਣਾ ਇਕ ਹੀ ਬੈਂਕ , ਦੋਲਤਾਂ ਸ਼ੋਹਰਤਾਂ ਕੰਮ ਨੀ ਆਉਣੀਅ ਨਾ ਆਉਣੇ ਕੰਮ ਉੱਚੇ ਰੈਂਕ , ਪੜਿਆ ਲਿਖਿਆ ਨੂੰ ਵੀ ਚੱਕਣੀਆ ਪੈਣੀਆ ਫੇਰ ਸਿਰ ਤੇ ਪੰਡਾਂ , ਖਤਮ ਹੋ ਜਾਣੇ Flag ਸਾਰੇ ਹਰ ਪਾਸੇ ਦ

ਸ਼ਹਿਰਾਂ ਨਾਲੋਂ ਬੜੇ ਹੀ ਸੁੰਦਰ ਸਾਡੇ ਪਿੰਡਾ ਦੇ ਨਜ਼ਾਰੇ,

ਹਰ ਮਹੀਨੇ ਚੜਦੀ ਸੰਗਰਾਂਦ ਵੰਡਦੀ ਖੁਸ਼ੀਆਂ ਖੇੜੇ, ਸੱਥ ਬਜ਼ੁਰਗੀ ਫੈਸਲੇ ਸੁਣਾਵੇ ਫੇਰ ਹੁੰਦੇ ਝੱਟ ਨਬੇੜੇ, ਬੜਾ ਮੰਨ ਭਾਉਂਦੇ ਇੱਥੇ ਮੰਦਰ ਮਸਜ਼ਿਦ ਗੁਰਦੁਆਰੇ, ਸ਼ਹਿਰਾਂ ਨਾਲੋਂ ਬੜੇ ਹੀ ਸੁੰਦਰ ਸਾਡੇ ਪਿੰਡਾ ਦੇ ਨਜ਼ਾਰੇ, ਵਿਹੜਿਆ ਵਿੱਚ ਪੰਜ ਮੰਜੇ ਡਾਲ ਸੋਂਦੇ ਤਾਰਿਆ ਥੱਲੇ, ਸਬਰ ਮਿਹਨਤ ਲਗਨ ਦਿਲ ਚ' ਚਾਹੇ ਕੱਖ ਨਾ ਪੱਲੇ, ਸੱਭ ਦੀ ਮਦਦ ਕਰਨਾ ਜਾਣਦੇ ਏ ਦੌਲਤ ਦੇ ਵਿਚਾਰੇ, ਸ਼ਹਿਰਾਂ ਨਾਲੋਂ ਬੜੇ ਹੀ ਸੁੰਦਰ ਸਾਡੇ ਪਿੰਡਾ ਦੇ ਨਜ਼ਾਰੇ, ਟੋਏ ਛੱਪੜ ਛਪਾਰ ਦਰਿਆ ਕਿੰਨੇ ਹੀ ਸੁੰਦਰ ਨੇ ਸੂਹੇ, ਭੀੜ ਪਈ ਕੋਈ ਦਰ ਆ ਜੇ ਹਮੇਸ਼ਾ ਖੁੱਲੇ ਰੱਖਦੇ ਬੂਹੇ, ਖਾਣ ਲਈ ਹੈ ਜੋ ਵੀ ਸਰਦਾ, ਦਿੰਦੇ ਆਦਰ ਸਤਿਕਾਰੇ, ਸ਼ਹਿਰਾਂ ਨਾਲੋਂ ਬੜੇ ਹੀ ਸੁੰਦਰ ਸਾਡੇ ਪਿੰਡਾ ਦੇ ਨਜ਼ਾਰੇ, ਤੜਕੇ ਉੱਠ ਕੇ ਧਾਰਾਂ ਕੱਢ ਕੇ ਪਾਉਂਦੇ ਬਾਦ ਚ' ਪੱਠੇ, ਦੁੱਧ ਘਿਓ ਦੇ ਸ਼ੁਕੀਨ ਨੇ ਪੂਰੇ ਨਾ ਲਾਉਂਦੇ ਵਾਧੂ ਸੱਟੇ, ਜਿਮ ਦੇ ਵੀ ਨੇ ਆਦੀ ਗੱਭਰੂ ਲਾਉਂਦੇ ਚੜ ਚੁਬਾਰੇ, ਸ਼ਹਿਰਾਂ ਨਾਲੋਂ ਬੜੇ ਹੀ ਸੁੰਦਰ ਸਾਡੇ ਪਿੰਡਾ ਦੇ ਨਜ਼ਾਰੇ, ਲੇਖਕ ਗਗਨਦੀਪ ਸਿੰਘ ਵਿਰਦੀ(ਗੈਰੀ)

ਭਾਰਤ ਰਤਨ

ਐਸਾ ਰਤਨ ਗਵਾ ਗਏ ਆਪਾ ਜਿਹਦਾ ਨਾ ਸੀ ਕੋਈ ਦਾਮ, B.S.P ਨਾਇਕ ਮਾਨਿਆਵਰ ਸਾਹਿਬ “ਸ਼੍ਰੀ ਬਾਬੂ ਕਾਸ਼ੀ ਰਾਮ”,    ਛੂਹ ਛਾਤ, ਅੰਨਪੜਤਾ, ਘੱਟ ਗਿਣਤੀ ਨੂੰ ਕਰ ਗਏ ਖਾਰੀਜ਼, ਬੁੱਧ, ਫੁਲੇ, ਸਾਹੂ ਅਤੇ ਅੰਬੇਡਕਰ ਦੇ ਉਹੀ ਇਕ ਸੱਚੇ ਵਾਰੀਸ, ਦਬੇ ਕੁਚਲੇ ਲੋਕਾਂ ਲਈ ਆਪਣੀਆਂ ਇੱਛਾਵਾਂ ਕਰਕੇ ਦਫ਼ਨ, ਵਿਆਹ ਨਾ ਕਰਵਾ ਕੇ ਸਿਹਰੇ ਬਦਲੇ ਮੰਗਿਆ ਇਕ ਕਫਨ, ਦਲੀਤ ਅਫਸਰਾਂ ਦਾ ਸ਼ੋਸ਼ਣ ਕਰੋ, ਸੀ ਬਣੀ ਬ੍ਰਾਹਮਣ ਪ੍ਰਥਾ, ਏਸੇ ਦਾ ਖੰਡਨ ਕਰਨ ਲਈ 1978 ਚ ਬਣੀ ਬਾਮਸੇਫ ਸੰਸਥਾ,  ਪੰਜਾਬ ਵਿਚ ਜੰਮ ਕੇ ਪਹਿਲੀ ਚੋਣ ਲੜੀ ਜਾ ਕੇ ਉਤਰ ਪ੍ਰਦੇਸ਼, B.S.P ਮੈਨੀਫ਼ੈਸਟੋ "ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ” ਦਿੱਤਾ ਸੰਦੇਸ਼, ਖੁਦ ਸਾਈਕਲ ਉਤੇ ਬਹਿ ਕੇ ਸਾਡੀ ਸੋਚੀ ਉਡਾਨ ਭਰ ਗਿਆ, ਐਸਾ ਸੀ ਇਕ ਇਨਸਾਨ ਅੰਬੇਡਕਰ ਨੂੰ ਮੁੜ ਜਿਦਾ ਕਰ ਗਿਆ, ਲੇਖਕ ਗਗਨਦੀਪ ਸਿੰਘ ਵਿਰਦੀ(ਗੈਰੀ)