ਮੇਰੀ ਸੋਚ ਚ' ਆਇਆ ਦੂਣ ਨਿਖਾਰ,
ਮੈਨੂੰ ਮਿਲਿਆ ਗਿਆਨ ਬੇਸ਼ੁਮਾਰ,
ਜ਼ਿੰਦਗੀ ਦੇ ਅਣ ਕਹੇ ਅਣ ਸੁਲਝੇ ਵੇਂ,
ਕਾਲਪਨਿਕ, ਵਾਸਤਵਿਕ ਉਲਝੇ ਵੇਂ,
ਮੈਂ ਉਲਝਿਆ ਰਿਹਾ ਸਵਾਲਾਂ ਜਵਾਬਾਂ,
ਲੰਬੇ ਸਫਰ ਲੈ ਆਈਆਂ ਮੈਨੂੰ ਅੱਜ ਕਿਤਾਬਾਂ,
ਜਦੋਂ ਸ਼ੁਰੂਆਤ ਕੀਤੀ ਅਜਿਹਾ ਦੌਰ ਚੱਲਿਆ,
ਪੜ੍ਹਨ ਦਾ ਸਿਲਸਿਲਾ ਹੋਰ ਤੋਂ ਹੋਰ ਚੱਲਿਆ,
ਜੋ ਵੀ ਸਿੱਖਿਆ ਇਹਨਾਂ ਤੋਂ ਹੀ ਸਿੱਖਿਆ,
ਜੋ ਲਿਖਿਆ ਇਹਨਾਂ ਮੁਤਾਬਕ ਹੀ ਲਿਖਿਆ,
ਮੁੜ ਤੋਂ ਜਗਾਏ ਨਾਲੇ ਰੋਸ਼ਨ ਕਰੇ ਖ਼ੁਆਬਾਂ,
ਲੰਬੇ ਸਫਰ ਲੈ ਆਈਆਂ ਮੈਨੂੰ ਅੱਜ ਕਿਤਾਬਾਂ,
ਏਸੇ ਦੁਆਲੇ ਘੁੰਮਦੇ ਗਿਆਨ ਵਿਗਿਆਨ,
ਰਿਧੀਆਂ ਸਿੱਧੀਆਂ ਅਤੇ ਹਰ ਵਰਦਾਨ,
ਦੂਰ ਕਰਦੀਆਂ ਵੈਰ, ਛੂਤ ਛਾਤ ਅਤੇ ਪਖੰਡ,
ਇਹਨਾਂ ਵਿੱਚ ਸਮਾਏ ਬ੍ਰਹਿਮੰਡ ਤੋਂ ਬ੍ਰਹਿਮੰਡ,
ਜੀਵਨ ਵੇਰਵਾ ਇਹਨਾਂ ਵਿੱਚ ਹੀ ਵੱਡੇ ਨਵਾਬਾਂ,
ਲੰਬੇ ਸਫਰ ਲੈ ਆਈਆਂ ਮੈਨੂੰ ਅੱਜ ਕਿਤਾਬਾਂ,
ਲੇਖਕ ਗਗਨਦੀਪ ਸਿੰਘ ਵਿਰਦੀ(ਗੈਰੀ)
Comments
Post a Comment