ਪੱਥਰਾਂ ਦੀਆ ਇਮਾਰਤਾਂ ਵਿੱਚ ਹੀ ਪੱਥਰ ਵੱਸਦੇ ਸ਼ਹਿਰਾਂ,
ਵੰਨ ਸੁਵੰਨੇ ਲੋਕ ਨੇ ਇੱਥੇ ਜੋ ਇਨਸਾਨਾਂ ਨੂੰ ਮੱਥੇ ਟੇਕੇ,
ਰੱਬ ਨੂੰ ਦਿਲ ਚ' ਕੱਢ ਕੇ ਕਹਿੰਦੇ ਕੁਝ ਨਾ ਲੇਖੇ ਜੋਖੇ,
“ਕੰਜਕਾ” ਪੂਜਣ ਲੋਕੀ ਤਾਂ ਜੋ ਘਰ ਆਵੇ ਸੁੱਖ ਸਮਰੀਧੀ,
“ਧੀ” ਦੀ ਬਲੀ ਚਾੜ ਕੇ ਕੁਝ ਵਹਿਮੀ ਪਾਉਂਦੇ ਰਿਧੀ ਸਿੱਧੀ,
“ਧੀਆਂ ਭੈਣਾਂ” ਲਈ ਸਮਾਨ ਕੋਈ ਨਾ, ਰੁੜ੍ਹੀਆਂ ਵਿਚ ਨਹਿਰਾਂ,
ਦਿਖਾਵੇ ਲਈ ਇੱਜ਼ਤ ਕਰਦੇ ਪਰ ਕਈ ਸਮਝੇ ਜੁੱਤੀ ਪੈਰਾਂ,
ਅਜਬ ਗ਼ਜ਼ਬ ਖੇਲ ਹੈ ਜ਼ਿੰਦਗੀ ਜੋ ਪਵੇ ਨਾ ਕਿਸੇ ਦੇ ਪੱਲੇ,
ਜਿਤ ਹਾਰ ਤਾਂ ਹੁੰਦੀ ਇਕ ਦੀ, ਪਰ ਨੇਤਾ ਕਰਦੇ ਬਲੇ ਬੱਲੇ,
ਨੈਟ ਦਾ ਗਲਤ ਇਸਤੇਮਾਲ ਕਰਕੇ ਬਣਾਉਂਦੇ ਗੰਦੀਆਂ ਪਿਚਰਾਂ,
ਸਿਆਸਤ ਵਿੱਚ ਇੱਜ਼ਤ ਉਤਾਰਦੇ ਕਰ ਕਰਾ ਲੋਕੀ ਟਿੱਚਰਾਂ,
ਦੌਲਤ ਸੌਹਰਤ ਨੂੰ ਕੀ ਕਰਨਾ, ਜੇ ਸਮਝੀ ਨਾ ਤੂੰ ਫ਼ਕੀਰੀ,
ਭੁੱਖਾ ਰਹਿ ਕੇ ਖੁੱਦ ਭੁੱਖੇ ਨੂੰ ਰਜਾਵੇ ਏ ਵੱਡੇ ਦਿਲ ਦੀ ਅਮੀਰੀ,
ਪੰਥ ਨੂੰ ਵੇਚ ਕੇ ਖਾ ਗਏ ਨੇ ਸਾਡੇ ਪੰਥ ਦੇ ਹੀ ਠੇਕੇਦਾਰ,
ਧਰਮ ਦੇ ਨਾ ਤੇ ਕੱਟਦੇ ਵੱਡਦੇ ਖਤਮ ਹੋ ਗਿਆ ਪਿਆਰ,
ਨਵੀ ਸੋਚ ਨਵੀ ਪੀੜੀ ਦਾ ਅੱਜ ਆਪਣਾ ਹੋ ਗਿਆ ਰਿਵਾਜ,
ਕੁੜੀ ਹੀ ਕੁੜੀ ਨਾਲ ਮੈਰੀਜ਼ ਕਰਦੀ ਇਹ ਹੋ ਗਿਆ ਸਮਾਜ਼,
ਸਕੂਲ ਤੋਂ ਵਾਂਝੇ ਰਹਿ ਗਏ ਬੱਚੇ ਮਜ਼ਦੂਰੀ ਚ’ ਹੱਡ ਸੇਕੇ,
ਕਾਲਾ ਹੋ ਗਿਆ ਦੇਸ਼ ਮੇਰਾ ਉਤੇ ਬਹਿ ਰੱਬ ਤਮਾਸ਼ਾ ਦੇਖੇ,
ਸੁੱਕ ਗਏ ਤਲਾਬ ਕਈ ਖਤਮ ਕਰ ਦਿੱਤੀ ਅਸਾ ਹਰਿਆਲੀ,
ਪਾਣੀ ਪਾ ਸਿੰਜਣ ਦੀ ਜਗਾ ਹੁਣ ਆਪਣੇ ਹੱਥੀ ਵੱਡਦੇ ਮਾਲੀ,
ਲਿਖਣੇ ਨੂੰ ਚਾਹੇ ਪੂਰੀ ਕਰ ਦੇ “ਗੈਰੀ” ਏਸ ਟੌਪਿਕ ਤੇ' ਕਿਤਾਬ,
ਅੰਤ ਨੂੰ ਇਹੋ ਕਹਿਣਾ ਨਾ ਹੁਣ ਪਹਿਲਾ ਵਰਗਾ ਰਿਹਾ ਪੰਜਾਬ,
ਲੇਖਕ ਗਗਨਦੀਪ ਸਿੰਘ ਵਿਰਦੀ(ਗੈਰੀ)

Comments
Post a Comment