ਚਿੱਟਾ ਪੀ ਹੁਣ ਖੂਨ ਸੁਕਾ ਲਏ,
ਸੁਪਨੇ ਸੱਦਰਾਂ ਮਿਟੀ ਮਲਾ ਲਏ,
ਮਾਵਾਂ ਰੋਦੀਆਂ ਕਰਮਾਂ ਨੂੰ,
ਏਹ ਵੇਚ ਗਏ ਨੇ ਸ਼ਰਮਾ ਨੂੰ,
ਆਪਣੀ ਕੋਮ ਨੂੰ ਕੀ ਬਚਾ ਲੈਣਗੇ,
ਦੱਸੋ ਕਿਵੇਂ ਖੰਡਾ ਖੜਕਾ ਲੈਣਗੇ,
ਏ ਭੁੱਲ ਚੁਕੇ ਇੰਨਾਂ ਗੱਲਾਂ ਨੂੰ,
ਅਸਾ “ਦਸਮ ਪਿਤਾ” ਦੇ ਜਾਏ ਨੇ,
ਦਿੱਤੀ ਲੋਰੀ ਮਾਂ “ਸਾਹਿਬ ਕੌਰ”
ਨਾਲੇ ਗੋਦੀ ਵੀ ਖਿਡਾਏ ਨੇ,
ਨੀਹਾਂ ਚ ਨਾ ਖੁੱਦ ਚਣਵਾ ਲੈਣਗੇ,
ਦੱਸੋ ਕਿਵੇਂ ਖੰਡਾ ਖੜਕਾ ਲੈਣਗੇ,
ਸੁਭਾਅ ਇੰਨਾਂ ਦਾ ਤਾਂ ਹੀ ਬਦਲੂ
ਚੰਗਿਆਂ ਦੀ ਜੇ ਸੰਗਤ ਕਰਦੇ,
ਪੁੱਠੇ ਕੰਮਾਂ ਵਿੱਚ ਲੱਗੇ ਰਹਿੰਦੇ,
ਬੁਰਿਆਂ ਦਾ ਬਸ ਪਾਣੀ ਭਰਦੇ,
ਹਾਕਮ ਨੂੰ ਕਿੱਥੋ ਦਬਾ ਲੈਣਗੇ,
ਦੱਸੋ ਕਿਵੇਂ ਖੰਡਾ ਖੜਕਾ ਲੈਣਗੇ,
ਕੇਸ ਦਾਹੜੀ ਰੱਖਣੋ ਰਹਿ ਗਏ,
ਕੰਨ ਕਈਆਂ ਮਨਾਏ ਹੋਏ ਨੇ,
ਸ਼ੋਕ ਨੂੰ ਨੇ ਮੁੰਡੇ ਪੱਗਾਂ ਬੰਨਦੇ,
ਕੇਸ ਕਈਆਂ ਕਟਾਏ ਹੋਏ ਨੇ,
ਉਲਝੀ ਨੂੰ ਕੀ ਏ ਸੁਲਝਾ ਲੈਣਗੇ,
ਦੱਸੋ ਕਿਵੇਂ ਖੰਡਾ ਖੜਕਾ ਲੈਣਗੇ,
ਲੇਖਕ ਗਗਨਦੀਪ ਸਿੰਘ ਵਿਰਦੀ(ਗੈਰੀ)
Comments
Post a Comment