ਲਖਾ ਦੁਖ ਸਹਿ ਕੇ ਮੈਨੂੰ ਜਿਸ ਨੇ ਜੰਮਿਆ,
ਖੂਬ ਤਰੱਕੀ ਬਖਸ਼ੇ ਵਿਚ ਮਾਈ ਦੁਆਵਾਂ,
ਮਾਂ ਲਈ ਮਾਂ ਦਿਵਸ ਕਿਹੜੇ ਦਿਨ ਮਨਾਵਾਂ,
ਸਿਫਤ ਆਪਣੇ ਰੱਬ ਦੀ ਕਿਦਾ ਲਿਖ ਪਾਵਾ,
ਹੱਥੀ ਮਾਲਸ਼ ਕਰਦੀ ਵਹਾਉਂਦੀ ਮੇਰੇ ਵਾਲ,
ਪਿਆਰ ਨਾਲ ਬੋਲੇ ਨਾਲਾਇਕ ਮੇਰਾ ਲਾਲ,
ਕਰਾ ਸ਼ਰਾਰਤ ਥੋੜੀ, ਤੈਨੂੰ ਫੇ ਪਿੱਛੇ ਭਜਾਵਾ,
ਸਿਫਤ ਆਪਣੇ ਰੱਬ ਦੀ ਕਿਦਾ ਲਿਖ ਪਾਵਾ,
ਉਹੀ ਬੇਫਿਕਰੇ ਉਹੀ ਪਲ ਦੁਬਾਰਾ ਜੁੜਜੇ,
ਕਰਾ ਅਰਦਾਸਾਂ ਰੱਬਾ ਸਮਾ ਫੇ ਪਿਛੇ ਮੁੜਜੇ,
ਪਿੱਛੇ ਮੁੜਕੇ ਨਾਲ ਤੇਰੇ ਉਹੀ ਪਲ ਬਿਤਾਵਾ,
ਸਿਫਤ ਆਪਣੇ ਰੱਬ ਦੀ ਕਿਦਾ ਲਿਖ ਪਾਵਾ,
ਪੀਰ ਪੈਗੰਬਰ ਯੋਧੇ ਸਾਰੇ ਫ਼ਰਿਸ਼ਤੇ ਆਏ,
ਵੱਡਾ ਕੋਈ ਨਾ ਮਾਂ ਪੂਰਾ ਬ੍ਰਹਿਮੰਡ ਸਮਾਏ,
ਜੁੜਜੇ ਕੋਈ ਯਾਦ ਨਵੀ ਕਵਿਤਾ ਬਣਾਵਾਂ,
ਸਿਫਤ ਆਪਣੇ ਰੱਬ ਦੀ ਕਿਦਾ ਲਿਖ ਪਾਵਾ,
ਲੇਖਕ ਗਗਨਦੀਪ ਸਿੰਘ ਵਿਰਦੀ(ਗੈਰੀ)
Comments
Post a Comment