ਆਉ ਤੁਹਾਨੂੰ ਦੱਸਦਾ ਹਾਂ ਮੈਂ, ਦੇਸੀ ਮਹੀਨੇ ਦਾ ਬਿਰਤਾਂਤ,
ਦੇਸੀ ਮਹੀਨੇ ਪਹਿਲੇ ਦਿਨ ਆਦੀ ਖੁਸ਼ੀਆਂ ਭਰੀ ਸੰਗਰਾਂਦ,
ਮੱਧ ਮਾਰਚ ਤੋਂ ਮਧ ਅਪ੍ਰੈਲ ਪਹਿਲਾਂ ਚੇਤ ਮਹੀਨਾ ਚੜ੍ਹਦਾ,
ਲੈ ਆਉਂਦਾ ਖੁਸ਼ਹਾਲੀ, ਕਣਕਾਂ ਨੂੰ ਹੈ ਸੋਨੇ ਰੰਗ ਚ' ਮੜ੍ਹਦਾ,
ਮੱਧ ਅਪ੍ਰੈਲ ਤੋਂ ਮੱਧ ਮਈ ਤਕ, ਸੁਰੂ ਹੁੰਦਾ ਮਹੀਨਾ ਵੈਸਾਖ,
ਏਸ ਮਹੀਨੇ ਲੋਕ ਵੈਸਾਖੀ ਨਹੁਦੇ, ਅਤੇ ਧੋਂਦੇ ਆਪਣੇ ਪਾਪ,
ਮੱਧਮ ਮਈ ਸੁਰੂ ਹੋ ਮੱਧਮ ਜੂਨ ਤਕ, ਚੜਦਾ ਫੇਰ ਜੇਠ,
ੳਦੋ ਵਗਦੀਆਂ ਤੇਜ ਲੂਹਾਂ, ਸਾਰੇ ਦੱਬਦੇ ਇਹਨਾਂ ਦੇ ਹੇਠ,
ਮੱਧ ਜੂਨ ਮੱਧ ਜੁਲਾਈ, ਆਏ ਹਾੜ ਲੋਕਾਂ ਦੀ ਜਾਨ ਸੁਕਾਈ,
ਗੁੱਸਾ ਏਸ ਮਹੀਨੇ ਵਾਧੂ, ਤਪਦੀ ਹਰ ਚੀਜ਼ ਮੇਰੇ ਭਾਈ,
ਮੱਧਮ ਜੁਲਾਈ ਮੱਧ ਅਗਸਤ ਤਕ, ਚੜਦਾ ਜਦੋਂ ਹੈ ਸਾਉਣ,
ਨੱਚਦੇ ਟਪਦੇ ਪੈਲਾਂ ਪਾਉਂਦੇ, ਮੌਰ ਵੀ ਲੱਗ ਜਾਦੇ ਉਦੋਂ ਗਾਉਣ,
ਮੱਧ ਅਗਸਤ ਤੋਂ ਮੱਧ ਸਤੰਬਰ ਤਕ, ਭਾਦੋਂ ਦਾ ਹੈ ਕਹਿਰ,
ਧੁੱਪਾਂ ਖੂਬ ਨੇ ਚਮਕਦੀਆਂ, ਕਿਣ ਮਿਣ ਰਹਿੰਦੀ ਹਰ ਪਹਿਰ,
ਮੱਧ ਸਤੰਬਰ ਤੋਂ ਮੱਧ ਅਕਤੂਬਰ ਤਕ, ਦਿੰਦਾ ਦਸਤਕ ਅੱਸੂ,
ਏਸ ਮਹਿਨੇ ਠੰਢ ਜਾ ਗਰਮੀ ਨਹੀ ਲੱਗਦੀ, ਏਹ ਮੈਂ ਹੀ ਦੱਸੂ,
ਕੱਤਕ ਸੁਰੂ ਹੋ ਮੱਧ ਅਕਤੂਬਰ ਤੋਂ, ਮੱਧ ਨਵੰਬਰ ਤੱਕ ਰਹਿੰਦਾ,
ਵੰਡਦਾ ਰਹਿ ਤੂੰ ਚਾਨਣੀਆ ਰਾਤਾਂ, ਚੰਨ ਅੰਬਰ ਨੂੰ ਹੈ ਕਹਿੰਦਾ,
ਮੱਧ ਨਵੰਬਰ ਤੋਂ ਮੱਧ ਦਸੰਬਰ, ਮੱਘਰ ਨੇ ਮਲੀ ਆਪਣੀ ਥਾਂ,
ਪਹਿਲੀ ਠੰਡ ਤੇ ਆਸਾ ਕੋਟ ਸਵੈਟਰ ਪਾਉਣਾ, ਆਏ ਇਸੇ ਨਾ,
ਮੱਧ ਦਸੰਬਰ ਤੋਂ ਮੱਧ ਜਨਵਰੀ, ਪੋਹ ਨੂੰ ਘੱਟ ਹੀ ਮਿਲਦਾ ਸੂਰਜ,
ਏਸ ਮਹਿਨੇ ਠੰਢ ਬਾਹਲੀ, ਤੁਸੀਂ ਭੁੱਲਿਓ ਨਾ ਕਦੇ ਵੀ ਠੰਢਾ ਬੁਰਜ,
ਮੱਧ ਜਨਵਰੀ ਤੋਂ ਮਧ ਫਰਵਰੀ, ਭਾਈ ਮਾਘ ਰਹਿੰਦਾ ਹੈ ਚੜਿਆ,
ਮੱਧਮ ਜੇਹੀ ਪੈਂਦੀ ਧੁੱਪ ਨੂੰ ਦੇਖ, ਹਰੇਕ ਰੁੱਖ ਦਾ ਹੈ ਪੱਤਾ ਝੜਿਆ,
ਮੱਧ ਫਰਵਰੀ ਤੋਂ ਮੱਧ ਮਾਰਚ ਤਕ, ਫਗਣ ਦਾ ਹੀ ਬੋਲ ਬਾਲਾ,
ਨਵੇ ਫੁਟ ਫੁੱਟਦੇ ਫੁੱਲ ਖਿੜਦੇ, ਹਰ ਪਾਸੇ ਹੁੰਦਾ ਫੇਰ ਉਜ਼ਿਆਲਾ,
ਬਾਰ ਮਾਹ ਨੂੰ ਹੁਣ ਜੋ ਵੀ ਪੜਦਾ, ਬੱਚਾ ਬੁੱਢਾ ਅਤੇ ਨਿਆਣਾ,
ਆਪਣੀ ਉਮਰੋਂ ਵੱਡਾ ਹੋ ਕੇ, ਭਾਈ ਫੇਰ ਬਣਦਾ ਉਹ ਸਿਆਣਾ,
ਲੇਖਕ ਗਗਨਦੀਪ ਸਿੰਘ ਵਿਰਦੀ(ਗੈਰੀ)
Comments
Post a Comment