“ਮਹਾਰਾਜਾ ਰਣਜੀਤ ਸਿੰਘ” ਦਾ , ਜਿਸ ਸਮੇ ਸੀ ਸ਼ਾਸਨ ਕਾਲ,
ਸ਼ੁਕਰਚਕੀਆ ਮਿਸਲ ਵਿਚ ਜੰਮਿਆ, ਇਕ ਬੇਖ਼ੌਫ਼ ਸਰਦਾਰ,
ਧਰਮ ਕੌਰ ਦਾ ਜਾਇਆ, ਬਾਪੂ ਗੁਰਦਿਆਲ ਸਿੰਘ ਦਾ ਲਾਲ,
ਜਦੋਂ ਸਾਇਆ ਉੱਠਿਆ ਬਾਪ ਦਾ, ਉਹਦੀ ਉਮਰ ਸੀ ਸੱਤ ਸਾਲ,
ਉਹ ਅੱਖੀਂ ਦੇਖ ਸਭ ਸਿੱਖਦਾ, ਦਾਤਾ ਬਖ਼ਸ਼ਿਆ ਗੁਣ ਕਮਾਲ,
ਉਨੇ ਦੋਵੇਂ ਹੱਥਾਂ ਨਾਲ ਪਾੜਤਾ, ਜਿਸ ਸ਼ੇਰ ਮਚਾਇਆ ਬਬਾਲ,
ਹਰੀ ਸਿੰਘ ਨੂੰ ਵੇਖ ਲੋਕ ਕਹਿੰਦੇ, ਤੂੰ ਲਾ ਨਲੂਆ ਆਪਣੇ ਨਾਲ,
ਮੁੱਢੋਂ ਮਿਲੀ ਗੁਰਮੁਖੀ, ਪਰ ਪੜ ਫਾਰਸੀ ਮਾਰੀ ਲੰਬੀ ਉਛਾਲ,
ਬਸੰਤ ਪੰਚਮੀ ਆਈ ਤੇ ਫੇਰ, ਮਹਾਰਾਜਾ ਸਜਾਇਆ ਦਰਬਾਰ,
ਪਹਿਲੀ ਵਾਰ ਭਾਗ ਲੈ ਕੇ ਹੀ, ਹਰੀ ਸਿੰਘ ਕੀਤਾ ਖੂਬ ਕਮਾਲ,
ਦੇਖ ਰਣਜੀਤ ਸਿੰਘ ਬੋਲਿਆ, ਤੂੰ ਸਾਡੀ ਨੌਜਵਾਨੀ ਦੀ ਮਿਸਾਲ,
ਮੇਰੀ ਸ਼ੇਰਦਿਲ ਰੈਜੀਮੈਂਟ ਨੂੰ ਹੁਣ ਹੈ ਤੇਰੀ ਸਰਦਾਰੀ ਦੀ ਭਾਲ,
ਕਸੂਰ ਮੁਲਤਾਨ ਕਸ਼ਮੀਰ ਜ਼ਖ਼ਮੀ ਹੋਕੇ ਵੀ ਸਿੰਘ ਕੀਤੇ ਫਤਹਿ,
ਪਾਈਆ ਕਈਆਂ ਨੇ ਸ਼ਹੀਦੀਆਂ ਪਰ ਰਹੇ ਅੰਤ ਸਮੇ ਤਕ ਡੱਟੇ,
ਪੇਸ਼ਾਵਰ ਜਦੋਂ ਜਿੱਤਿਆ, ਹਿੰਦੂ ਦੀਪ ਜਗਾਏ ਮੁਸਲਮਾਨਾਂ ਨਾਲ,
ਹਿੰਦੂ ਸਿਖਾਂ ਤੋਂ ਹਟਾ ਜਜ਼ੀਆ, ਲੱਗਿਆ ਜੋ ਔਰੰਗਜੇਬ ਦੇ ਕਾਲ,
ਅੰਤ 30 ਅਪ੍ਰੈਲ 1837 ਨੂੰ, ਵਾਪਰਿਆ ਭਾਣਾ ਹੈ ਕਿਲ੍ਹਾ ਜਮਰੌਦ,
ਹਾਲੇ ਗੁਪਤ ਰੱਖਿਓ ਮੌਤ ਮੇਰੀ, ਵੈਰੀ ਤੇ ਟੁੱਟ ਪਿਉ ਬਣ ਕਰੌਧ,
ਸੋਚ ਸਮਝ ਕੇ ਵੱਧਿਓ ਅੱਗੇ, ਮੈਨੂੰ ਫਸਾਇਆ ਵੈਰੀ ਵਿੱਚ ਜਾਲ,
ਸ਼ਹੀਦੀ ਮੇਰੀ ਐਵੇ ਨਾ ਜਾਵੇ, ਨਿਸ਼ਾਨ ਸਾਹਿਬ ਝੂਲੇ ਹਰ ਹਾਲ,
ਲੇਖਕ ਗਗਨਦੀਪ ਸਿੰਘ ਵਿਰਦੀ(ਗੈਰੀ)
Comments
Post a Comment