"ਨਿੱਕੀਆਂ ਜਿੰਦਾ ਵੱਡੇ ਸਾਕੇ" ਹੌਸਲੇ ਬੁਲੰਦ ਲਿਖਣਾ।
"ਸਰਹਿੰਦ" ਦੀ ਧਰਤੀ ਤੇ ਆਏ ਗੁਰਾਂ ਦੇ ਲਾਲ ਨੇ,
ਦੋਵੇਂ ਫੁੱਲਾਂ ਜੇਹੇ ਕੋਮਲ ਨਿਰਮਲ ਹਿਰਦੇ ਦੇ ਬਾਲ ਨੇ।
ਸੋਚਦੇ ਨੇ ਵੈਰੀ ਅਸੀਂ ਇਹਨਾਂ ਨੂੰ ਡਰਾਵੇਗਾ,
ਪਿਉ ਨੂੰ ਤਾਂ ਮਨਾ ਨਾ ਸਕੇ ਈਨ ਇੰਨਾ ਨੂੰ ਮਨਾਵਾਂਗੇ।
ਦੇਣ ਲੱਗੇ ਡਰਾਵੇ ਉਹ ਦਿੰਦੇ ਕਦੇ ਲਾਲਚ ਸੀ,
ਈਨ-ਏ-ਇਮਾਨ ਤੇ ਲਾਈ ਉਹਨਾਂ ਕਾਲਖ ਸੀ।
ਜਿੱਤ ਲਿਆ ਬੱਚਿਆਂ ਨੂੰ ਰਾਜ ਪੰਜਾਬ ਤੇ ਚਲਾਵਾਂਗੇ,
ਪਿਉ ਨੂੰ ਤਾਂ ਮਨਾ ਨਾ ਸਕੇ ਈਨ ਇੰਨਾ ਨੂੰ ਮਨਾਵਾਂਗੇ।
ਡੋਲੇ ਨਾ "ਸਿੱਦਕੋ" ਦੋਵੇਂ ਆਪਣੇ "ਧਰਮ" ਤੇ ਅਡੋਲ ਰਹੇ,
"ਬਾਬਾ ਫਤਹਿ ਸਿੰਘ ਤੇ ਜ਼ੋਰਾਵਰ ਸਿੰਘ" ਹਿੱਕ ਤਾਣ ਬੋਲ ਰਹੇ।
ਟੁੱਟੇ ਭੁਲੇਖੇ ਵੈਰੀ ਆਖਦੇ ਜੋ ਇਹਨਾਂ ਨੂੰ ਹਰਾਵਾਂਗੇ।
ਪਿਉ ਨੂੰ ਤਾਂ ਮਨਾ ਨਾ ਸਕੇ ਈਨ ਇੰਨਾ ਨੂੰ ਮਨਾਵਾਂਗੇ।
ਬਦਲ ਲਿਆ ਰੁਖ ਉਦੋਂ ਵਗਦੀਆਂ ਹੋਈਆਂ ਹਵਾਵਾਂ ਨੇ,
ਫ਼ਤਵੇ ਚ' ਸੁਣਾਈਆਂ ਜੋ ਕਾਜ਼ੀ ਸਜਾਵਾਂ ਨੇ।
ਆਖਿਆ ਸੀ ਫ਼ਤਵੇ ਅਸੀਂ ਇੰਨਾ ਨਿਹਾਂ ਚ' ਚਣਾਵਾਗੇ,
ਪਿਉ ਨੂੰ ਤਾ ਮਨਾ ਨਾ ਸਕੇ ਈਨ ਇੰਨਾ ਨੂੰ ਮਨਾਵਾਂਗੇ।
"ਬਾਣੀ" ਪੜਦੇ ਹੋਏ ਦੋਵੇਂ ਨਿਹਾਂ ਵਿੱਚ ਖੜੇ ਰਹੇ,
ਆਖਰੀ ਸਾਹਾਂ ਤੱਕ ਸਿਖੀ-ਸਿੱਦਕ ਤੇ ਅੜੇ ਰਹੇ।
ਅੱਧ-ਵਿਚਕਾਰੇ ਜਾ ਕੇ ਢਹਿ ਪਈ ਉਹ ਕੰਧ ਲਿਖਣਾ,
ਜਣੇ-ਖਣੇ ਦੇ ਵੱਸ ਨਹੀ ਕਿੱਸਾ ਏ ਸਰਹਿੰਦ ਲਿਖਣਾ।
"ਨਿੱਕੀਆਂ ਜਿੰਦਾ ਵੱਡੇ ਸਾਕੇ" ਹੌਸਲੇ ਬੁਲੰਦ ਲਿਖਣਾ।
ਲੇਖਕ ਗਗਨ ਦੀਪ ਸਿੰਘ ਵਿਰਦੀ(ਗੈਰੀ)
Comments
Post a Comment