1876 ਚ ਦਾਦੇ ਪੜਦਾਦੇ ਆਏ,
2007 ਚ ਫੇਰ ਮੈਂ ਸੀ ਆਇਆ,
ਗਾਣੇ ਵੀ ਵਜੇ ਤੇ ਲੱਗੀ ਰਿੰਗ ਟੋਨ,
ਜੀ ਹਾਂ ਮੈਂ ਤੁਹਾਡਾ ਮੋਬਾਈਲ ਫੋਨ,
ਹਰ ਕੰਨਾ ਨਾਲ ਲੱਗਿਆ ਰਹਿੰਦਾ,
ਲੋਕਾਂ ਦੇ ਬੋਲ ਮੈਂ ਜੁਬਾਨੀ ਕਹਿੰਦਾ,
ਕਰਦੇ ਮੈਨੂੰ ਖੁਸ਼ੀ ਖੁਸ਼ੀ ਸਾਰੇ ਆਨ,
ਜੀ ਹਾਂ ਮੈਂ ਤੁਹਾਡਾ ਮੋਬਾਈਲ ਫੋਨ,
ਸੰਸਾਰ ਦੀ ਹੁਣ ਨਵੀ ਪਹਿਚਾਣ,
ਮੈਨੂੰ ਵਰਤੇ ਅੱਜ ਹਰ ਇਨਸਾਨ,
ਮੈਂ ਰਹਿੰਦਾ ਨੋਨਰੇਡੀਏਸ਼ਨ ਜੋਨ,
ਜੀ ਹਾਂ ਮੈਂ ਤੁਹਾਡਾ ਮੋਬਾਈਲ ਫੋਨ,
ਹਰ ਕੋਈ ਮੈਨੂੰ ਲੈਣ ਨੂੰ ਕਾਹਲਾ,
ਦੌਰ ਜੋ ਮੇਰਾ ਏ ਚਲਦਾ ਵਾਹਲਾ,
ਮੇਰੇ ਲਈ ਵਾਧੂ ਕਰਵਾਏ ਲੋਨ,
ਜੀ ਹਾਂ ਮੈਂ ਤੁਹਾਡਾ ਮੋਬਾਈਲ ਫੋਨ,
ਹਰ ਕੰਮ ਲਈ ਹੁੰਦਾ ਮੇਰਾ ਯੂਜ਼,
ਮੈਂ ਕੈਪਚਰ ਕਰਦਾ ਹਰ ਨਿਊਜ਼,
ਗਲਤ ਨੂੰ ਚਿਤ ਤੇ ਸਹੀ ਨੂੰ ਵੋਨ,
ਜੀ ਹਾਂ ਮੈਂ ਤੁਹਾਡਾ ਮੋਬਾਈਲ ਫੋਨ,
ਵਿਹਲੜ ਮੇਰਾ ਪਿਛਾ ਨਾ ਛੱਡਦੇ,
ਕਰ ਗੱਲਾਂ ਸਾਰੀ ਰਾਤ ਨਾ ਰਜ ਦੇ,
ਨਾ ਸੋਂਦੇ ਨਾ ਦਿੰਦੇ ਮੈਨੂੰ ਅੱਖ ਲੋਣ,
ਜੀ ਹਾਂ ਮੈਂ ਤੁਹਾਡਾ ਮੋਬਾਈਲ ਫੋਨ,
ਲੇਖਕ ਗਗਨਦੀਪ ਸਿੰਘ ਵਿਰਦੀ(ਗੈਰੀ)
Comments
Post a Comment